*ਕੋਰਵਾਲਾ ਮਾਨ ਦਾ " ਕੌਲੀ ਖੰਡ " ਦੀ ਗੀਤ ਹੋਇਆਂ ਰਿਲੀਜ਼- ਪਰਮ ਚਹਿਲ**ਗੀਤ ਨੂੰ ਸ਼ਰੋਤਿਆਂ ਵੱਲੋਂ ਭਰਵਾ ਹੁੰਗਾਰਾ*

*ਕੋਰਵਾਲਾ ਮਾਨ ਦਾ " ਕੌਲੀ ਖੰਡ " ਦੀ ਗੀਤ ਹੋਇਆਂ ਰਿਲੀਜ਼- ਪਰਮ ਚਹਿਲ*

*ਗੀਤ ਨੂੰ ਸ਼ਰੋਤਿਆਂ ਵੱਲੋਂ ਭਰਵਾ ਹੁੰਗਾਰਾ*

Post.     V news 24
    By.     Vijay Kumar Raman 
   On.     05 May, 2021

 ਮਾਨਸਾ, 05 ਮਈ,(ਗੁਰਜੰਟ ਸਿੰਘ ਬਾਜੇਵਾਲੀਆ) :- ਨੌਜਵਾਨ ਪੀੜ੍ਹੀ ਦੀ ਪਹਿਲੀ ਪਸੰਦ ਗਾਇਕ ਕੋਰਵਾਲਾ ਮਾਨ ਦਾ ਨਵਾਂ ਗੀਤ ਕੱਲ੍ਹ  ਸਪੀਡ ਰਿਕਾਰਡਜ਼ ਕੰਪਨੀ ਵੱਲੋਂ ਵੀਡੀਓ ਸਮੇਤ ਵੱਡੇ ਪੱਧਰ ਤੇ ਰਿਲੀਜ਼ ਕੀਤਾ ਗਿਆ ਹੈ, ਜਾਣਕਾਰੀ ਦਿੰਦਿਆਂ ਗੀਤ ਦੇ ਵੀਡੀਓ ਡਰਾਇਕੈਟਰ ਪਰਮ ਚਹਿਲ ਨੇ ਦੱਸਿਆ ਕਿ  ਗੀਤ ਨੂੰ ਪਹਿਲਾਂ ਗੀਤਾਂ ਵਾਂਗ ਖੁਦ ਕੋਰਵਾਲਾ ਵੱਲੋਂ ਲਿਖਿਆਂ ਗਿਆ ਹੈ, ਜਦਕਿ ਗੀਤ ਨੂੰ ਸੰਗੀਤਕ ਧੁੰਨਾਂ ਪ੍ਰਸਿੱਧ ਸੰਗੀਤਕਾਰ ਦੇਸੀ ਕਰਿਊ ਵੱਲੋਂ ਦਿੱਤੀਆਂ ਗਈਆਂ ਹਨ, ਗੀਤ ਦਾ ਡੀ ਓ ਪੀ ਗਗਨ ਰੰਧਾਵਾ ਵੱਲੋਂ ਕੀਤਾ ਹੈ, ਗੀਤ ਦਾ ਪ੍ਰੋਜੈਕਟ ਮੌਟੀ ਕੰਬੋਜ ਤੇ ਹੈਰੀ ਔਲਖ ਵੱਲੋਂ ਕੀਤਾ ਗਿਆ ਹੈ, ਪਰਮ ਚਹਿਲ ਨੇ ਦੱਸਿਆਂ ਕਿ ਗੀਤ ਰਿਲੀਜ਼ ਹੁੰਦਿਆਂ ਹੀ ਸ਼ਰੋਤਿਆਂ ਵੱਲੋਂ ਬਹੁਤ ਵੱਡਾ ਹੁੰਗਾਰਾ ਦਿੱਤਾ ਜਾ ਰਿਹਾ ਹੈ, ਉਹਨਾਂ ਦੱਸਿਆਂ ਕਿ ਗੀਤ ਇਸ ਵੇਲੇ ਸੰਗੀਤਕ ਚੈਨਲਾਂ ਤੋਂ ਇਲਾਵਾ ਸ਼ੋਸ਼ਲ ਸਾਈਟਾਂ ਤੇ ਸਫਲਤਾਪੂਰਵਕ ਚੱਲ ਰਿਹਾ ਹੈ ।

Post a Comment

0 Comments