*ਅਸਮਾਨੀ ਬਿਜਲੀ ਨਾਲ ਹੋਏ ਨੁਕਸਾਨ ਲਈ ਪੀੜਤ ਗਰੀਬ ਪਰਿਵਾਰ ਦੀ ਮੱਦਦ ਕਰੇ ਸਰਕਾਰ- ਠੰਡਲ*
Post. V news 24
By. Vijay Kumar Raman
ਹੁਸ਼ਿਆਰਪੁਰ, 5 ਮਈ (ਗੁਰਪ੍ਰੀਤ ਸਿੰਘ ਡਾਂਡੀਆਂ):- ਜਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਦੇ ਪਿੰਡ ਬਲੀਮਾ ਵਿਖੇ ਬੀਤੇ ਮੰਗਲਵਾਰ ਬਾਅਦ ਦੁਪਿਹਰ ਨੂੰ ਪੈਦੇ ਮੀਹ ਦੌਰਾਨ ਗੁੱਜਰ ਭਾਈਚਾਰੇ ਨਾਲ ਸੰਬੰਧਤ ਗਾਮੀ ਪੁੱਤਰ ਇਬਰਾਹਿਮ ਦੇ ਵਾੜੇ ਤੇ ਅਚਾਨਕ ਅਸਮਾਨੀ ਬਿਜਲੀ ਡਿੱਗਣ ਨਾਲ ਸੱਤ ਮੱਝਾਂ ਦੀ ਮੌਤ ਹੋ ਜਾਣ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਨੇ ਪਿੰਡ ਬਲੀਮਾ ਵਿਖੇ ਪੁੱਜ ਕੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਹੋਏ ਨੁਕਸਾਨ ਦੀ ਜਾਣਕਾਰੀ ਹਾਸਲ ਕੀਤੀ। ਪਸ਼ੂਆਂ ਦਾ ਦੁੱਧ ਵੇਚ ਕੇ ਆਪਣੇ ਪਰਿਵਾਰ ਦਾ ਗੁਜਾਰਾ ਚਲਾਉਣ ਵਾਲੇ ਪੀੜਤ ਪਰਿਵਾਰ ਤੇ ਟੁੱਟੇ ਇਸ ਕੁਦਰਤੀ ਕਹਿਰ ਤੇ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਅਸਮਾਨੀ ਬਿਜਲੀ ਨਾਲ ਹੋਏ ਵੱਡੇ ਨੁਕਸਾਨ ਦੇ ਪੀੜਤ ਪਰਿਵਾਰ ਦੀ ਤੁਰੰਤ ਆਰਥਿਕ ਮੱਦਦ ਕੀਤੀ ਜਾਵੇ ਤਾ ਜੋ ਉਹ ਆਪਣੇ ਘਰ ਦਾ ਗੁਜਾਰਾ ਚਲਾ ਸਕਣ। ਇਸ ਮੌਕੇ ਰਵਿੰਦਰ ਸਿੰਘ ਠੰਡਲ, ਮਾ. ਹਰਭਜਨ ਸਿੰਘ ਨੌਨੀਤਪੁਰ, ਬਲਵਿੰਦਰ ਸਿੰਘ ਭਾਮ, ਬਲਵੀਰ ਸਿੰਘ ਧੋਲੁਪਰ, ਬਸ਼ੀਰ ਅਲੀ ਫੁਗਲਾਣਾ, ਦੀਪਕ ਜਸਵਾਲ, ਰਾਜਦੀਪ ਸਿੰਘ ਭਾਮ, ਮੋਤੀ ਖੇੜਾ, ਭਲਵਾਨ ਹਰਮੋਇਆ, ਜਗਤਾਰ ਸਿੰਘ, ਸੁਲੱਖਣ ਸਿੰਘ, ਮਨਜੋਤ ਸਿੰਘ ਆਦਿ ਹਾਜ਼ਰ ਸਨ।
0 Comments