*ਜਲੰਧਰ ਦੇ ਸੰਤੋਖਪਰਾ ਤੇ ਹੋਰ ਕਈ ਇਲਾਕਿਆਂ 'ਚ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ, ਪਾਣੀ ਨੂੰ ਲੈ ਕੇ ਲੋਕਾਂ 'ਚ ਹੰਗਾਮਾ, ਖਾਲੀ ਬਾਲਟੀਆਂ ਲੈ ਕੇ ਸੜਕਾਂ 'ਤੇ ਉਤਰੀਆਂ ਔਰਤਾਂ*


*ਜਲੰਧਰ ਦੇ ਸੰਤੋਖਪਰਾ ਤੇ ਹੋਰ ਕਈ ਇਲਾਕਿਆਂ 'ਚ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ, ਪਾਣੀ ਨੂੰ ਲੈ ਕੇ ਲੋਕਾਂ 'ਚ ਹੰਗਾਮਾ, ਖਾਲੀ ਬਾਲਟੀਆਂ ਲੈ ਕੇ ਸੜਕਾਂ 'ਤੇ ਉਤਰੀਆਂ ਔਰਤਾਂ*
ਜਲੰਧਰ, 18 ਸਤੰਬਰ,  (ਵਿਜੈ ਕੁਮਾਰ ਰਮਨ):- ਜਲੰਧਰ— ਪੀਣ ਵਾਲੇ ਪਾਣੀ ਦੀ ਸਪਲਾਈ ਠੱਪ ਹੋਣ ਕਾਰਨ ਜਲੰਧਰ ਸ਼ਹਿਰ ਦੇ ਕਈ ਇਲਾਕਿਆਂ 'ਚ ਹਾਹਾਕਾਰ ਮਚੀ ਹੋਈ ਹੈ। ਸੰਤੋਖਪੁਰਾ ਤੇ ਨਾਲ ਲਁਗਦੇ ਇਲਾਕੇ ਵਿੱਚ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਗੁੱਸੇ ਵਿੱਚ ਆਏ ਲੋਕਾਂ ਨੇ ਸੜਕ ਜਾਮ ਕਰਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਲੋਕਾਂ ਨੇ ਦੱਸਿਆ ਕਿ ਕਈ ਦਿਨਾਂ ਤੋਂ ਉਨ੍ਹਾਂ ਦੇ ਇਲਾਕੇ ਵਿੱਚ ਪਾਣੀ ਨਹੀਂ ਆ ਰਿਹਾ ਹੈ।ਪਾਣੀ ਦੀ ਸਪਲਾਈ ਠੱਪ ਹੋਣ ਕਾਰਨ ਕਿਸ਼ਨਪੁਰਾ ਚੌਕ ਅਤੇ ਲੰਮਾ ਪਿੰਡ ਚੌਕ ਵਿਚਕਾਰ ਪੈਂਦੇ ਸੰਤੋਖਪੁਰਾ ਇਲਾਕੇ ਦੇ ਲੋਕ ਸੜਕਾਂ ’ਤੇ ਆ ਗਏ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਪਾਣੀ ਦੀ ਸਪਲਾਈ ਠੀਕ ਨਹੀਂ ਆ ਰਹੀ ਹੈ।

ਵਿਧਾਇਕ ਅਤੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ

ਲੋਕਾਂ ਨੇ ਦੱਸਿਆ ਕਿ ਕਈ ਵਾਰ ਪਾਣੀ 3 ਦਿਨ ਬਾਅਦ ਆਉਂਦਾ ਹੈ ਅਤੇ ਕਈ ਵਾਰ ਪਾਣੀ ਇੱਕ-ਇੱਕ ਹਫ਼ਤੇ ਤੱਕ ਨਹੀਂ ਆਉਂਦਾ। ਇਲਾਕਾ ਵਾਸੀਆਂ ਨੇ ਦੱਸਿਆ ਕਿ ਉਹ ਇਸ ਮਾਮਲੇ ਸਬੰਧੀ ਆਪਣੇ ਇਲਾਕੇ ਦੇ ਵਿਧਾਇਕ ਅਤੇ ਨਗਰ ਨਿਗਮ ਦੇ ਕਈ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ।
ਇਲਾਕਾ ਵਾਸੀ ਅਨਮੋਲ, ਅਮਰਜੀਤ ਅਤੇ ਪ੍ਰਵੀਨ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਉਨ੍ਹਾਂ ਦੇ ਘਰਾਂ ਵਿੱਚ ਪਾਣੀ ਦੀ ਸਪਲਾਈ ਨਾ ਆਉਣ ਕਾਰਨ ਇਲਾਕਾ ਵਾਸੀ ਕਾਫੀ ਪ੍ਰੇਸ਼ਾਨ ਹਨ। ਇਸ ਸਬੰਧੀ ਇਲਾਕੇ ਦੇ ਵਿਧਾਇਕ ਤੋਂ ਲੈ ਕੇ ਸਾਬਕਾ ਕੌਂਸਲਰ ਤੋਂ ਲੈ ਕੇ ਨਗਰ ਨਿਗਮ ਦੇ ਕਈ ਅਧਿਕਾਰੀਆਂ ਤੋਂ ਵੀ ਜਾਣੂ ਕਰਵਾਇਆ ਗਿਆ ਹੈ। ਪਰ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ  ਖਬਰ ਲਿਖੇ ਜਾਣ ਤੱਕ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਚੁੱਕਾ ਸੀ ਪਰ ਨਿਗਮ ਅਧਿਕਾਰੀ ਤੇ ਐਮਐਲਏ ਜਾਂ ਕੋਈ ਵੀ ਸਾਬਕਾ ਕੌਂਸਲਰ ਜਾਂ ਰਾਜਨਿੱਤਕ ਆਗੂ ਮੌਕੇ ਤੇ ਨਹੀਂ ਪਹੁੰਚਿਆ।"

Post a Comment

0 Comments