ਜਲੰਧਰ,28 ਫਰਵਰੀ:-- ਤਕਰੀਬਨ 3 ਮਹੀਨਿਆਂ ਬਾਅਦ ਜ਼ਿਲੇ ਵਿਚ ਕੋਰੋਨਾ ਨੇ ਸੇੈਕੜੇ ਨੂੰ ਪਾਰ ਕਰਦਿਆ ਇਕ ਵੱਡਾ ਧਮਾਕਾ ਕਰ ਦਿੱਤਾ । ਐਤਵਾਰ ਨੂੰ 120 ਲੋਕਾਂ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਕੂਲਾਂ ਦੇ ਵਿਦਿਆਰਥੀ ਅਤੇ ਸਟਾਫ ਮੈਂਬਰ ਅਤੇ ਇੱਕ ਡਾਕਟਰ ਸ਼ਾਮਲ ਸਨ।
ਐਤਵਾਰ ਨੂੰ ਸਿਹਤ ਵਿਭਾਗ ਨੂੰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਪ੍ਰਯੋਗਸ਼ਾਲਾਵਾਂ ਤੋਂ 120 ਵਿਅਕਤੀਆਂ ਤੋਂ ਕੋਰੋਨਾ ਰਿਪੋਰਟ ਪਾਜਿਟਿਵ ਮਿਲੀ ਹੈ, ਜਿਨ੍ਹਾਂ ਵਿਚੋਂ ਕੁਝ ਹੋਰ ਜ਼ਿਲ੍ਹਿਆਂ ਦੇ ਵੀ ਹਨ। ਜ਼ਿਲ੍ਹੇ ਦੇ ਪਾਜਿਟਿਵ ਮਰੀਜ਼ਾਂ ਵਿੱਚ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਦਿਆਰਥੀ, ਅਤੇ ਨਾਲ ਹੀ ਮੈਰੀਟੋਰੀਅਸ ਸਕੂਲ ਦੇ ਵਿਦਿਆਰਥੀ, ਅਧਿਆਪਕ, ਸੇਂਟ ਜੋਸੇਫ ਕਾਨਵੈਂਟ ਸਕੂਲ ਦਾ ਸਟਾਫ ਅਤੇ ਕੁਝ ਪਰਿਵਾਰਾਂ ਦੇ ਤਿੰਨ ਤੋਂ ਚਾਰ ਮੈਂਬਰ ਸ਼ਾਮਲ ਹਨ ।
0 Comments