*ਪੁਲਿਸ ਪ੍ਰਸ਼ਾਸ਼ਨ ਕਨ੍ਹਈਆ ਮਿੱਤਲ ਨੂੰ ਤੁਰੰਤ ਗ੍ਰਿਫਤਾਰ ਕਰੇ - ਕ੍ਰਿਸਚੀਅਨ ਲੀਡਰਸ਼ਿਪ*
ਜਲੰਧਰ, 30 ਸਤੰਬਰ (ਵਿਜੈ ਕੁਮਾਰ ਰਮਨ):- ਸਥਾਨਕ ਪ੍ਰੈਸ ਕਲੱਬ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਪੰਜਾਬ ਕ੍ਰਿਸਚੀਅਨ ਲੀਡਰਸ਼ਿਪ ਪੰਜਾਬ ਦੇ ਚੇਅਰਮੈਨ ਪਾਸਟਰ ਹਰਜੋਤ ਸੇਠੀ ਅਤੇ ਪੰਜਾਬ ਪ੍ਰਧਾਨ ਸੁਰਜੀਤ ਥਾਪਰ ਨੇ ਕਿਹਾ ਕਿ ਗਾਇਕ ਕਨ੍ਹਈਆ ਮਿੱਤਲ 'ਤੇ ਇਕ ਪ੍ਰੋਗਰਾਮ ਦੌਰਾਨ ਪ੍ਰਭੂ ਯਿਸੂ ਮਸੀਹ ਬਾਰੇ ਗਲਤ ਟਿੱਪਣੀਆਂ ਕੀਤੀਆਂ ਸਨ ਜਿਸ ਕਰਕੇ ਈਸਾਈ ਭਾਈਚਾਰੇ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਪੰਜਾਬ ਕ੍ਰਿਸਚੀਅਨ ਲੀਡਰਸ਼ਿਪ ਵੱਲੋਂ ਜਲੰਧਰ ਦੇ ਮਾਨਯੋਗ ਐਸ.ਐੱਸ.ਪੀ ਮੁਖਵਿੰਦਰ ਸਿੰਘ ਭੁੱਲਰ ਨੂੰ ਸ਼ਿਕਾਇਤ ਦਿੱਤੀ ਗਈ ਸੀ, ਜਿਸ ਦੀ ਜਾਂਚ ਤੋਂ ਬਾਅਦ ਥਾਣਾ ਲਾਬੜਾ 'ਚ ਮੁਕੱਦਮਾ ਨੰਬਰ 78 ਦਰਜ ਕੀਤਾ ਗਿਆ । ਇਸਾਈ ਭਾਈਚਾਰੇ ਨੂੰ ਹੋਈ ਠੇਸ 'ਤੇ ਮੱਲ੍ਹਮ ਲਗਾਉਂਦੇ ਹੋਏ ਪੁਲਸ ਪ੍ਰਸ਼ਾਸਨ ਨੇ ਧਾਰਾ 295-ਏ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪੰਜਾਬ ਕ੍ਰਿਸਚੀਅਨ ਲੀਡਰਸ਼ਿਪ ਨੇ ਮੰਗ ਕੀਤੀ ਕਿ ਜਲੰਧਰ ਪੁਲਿਸ ਪ੍ਰਸ਼ਾਸ਼ਨ ਉਸਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਡੱਕੇ ਅਤੇ ਉਸਦੇ ਪਾਸਪੋਰਟ ਨੂੰ ਜਬਤ ਕਰੇ ਤਾ ਜੋ ਉਹ ਵਿਦੇਸ਼ ਨਾ ਭੱਜ ਸਕੇ। ਇਸ ਮੌਕੇ ਉਹਨਾਂ ਨਾਲ ਬਿਸ਼ਪ ਸੋਹਣ ਲਾਲ ਮਰਿੰਡਾ, ਬਟਾਲਾ ਪਾਸਟਰ ਐਸੋਸੀਏਸ਼ਨ ਦੇ ਚੇਅਰਮੈਨ ਪਾਸਟਰ ਜਗਤਾਰ, ਪ੍ਰਧਾਨ ਪਾਸਟਰ ਗਗਨਦੀਪ , ਪਾਸਟਰ ਵਿਜੇ , ਪਾਸਟਰ ਰੋਹਿਤ, ਪਾਸਟਰ ਬੱਗਾ ਹੰਸ, ਪਾਸਟਰ ਸਲੀਮ ਮਸੀਹ , ਪਾਸਟਰ ਬਲਵਿੰਦਰ ਮਸੀਹ ਸੁਲਤਾਨਪੁਰ , ਪਾਸਟਰ ਕੁਲਵੰਤ , ਪਾਸਟਰ ਵਾਲਟਰ ਯੂਪੀਏ ਟਰੱਸਟ , ਪਾਸਟਰ ਅਨੰਦ ਵਰਮਾ , ਮਸੀਹੀ ਆਗੂ ਡਾ. ਪੰਨਾ ਲਾਲ , ਕੈਥਲਿਕ ਚਰਚ ਬੂਟਾ ਮੰਡੀ ਬਾਊ ਜੋਸਫ ਮਸੀਹ , ਪ੍ਰਧਾਨ ਰਹਿਮਤ ਮਸੀਹ , ਮੈਂਬਰ ਲੱਡੂ , ਸੀਐਨਆਈ ਚਰਚ ਪ੍ਰਧਾਨ ਡੋਨਰ ਭੱਟੀ , ਦਿਲਜੀਤ ਗਿੱਲ , ਪਾਸਟਰ ਸੁਖਵਿੰਦਰ ਬਾਗੜੀਆਂ ( ਭੁਲੱਥ ) , ਹੈਪੀ ਮਸੀਹ ਕੰਧਾਲਾ ਗੁਰੂ , ਪਾਸਟਰ ਸਤਵੀਰ ਮਸੀਹ ਕਾਲਾ ਬੱਕਰਾ ਅਤੇ ਹੋਰ ਕਈ ਬਿਸ਼ਪ , ਪਾਸਟਰ ਤੇ ਕਈ ਆਗੂ ਮੌਜੂਦ ਸਨ ।
0 Comments