*ਮੋਹਾਲੀ ਟੀਮ ਬਣੀ ਪੰਜਾਬ ਰਾਜ ਅੰਤਰ -ਜਿੱਲ੍ਹਾ ਹਾਕੀ ਚੈਂਪੀਅਨ*
*ਸਰਜੀਤ ਅਕੈਡਮੀ ਪੀਆਈਐਸ ਜਲੰਧਰ ਟੀਮ ਰਹੀ ਊਪ-ਜੇਤੂ*
ਜਲੰਧਰ, 30 ਸਤੰਬਰ, (ਵਿਜੈ ਕੁਮਾਰ ਰਮਨ) :- ਪੀਆਈਐਸ ਮੋਹਾਲੀ ਟੀਮ ਲੜਕਿਆਂ ਦੇ 17ਸਾਲ ਵਰਗ 67ਵੀਆ ਪੰਜਾਬ ਰਾਜ ਅੰਤਰ -ਜਿੱਲ੍ਹਾ ਸਕੂਲੀ ਖੇਡਾਂ ਦਾ ਫਾਈਨਲ ਜਿੱਤ ਸੂਬਾ ਹਾਕੀ ਚੈਂਪੀਅਨ ਬਣੀ। ਸਥਾਨਕ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਚੱਲ ਰਹੇ ਉੱਕਤ ਟੂਰਨਾਮੈਂਟ ਦੇ ਆਖਰੀ ਦਿਨ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਮੁੱਖ ਮਹਿਮਾਨ ਵਜੋਂ ਜਿੱਲ੍ਹਾ ਸਿਖਿਆ ਅਫਸਰ ਗੁਰਸ਼ਰਨ ਸਿੰਘ ਵਲੋਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਵਧੀਆ ਖੇਡ ਲਈ ਪ੍ਰਦਰਸ਼ਨ ਕਰਨ ਦੀ ਤਾਕੀਦ ਕਰਦਿਆਂ ਹਾਰ ਜਿਤ ਨੂੰ ਬਰਾਬਰ ਸਮਝਦਿਆਂ ਮਿਲੇ ਤਜਰਬੇ ਤੋ ਸਿਖਣ ਦੀ ਕਲਾ ਨੂੰ ਅਪਨਾਉਣਾ ਸੱਫਲ ਜੀਵਨੀ ਜਿਉਣ ਦੀ ਕੁੰਜੀ ਦਸਿਆ।
ਜਦ ਕਿ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਇਕਬਾਲ ਸਿੰਘ ਰੰਧਾਵਾ ਡੀ.ਐਮ ਸਪੋਰਟਸ ਜਲੰਧਰ ਵਲੋਂ ਹਾਰਡ ਲਾਈਨ ਦੇ ਮੈਚ ਵਿਚ ਵਿਸ਼ੇਸ਼ ਮਹਿਮਾਨ ਵਜੋਂ ਖਿਡਾਰੀਆਂ ਨੂੰ ਸੱਫਲਤਾ ਲਈ ਆਪਦੇ ਕੋਚ ਦੇ ਨੁਕਤਿਆਂ ਉਪਰ ਪਹਿਰਾ ਦੇਣ ਜ਼ਰੂਰੀ ਦਸਿਆ।
ਉੱਕਤ ਜਾਣਕਾਰੀ ਟੂਰਨਾਮੈਂਟ ਮੀਡੀਆ ਕੌਆਰਡੀਨੇਟਰ ਅਮਰਿੰਦਰ ਜੀਤ ਸਿੰਘ ਸਿੱਧੂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਫਾਈਨਲ ਪੀਸੀਐਸ, ਮੋਹਾਲੀ ਤੇ ਸੁਰਜੀਤ ਅਕੈਡਮੀ ਪੀਆਈਐਸ ਜਲੰਧਰ ਵਿਚਾਲੇ ਖੇਡਿਆ ਗਿਆ। ਦੋਵਾਂ ਟੀਮਾਂ ਵਲੋਂ ਇਕ ਦੁਸਰੇ ਉਪਰ ਕੀਤੇ ਤਾਬੜ ਤੋੜ ਹਮਲੇ ਕਰ ਰਖਿਆ ਪੰਕਤੀ ਦੀ ਸੁਦ੍ਰਿੜਤਾ ਨੂੰ ਬਾਖੂਬੀ ਪ੍ਰਖਿਆ ਗਿਆ। ਲੁਧਿਆਣਾ ਟੀਮ ਦੇ ਅਭੈ ਵਲੋਂ ਫੀਲਡ ਗੋਲ ਕਰ ਟੀ ਨੂੰ ਬੜਤ ਦੁਆਈ।ਜਿਸ ਮਗਰੋਂ ਖੇਡ ਨੀਤੀ ਵਿਚ ਬਦਲਾਵ ਕਰ ਜਲੰਧਰ ਟੀਮ ਨੇ ਵਿਰੋਧੀ ਟੀਮ ਤੇ ਤਾਬੜ ਤੋੜ ਹਮਲੇ ਕਰ ਦਬਾਅ ਬਣਾ ਪੈਨਲਟੀ ਕਾਰਨਰ ਹਾਸਲ ਕੀਤਾ।ਜਿਸ ਨੂੰ ਮਨਰੂਪ ਨੂੰ ਗੋਲ ਵਿਚ ਬਦਲ ਆਪਦੀ ਟੀਮ ਨੂੰ 1-1 ਦੀ ਬਰਾਬਰੀ ਤੇ ਲਿਆਂਦਾ ਜੋ ਅੰਤ ਤਕ ਬਰਕਾਰ ਰਹੀ।ਜਿਸ ਮਗਰੋਂ ਮੈਚ ਫੈਸਲੇ ਲਈ ਸੂਟ ਆਊਟ ਰੂਲ ਅਪਨਾਇਆ ਗਿਆ ਜਿਸ ਵਿਚ ਵੀ ਦੋਵੇਂ ਟੀਮਾਂ ਬਰਾਬਰ ਰਹੀਆਂ ।ਫਿਰ ਦੁਬਾਰਾ ਅਪਨਾਏ ਸੂਟ ਆਊਟ ਵਿਚ ਮੋਹਾਲੀ ਟੀਮ 4-3 ਦੇ ਫਰਕ ਨਾਲ ਜਿਤ ਸੂਬਾ ਹਾਕੀ ਚੈਂਪੀਅਨ ਬਣਨ ਵਿਚ ਕਾਮਯਾਬ ਰਹੀ।
ਜਦ ਕਿ ਹਾਰਡ ਲਾਈਨ ਮੈਚ ਮਾਲਵਾ ਅਕੈਡਮੀ ਪੀਸੀਐਸ, ਲੁਧਿਆਣਾ ਤੇ ਪੀਆਈਐਸ ਪਟਿਆਲਾ ਵਿਚਾਲੇ ਖੇਡਿਆ ਗਿਆ। ਜਿਸ ਵਿਚ ਵੀ ਦੋਵਾਂ ਟੀਮਾਂ ਨੇ ਵਧੀਆ ਖੇਡ ਪ੍ਰਦਰਸ਼ਨ ਕਰਦਿਆਂ ਪੂਰਾ ਸਮਾਂ ਬਰਾਬਰੀ ਤੇ ਰਹੀਆਂ। ਜਿਸ ਮਗਰੋਂ ਸੂਟ ਆਊਟ ਰੂਲ ਦੂਆਰਾ ਮਾਲਵਾ ਅਕੈਡਮੀ 5-4 ਦੇ ਫਰਕ ਨਾਲ ਤੀਸਰੇ ਸਥਾਨ ਤੇ ਕਾਬਜ ਹੋਣ ਵਿਚ ਸੱਫਲ ਰਹੀ।
ਉਨ੍ਹਾਂ ਦਸਿਆ ਕਿ ਸਿਖਿਆ ਵਿਭਾਗ ਵਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ ਸਮੂਹ ਟੂਰਨਾਮੈਂਟ ਨੂੰ ਸੱਫਲਤਾ ਪੂਰਵਕ ਨੇਪਰੇ ਚਾੜ੍ਹਨ ਦੀ ਅਹਿਮ ਜੂਮੇਵਾਰੀ ਖੇਡ ਕਨਵੀਨਰ ਪ੍ਰਿੰਸੀਪਲ ਨਵਤੇਜ ਸਿੰਘ ਬੱਲ , ਰਜਿਸਟ੍ਰੇਸ਼ਨ ਕਮੇਟੀ ਚੇਅਰਮੈਨ ਮੁੱਖ ਅਧਿਆਪਕ ਰਕੇਸ਼ ਭੱਟੀ, ਲੈਕਚਰਾਰ ਹਰਿੰਦਰ ਸਿੰਘ ਸੰਘਾ, ਮਨਪ੍ਰੀਤ ਸਿੰਘ ਚੋਹਕਾ, ਲੈਕਚਰਾਰ ਬਲਵਿੰਦਰ ਕੁਮਾਰ,ਜਤਿੰਦਰ ਪਾਲ ਸਿੰਘ, ਹੀਰਾ ਲਾਲ ,ਰਾਜਵਿੰਦਰ ਕੌਰ, ਹਰਪ੍ਰੀਤ ਕੌਰ ਬਾਜਵਾ, ਸਵਰਨਜੀਤ ਕੌਰ , ਪਰਮਜੀਤ ਕੌਰ ਬਾਜਵਾ, ਰਾਜਵਿੰਦਰ ਕੌਰ, ਲਸ਼ਕਰੀ ਰਾਮ , ਬਲਜੋਤ ਸਿੰਘ ਸੰਘਾ ਤੇ ਹੋਰ ਖੇਡ ਮਾਹਿਰਾਂ ਵਜੋਂ ਜੁਮੇਵਾਰੀ ਨਿਭਾਉਂਦੇ ਸਫਲਤਾ ਪੂਰਵਕ ਅੱਜ ਦੇ ਨਿਰਧਾਰਿਤ ਮੈਚ ਕਰਵਾਏ ਗਏ।
ਮੁੱਖ ਪ੍ਰਬੰਧਕ ਡੀ.ਐਮ.ਸਪੋਰਟਸ ਇਕਬਾਲ ਸਿੰਘ ਰੰਧਾਵਾ ਨੇ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫਸਰ ਦਾ ਰੁਝੇਵਿਆਂ ਚੋਂ ਨਿਕਲ ਅਸ਼ੀਰਵਾਦ ਦੇਣ ਲਈ, ਟੂਰਨਾਮੈਂਟ ਦੇ ਸੱਫਲ ਅਯੋਜਨ ਲਈ ਹਰ ਕਿਸੇ ਵਲੋਂ ਦਿਤੇ ਸਾਥ ਲਈ ਧਨਵਾਦ ਕਰਦਿਆਂ ਆਉਂਦੇ ਸਮੇਂ ਲਈ ਸਾਰਿਆਂ ਲਈ ਹੋਰ ਬੁਲੰਦੀਆਂ ਨੂੰ ਛੂਹਣ ਦੀ ਕਾਮਨਾ ਲਈ ਅਰਦਾਸ ਕਰਦਿਆਂ ਦੱਸਿਆ ਕਿ ਟੂਰਨਾਮੈਂਟ ਦੀ ਰੌਣਕ ਨੂੰ ਚਾਰ ਚੰਨ੍ਹ ਲਾਉਣ ਵਾਲੀਆਂ ਸ਼ਖ਼ਸੀਅਤਾਂ ਵਜੋਂ ਪ੍ਰਿੰਸੀਪਲ ਨਵਤੇਜ ਸਿੰਘ ਬੱਲ, ਪ੍ਰਿੰਸੀਪਲ ਅਜੇ ਬਾਹਰੀ, ਪ੍ਰਿੰਸੀਪਲ ਰਾਕੇਸ਼ ਸ਼ਰਮਾ, ਪ੍ਰਿੰਸੀਪਲ ਸੁਧੀਰ ਕੁਮਾਰ, ਪ੍ਰਿੰਸੀਪਲ ਸਤਵਿੰਦਰ ਪਾਲ ਸਿੰਘ, ਸੰਜੇ ਸ਼ਰਮਾ , ਮੁੱਖ ਅਧਿਆਪਕ ਰਮੇਸ਼ ਭੱਟੀ , ਮੁੱਖ ਅਧਿਆਪਕ ਮੁਨੀਸ਼ ਚੋਪੜਾ, ਮੁੱਖ ਅਧਿਆਪਕ ਪਰਮਿੰਦਰ ਸਿੰਘ, ਲੈਕਚਰਾਰ ਹੇਮੰਤ ਕੋਹਲੀ,ਧਰਮਿੰਦਰ ਵਰਮਾ, ਸਰਤਾਜ ਸਿੰਘ ਅਮਰਿੰਦਰ ਜੀਤ ਸਿੰਘ, ਹਰਮੇਸ਼ ਲਾਲ ਤੇ ਹੋਰ ਪਤਵੰਤੇ ਪ੍ਰਧਾਨਗੀ ਮੰਡਲ ਵਿਚ ਸਸੋਬਿਤ ਸਨ।
ਜਦ ਕਿ ਟੂਰਨਾਮੈਂਟ ਦੀ ਸੱਫਲ ਦੇਖ ਰੇਖ ਨੂੰ ਵਾਚਣ ਲਈ ਅਬਜਰਬਰ ਡਾ.ਕੁਲਜਿੰਦਰ ਸਿੰਘ , ਸਲੈਕਟਰ ਵਜੋਂ ਲੈਕਚਰਾਰ ਕੁਲਜਿੰਦਰ ਸਿੰਘ , ਸਲਵਿੰਦਰ ਸਿੰਘ , ਤਜਿੰਦਰ ਸਿੰਘ , ਰਜੇਸ਼ ਕੁਮਾਰ ਤੇ ਦਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਸਨ।
0 Comments