*ਮਾਲ ਵਿਭਾਗ ਦੇ ਅਧਿਕਾਰੀਆਂ ਦੀ ਹੜਤਾਲ ਖਤਮ, ਭਲਕੇ ਰਜਿਸਟਰੀਆਂ ਦਾ ਕੰਮ ਸ਼ੁਰੂ ਹੋਵੇਗਾ*
Post. V news 24
By. Vijay Kumar Raman
ਜਲੰਧਰ, 05 ਮਈ (ਵਿਜੈ ਕੁਮਾਰ ਰਮਨ):-
ਮਾਲ ਅਧਿਕਾਰੀਆਂ ਦੀ ਹੜਤਾਲ ਜੋ ਕਿ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸੀ, ਅੱਜ ਖ਼ਤਮ ਹੋ ਗਈ ਹੈ, ਜਿਸ ਕਾਰਨ ਤਹਿਸੀਲ ਵਿੱਚ ਪਹਿਲਾਂ ਵਾਂਗ ਕੰਮ ਸ਼ੁਰੂ ਹੋ ਜਾਵੇਗਾ। ਕੱਲ ਤੋਂ ਤਹਿਸੀਲ ਵਿਚ ਰਜਿਸਟਰੀਆਂ ਤੋਂ ਲੈ ਕੇ ਇੰਤਕਾਲ ਤੱਕ ਦੇ ਸਾਰੇ ਕੰਮ ਅਧਿਕਾਰੀ ਕਰਨਗੇ। ਦੱਸ ਦੇਈਏ ਕਿ 3 ਮਈ ਤੋਂ ਮਾਲ ਅਧਿਕਾਰੀਆਂ ਨੇ ਤਹਿਸੀਲ ਦੇ ਸਾਰੇ ਕੰਮਾਂ ‘ਤੇ ਬਰੇਕ ਲਗਾ ਦਿੱਤੀ ਸੀ, ਜਿਸ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪਿਆ ਸੀ। ਫਿਲਹਾਲ ਮਾਲ ਅਧਿਕਾਰੀਆਂ ਨੇ ਹੜਤਾਲ ਬੰਦ ਕਰ ਦਿੱਤੀ ਹੈ, ਜਿਸ ਕਾਰਨ ਤਹਿਸੀਲ ਵਿੱਚ ਕੰਮ ਸੁਚਾਰੂ ਢੰਗ ਨਾਲ ਸ਼ੁਰੂ ਹੋ ਸਕੇਗਾ।
0 Comments