ਜਲੰਧਰ - ਮੁਹੱੱਲਾ ਸੰਤੋਖਪੁਰਾ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ

ਜਲੰਧਰ - ਮੁਹੱੱਲਾ ਸੰਤੋਖਪੁਰਾ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ 
Posted By. Vijay Kumar Raman
ਜਲੰਧਰ (ਵਿੱਕੀ ਸੰਤੋਖ਼ਪੁਰੀ)- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮੁਹੱਲਾ ਸੰਤੋਖਪੁਰਾ ਵਿਖੇ ਸੰਤੋਖ ਨੌਜਵਾਨ ਸਭਾ ਅਤੇ ਸ੍ਰੀ ਗੁਰੂ ਰਵਿਦਾਸ ਧਰਮ ਅਸਥਾਨ ਮੈਨੇਜਮੈਂਟ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ  ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।
ਇਸ ਮੌਕੇ ਸਵੇਰੇ ਪਾਠ ਦੇ ਭੋਗ ਪਾਏ ਗਏ ਅਤੇ ਸਜੇ ਧਾਰਮਿਕ ਦੀਵਾਨਾਂ ਵਿੱਚ ਕੁਮਾਰ ਲਾਗੂ ਅਤੇ ਜੌਨੀ ਮਹੇ ਅਤੇ ਰਮੇਸ਼ ਮਹੇ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਗੁਣਗਾਨ ਕੀਤਾ।ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਪ੍ਰਧਾਨ ਪਿਆਰਾ ਲਾਲ, ਬਲਦੇਵ ਬਲ, ਚੌਧਰੀ ਰੌਸ਼ਨ ਲਾਲ, ਸੋਹਣ ਲਾਲ, ਕਰਮ ਚੰਦ ਸੁਦੇਸ਼ ਕੁਮਾਰ ਸ਼ਾਮ ਲਾਲ, ਕਮਲ ਮਹੇ, ਗੌਤਮ ਮਹੇ, ਦੀਪਕ ਚੌਧਰੀ, ਅਮਨ ਚੌਧਰੀ, ਸੰਦੀਪ ਚੌਧਰੀ, ਅਮਰਨਾਥ ਮਹੇ ਆਦਿ ਹਾਜ਼ਰ ਸਨ। ਇਸ ਮੌਕੇ ਸ਼ਾਮ ਨੂੰ ਆਯੋਜਿਤ ਸਮਾਗਮ ਵਿਚ ਕ੍ਰਿਸ਼ਨ ਗੋਪਾਲ ਮੈਪੀ ਅਤੇ ਜੌਨੀ ਮਹੇ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ  ਕਰ ਕੇ ਆਈ ਹੋਈ ਸੰਗਤ ਨੂੰ ਗੁਰੂ ਚਰਨਾਂ ਨਾਲ ਜੋਡ਼ਿਆ
। ਸ੍ਰੀ ਗੁਰੂ ਰਵਿਦਾਸ ਧਰਮ ਸਥਾਨ ਮੈਨੇਜਮੈਂਟ ਵੱਲੋਂ ਗਾਇਕ ਜੌਨੀ ਮਹੇ ਅਜੇ ਕ੍ਰਿਸ਼ਨ ਗੋਪਾਲ ਮੈਪੀ ਸਮੇਤ ਆਏ ਹੋਏ ਗਾਇਕ ਕਲਾਕਾਰਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਚਾਹ ਦਾ ਲੰਗਰ ਅਤੁੱਟ ਵਰਤਾਇਆ ਗਿਆ। 
 ਨੀਵੀਂ ਆਬਾਦੀ ਸੰਤੋਖਪੁਰਾ ਵਿਖੇ ਆਯੋਜਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜੌਨੀ ਮਹੇ ਅਤੇ ਰਮੇਸ਼ ਮਹੇ ਨੂੰ ਸਨਮਾਨਤ ਕਰਦੇ ਪ੍ਰਧਾਨ ਧਰਮਪਾਲ ਅਮਰਜੀਤ ਸਿੱਧੂ ਮੋਹਨ ਲਾਲ ਲਾਲ ਚੰਦ ਪ੍ਰੇਮ ਕੁਮਾਰ ਭੁੱਟਾ ਤੇ ਹੋਰ। ਪ੍ਰੋਗਰਾਮ ਪੇਸ਼ ਕਰਦੇ ਹੋਏ ਗਾਇਕ ਕੁਮਾਰ ਲਾਗੂ।
ਕ੍ਰਿਸ਼ਨ ਗੋਪਾਲ ਮੈਪੀ ਨੂੰ ਸਨਮਾਨਤ ਕਰਦੇ ਪ੍ਰਧਾਨ ਧਰਮਪਾਲ, ਅਮਰਜੀਤ ਸਿੱਧੂ, ਮੋਹਨ ਲਾਲ, ਲਾਲ ਚੰਦl

Post a Comment

0 Comments