*ਕਿਸਾਨਾਂ ਨਾਲ ਅਜਿਹਾ ਵਰਤਾਓ ਕਰਨਾ ਮੰਦਭਾਗਾ : ਜਁਥੇਦਾਰ ਮੰਨਣ* *-ਕਿਹਾ, ਕਿਸਾਨਾਂ ਪ੍ਰਤੀ ਤਾਨਾਸ਼ਾਹੀ ਸਰਕਾਰਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ*

*ਕਿਸਾਨਾਂ ਨਾਲ ਅਜਿਹਾ ਵਰਤਾਓ ਕਰਨਾ ਮੰਦਭਾਗਾ : ਜਁਥੇਦਾਰ ਮੰਨਣ*


*-ਕਿਹਾ, ਕਿਸਾਨਾਂ ਪ੍ਰਤੀ ਤਾਨਾਸ਼ਾਹੀ ਸਰਕਾਰਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ*

ਜਲੰਧਰ, 21 ਮਾਰਚ,  (ਵਿਜੈ ਕੁਮਾਰ ਰਮਨ):-  ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਘਨੌਰੀ ਤੇ ਸ਼ੰਭੂ ਬਾਰਡਰ ਤੇ ਬੈਠੇ ਕਿਸਾਨਾਂ ਉਪਰ ਧੋਖੇ ਨਾਲ ਕੀਤੀ ਕਾਰਵਾਈ ਸਬੰਧੀ ਐੱਸਜੀਪੀਸੀ ਦੇ ਮੁੱਖ ਸਕੱਤਰ ਤੇ ਸ੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਸ਼ਹਿਰੀ ਦੀ ਜਥੇਦਾਰ ਕੁਲਵੰਤ ਸਿੰਘ ਮੰਨਣ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਜ਼ੋਰਦਾਰ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਵੱਲੋਂ ਜਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਤੇ ਮੁੱਖ ਸਕੱਤਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਕਿਸਾਨ ਆਗੂਆਂ ਨਾਲ ਮੀਟਿੰਗ ਉਪਰੰਤ ਬਾਹਰ ਆਉਂਦਿਆਂ ਹੀ ਪੰਜਾਬ ਸਰਕਾਰ ਵੱਲੋਂ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨਾ ਤੇ ਘਨੌਰੀ ਤੇ ਸ਼ੰਭੂ ਬਾਰਡਰ ਤੇ ਪੁਲਿਸ ਵੱਲੋਂ ਘਿਨਾਉਣੀ ਕਾਰਵਾਈ ਕਰਨਾ ਮੰਦਭਾਗਾ ਹੈ। ਇਹ ਗ਼ੈਰ ਜਮਹੂਰੀ ਤੇ ਤਰਕਹੀਣ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਕਿਸਾਨਾਂ ਨੂੰ ਐੱਮਐੱਸਪੀ ਦੀ ਕਨੂੰਨੀ ਗਰੰਟੀ ਦੇ ਵਾਇਦੇ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ, ਅੱਜ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਉਪਰ ਧੱਕੇ ਸ਼ਾਹੀ ਕੀਤੀ ਜਾ ਰਹੀ ਹੈ। ਅਜਿਹਾ ਵਰਤਾਉ ਕਰਕੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਕਿਸਾਨ ਆਗੂਆਂ ਦਾ ਸ਼ਾਂਤਮਈ ਅੰਦੋਲਨ ਨੂੰ ਜ਼ਬਰ ਨਾਲ ਕੁਚਲਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਮਿਹਨਤ ਸਦਕਾ ਭਾਰਤ ਦਾ ਅੰਨਭੰਡਾਰ ਭਰਿਆ ਰਹਿੰਦਾ ਹੈ ਪਰ ਪੰਜਾਬ ’ਚ ਕਿਸਾਨਾਂ ਦੀ ਅਜਿਹੀ ਦੁਰਦਸ਼ਾ ਵੇਖ ਕੇ ਮਾਨਸਿਕ ਪੀੜਾ ਹੋ ਰਹੀ ਹੈ। ਲੇਕਿਨ ਕਿਸਾਨ ਤਾਨਾਸ਼ਾਹੀ ਸਰਕਾਰਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗ੍ਰਿਫਤਾਰ ਕੀਤੇ ਕਿਸਾਨ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਤੇ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨ ਕੀਤਾ ਜਾਵੇ। ਇਸ ਮੌਕੇ ਇਕਬਾਲ ਸਿੰਘ ਢੀਂਡਸਾ, ਪਰਮਜੀਤ ਸਿੰਘ ਰੇਰੂ, ਮਨਿੰਦਰਪਾਲ ਸਿੰਘ ਗੁੰਬਰ,ਭਜਨ ਲਾਲ ਚੋਪੜਾ, ਬਾਲ ਕਿਸ਼ਨ ਬਾਲੀ, ਹਰਿੰਦਰ ਢੀਂਡਸਾ, ਸਾਹਿਬ ਸਿੰਘ ਢਿੱਲੋਂ, ਰਵਿੰਦਰ ਸਿੰਘ ਸਵੀਟੀ, ਮੇਜ਼ਰ ਸਿੰਘ ਕਾਹਲੋ, ਚਰਨ ਸਿੰਘ, ਦਲਵਿੰਦਰ ਸਿੰਘ, ਪਰਵਿੰਦਰ ਸਿੰਘ ਰਾਜਾ, ਹਕੀਕਤ ਸਿੰਘ ਸੈਣੀ, ਹਰਦੀਪ ਸਿੰਘ ਸਿੱਧੂ, ਅਵਤਾਰ ਸਿੰਘ ਘੁੰਮਣ, ਹਰਵਿੰਦਰ ਸਿੰਘ ਢਿੱਲੋਂ, ਸਤਿੰਦਰ ਸਿੰਘ ਪੀਤਾ, ਸੁਰਿੰਦਰ ਸਿੰਘ ਐੱਸਟੀ, ਦੇਵ ਰਾਜ, ਜਥੇਦਾਰ ਅਜੀਤ ਸਿੰਘ ਮਿੱਠੂ ਬਸਤੀ, ਵਰਿਆਮ ਸਿੰਘ, ਜਗਦੀਸ਼ ਸਿੰਘ, ਪ੍ਰੀਤਮ ਸਿੰਘ ਖਾਲਸਾ, ਗਿਆਨ ਸਿੰਘ, ਹਰਬੀਰ ਸਿੰਘ ਲਾਡੀ, ਹਰਬੰਸ ਸਿੰਘ ਗੁਰੂ ਨਾਨਕਪੁਰਾ, ਅਵਤਾਰ ਸਿੰਘ ਸੈਂਹਬੀ ਆਦਿ ਹਾਜ਼ਰ ਸਨ।"
 

Post a Comment

0 Comments