*ਵਾਤਾਵਰਨ ਸ਼ੁੱਧਤਾ ਲਈ ਰੁੱਖ ਲਗਾ ਕੀਤਾ ਓਲੰਪੀਅਨ ਮੁਹਿੰਦਰ ਮੁਣਸ਼ੀ ਨੂੰ ਯਾਦ*

*ਵਾਤਾਵਰਨ ਸ਼ੁੱਧਤਾ ਲਈ ਰੁੱਖ ਲਗਾ ਕੀਤਾ ਓਲੰਪੀਅਨ ਮੁਹਿੰਦਰ ਮੁਣਸ਼ੀ ਨੂੰ ਯਾਦ*
ਜਲੰਧਰ, 19ਸਤੰਬਰ,  (ਵਿਜੈ ਕੁਮਾਰ ਰਮਨ):- ਓਲੰਪੀਅਨ ਮੁਹਿੰਦਰ ਸਿੰਘ ਮੁਣਸ਼ੀ ਦੀ ਬਰਸੀ ਮੌਕੇ ਵਾਤਾਵਰਣ ਸ਼ੁੱਧਤਾ ਲਈ ਰੁੱਖ ਲਗਾ  ਸੱਚੀ ਸ਼ਰਧਾਂਜਲੀ ਦਿੱਤੀ ਗਈ।
        ਸਥਾਨਕ ਲਾਡੋਵਾਲੀ ਰੋਡ ਉਪਰ ਸਥਿਤ ਦੋਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ ਅੰਦਰ ਖੇਡ  ਦੀਆਂ ਬਰੀਕੀਆਂ ਤੋਂ ਜਾਣੂ ਹੋ ਆਪਦੀ ਖੇਡ ਕਲਾ ਸੱਦਕਾ "ਸ਼ਔਰ-ਸੌਟ" ਵਜੋਂ ਧਾਂਕ ਜਮਾਉਣ ਵਾਲੇ ਓਲੰਪੀਅਨ ਮਹਿੰਦਰ ਸਿੰਘ ਮੁਣਸ਼ੀ ਨੂੰ ਅੱਜ ਫੇਰ ਓਸ ਦੇ ਪਰੀਵਾਰਕ ਮੈਂਬਰਾਂ,ਸਕੂਲ ਸਟਾਫ ਤੇ ਖਿਡਾਰੀਆਂ ਵਲੋਂ ਬੂਟੇ ਲਾਅ ਸ਼ਰਧਾਂਜਲੀ ਦਿੱਤੀ ਗਈ।
         ਇਸ ਮੌਕੇ ਖੇਡ ਜੱਗਤ ਦੇ ਅਰਸ਼ੋ ਓਸ ਬੇਵਕਤੇ ਸਿਤਾਰੇ ਵਰਗਾ ਹੋਰ ਸਿਤਾਰੇ ਪੈਦਾ ਕਰਨ ਲਈ ਹਾਕੀ ਟੂਰਨਾਮੈਂਟ ਕਰਵਾਉਣ ਲਈ ਹੋਂਦ 'ਚ ਆਈ ਹਾਕੀ ਟੂਰਨਾਮੈਂਟ ਓਲੰਪੀਅਨ ਮਹਿੰਦਰ ਮੁਣਸ਼ੀ ਹਾਕੀ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਅੰਤਰਰਾਸ਼ਟਰੀ ਹਾਕੀ ਖਿਡਾਰੀ ਦਲਜੀਤ ਸਿੰਘ (ਆਈ.ਆਰ. ਐਸ.) ਅਸਿਸਟੈਂਟ ਕਮਿਸ਼ਨਰ -ਸੀ.ਜੀ.ਐਸ.ਟੀ-ਆਡਿਟ ਸਰਕਲ -ਜਲੰਧਰ ਵਲੋਂ ਇਸ ਰੁੱਖ ਲਾਉਣੇ ਪੱਲ੍ਹ ਨੂੰ ਯਾਦਗਾਰੀ ਬਣਾਉਣ ਲਈ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਓਲੰਪੀਅਨ ਮਹਿੰਦਰ ਸਿੰਘ ਮੁਣਸ਼ੀ ਦੇ ਨਿਕੇ ਵੀਰ ਸਤਪਾਲ ਸਿੰਘ ਮੁਣਸ਼ੀ ਦੇ ਯਤਨਾਂ ਸੱਦਕਾ ਉਲੀਕੇ ਪ੍ਰੋਗਰਾਮ ਦੀ ਸੱਫਲਤਾ ਲਈ ਸੰਸਥਾ ਮੁੱਖੀ ਪ੍ਰਿੰਸੀਪਲ ਹਰਮਿੰਦਰ ਸਿੰਘ ਅੱਟਵਾਲ,ਉਪ ਪ੍ਰਿੰਸੀਪਲ ਹਰਿੰਦਰ ਪਾਲ ਸਿੰਘ ਮੱਕੜ, ਕਰਮਜੋਤ ਸਿੰਘ, ਅਮਰਦੀਪ ਸਿੰਘ, ਮੁਨੀਸ਼ ਅਗਰਵਾਲ, ਬਲਬੀਰ ਸਿੰਘ, ਬਲਵੰਤ ਸਿੰਘ,ਰਾਮ ਸਰਨ , ਖੁਸ਼ੀ ਰਾਮ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ। ਉਕਤ ਜਾਣਕਾਰੀ ਸੁਸਾਇਟੀ ਦੇ ਮੀਡੀਆ ਕੋਆਰਡੀਨੇਟਰ ਤੇ ਸਟਾਫ ਪ੍ਰਧਾਨ ਅਮਰਿੰਦਰ ਜੀਤ ਸਿੰਘ ਸਿੱਧੂ ਵਲੋਂ ਪ੍ਰੈਸ ਨੂੰ ਦਿੱਤੀ ਗਈ।

Post a Comment

0 Comments