ਜਲੰਧਰ, 15 ਦਸੰਬਰ, (ਵਿਜੈ ਕੁਮਾਰ ਰਮਨ): - ਜਲੰਧਰ ਨਗਰ ਨਿਗਮ ਚੋਣਾਂ 'ਚ ਵਾਰਡ ਨੰ: 75 ਤੋਂ ਬਹੁਜਨ ਸਮਾਜ ਪਾਰਟੀ ਜਲੰਧਰ ਦੇ ਆਗੂ ਮਦਨ ਲਾਲ ਬਿਁਲਾ ਦੀ ਧਰਮ ਪਤਨੀ ਬੀਬਾ ਜਸਵਿੰਦਰ ਕੌਰ ਰਁਤੂ ਬਸਪਾ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ, ਜਿਨਾਂ ਨੂੰ ਵਾਰਡ ਨੰ 75 (ਸੰਤੋਖਪੁਰਾ) ਦੇ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ । ਆਪਣੀ ਜਨ ਸੰਪਰਕ ਮੁਹਿੰਮ ਦੇ ਹਿੱਸੇ ਵਜੋਂ, ਜਸਵਿੰਦਰ ਕੌਰ ਰਁਤੂ ਨੇ ਘਰ-ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ।ਇਸ ਮੁਹਿੰਮ ਦੌਰਾਨ ਉਨ੍ਹਾਂ ਵਾਰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਲਾਕੇ ਦੇ ਵਿਕਾਸ, ਸਾਫ-ਸਫਾਈ ਅਤੇ ਪਾਰਦਰਸ਼ਤਾ ਵੱਲ ਵਿਸ਼ੇਸ਼ ਧਿਆਨ ਦੇਣਗੇ। ਉਨ੍ਹਾਂ ਕਿਹਾ ਕਿ ਉਨਾਂ ਦਾ ਉਦੇਸ਼ ਲੋਕਾਂ ਨੂੰ ਸਾਫ਼ ਪਾਣੀ, ਬਿਹਤਰ ਸੜਕਾਂ, ਸੁਰੱਖਿਅਤ ਵਾਤਾਵਰਣ ਵਰਗੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਵਾਉਣਾ ਹੈ।ਜਨਤਾ ਨੇ ਉਨ੍ਹਾਂ ਦੀ ਇਸ ਮੁਹਿੰਮ ਨੂੰ ਦਿਲੋਂ ਸਵੀਕਾਰ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਵਾਰਡ ਨੰ 75 ਦਾ ਭਵਿੱਖ ਸਮਝ ਰਹੀ ਹੈ। ਕਈ ਵਸਨੀਕਾਂ ਨੇ ਕਿਹਾ ਕਿ ਜਸਵਿੰਦਰ ਕੋਰ ਰਁਤੂ ਤੇ ਉਨਾਂ ਦੇ ਪਤੀ ਮਦਨ ਲਾਲ ਰਁਤੂ (ਬਿਁਲਾ) ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਦੇ ਹਨ ਅਤੇ ਜਲਦੀ ਹੱਲ ਕਰਵਾਉਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ।
ਇਸ ਮੌਕੇ ਮਦਨ ਲਾਲ ਬਿਁਲਾ ਤੇ ਜਸਵਿੰਦਰ ਕੌਰ ਰਁਤੂ ਨੇ ਕਿਹਾ, “ਉਹ ਵਾਰਡ ਨੰਬਰ 75 ਦੇ ਲੋਕਾਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਸਾਡੀ ਚੋਣ ਮੁਹਿੰਮ ਨੂੰ ਇੰਨਾ ਪਿਆਰ ਅਤੇ ਸਮਰਥਨ ਦਿੱਤਾ। ਸਾਡਾ ਸੁਪਨਾ ਹੈ ਕਿ ਵਾਰਡ ਨੰ 75 ਦੇ ਹਰ ਨਾਗਰਿਕ ਨੂੰ ਹਰ ਸਮੱਸਿਆ ਦਾ ਸਮੇਂ ਸਿਰ ਹੱਲ ਹੋਵੇ ਅਤੇ ਸਾਰਿਆਂ ਨੂੰ ਬਰਾਬਰ ਅਧਿਕਾਰ ਮਿਲੇ। ਬਸਪਾ ਦੀ ਇਹ ਜੋਰਦਾਰ ਪ੍ਰਚਾਰ ਮੁਹਿੰਮ ਅਤੇ ਜਨਤਾ ਨਾਲ ਸਿੱਧਾ ਰਾਬਤਾ ਨਿਸ਼ਚਿਤ ਤੌਰ 'ਤੇ ਚੋਣਾਂ ਵਿਚ ਅਹਿਮ ਰੋਲ ਅਦਾ ਕਰੇਗਾ।

0 Comments