*ਇੱਕ ਦਿਨ ਪਹਿਲਾਂ ਲਾਪਤਾ ਹੋਏ ਬੱਚੇ ਦੀ ਅਗਲੀ ਸਵੇਰ ਨਹਿਰ ਵਿੱਚ ਤੈਰਦੀ ਮਿਲੀ ਲਾਸ਼*
ਜਲੰਧਰ, 07 ਅਗਸਤ, (ਵਿਜੈ ਕੁਮਾਰ ਰਮਨ):- ਜਲੰਧਰ ਦੇ ਗਦਾਈਪੁਰ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕ ਬੱਚੇ ਦੀ ਲਾਸ਼ ਨਹਿਰ 'ਚ ਤੈਰਦੀ ਹੋਈ ਮਿਲੀ, ਲਾਸ਼ ਨੂੰ ਦੇਖ ਕੇ ਲੋਕਾਂ ਨੇ ਤੁਰੰਤ ਤੁਰੰਤ ਇਸ ਦੀ ਸੂਚਨਾ ਥਾਣਾ ਡਵੀਜਨ ਨੰ ਨੰਬਰ ਅੱਠ ਦੀ ਚੌਕੀਂ ਫੋਕਲ ਪੁੰਆਇਟ ਨੂੰ ਦਿੱਤੀ ਕਿ ਨਹਿਰ 'ਚ ਇਕ ਬੱਚੇ ਦੀ ਲਾਸ਼ ਤੈਰ ਰਹੀ ਹੈ। ਸੂਚਨਾ ਮਿਲਦੇ ਹੀ ਚੌਕੀ ਇੰਚਾਰਜ ਨਰਿੰਦਰ ਮੋਹਨ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਨਹਿਰ 'ਚੋਂ ਕੱਢ ਕੇ ਆਪਣੇ ਕਬਜ਼ੇ 'ਚ ਲੈ ਲਿਆ, ਇਸੇ ਦੌਰਾਨ ਕਿਸੇ ਨੇ ਲਾਸ਼ ਨੂੰ ਪਛਾਣ ਕੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ।
ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਮੌਕੇ 'ਤੇ ਪਹੁੰਚੇ, ਮ੍ਰਿਤਕ ਦੀ ਪਛਾਣ ਅਜੈ ਚੌਹਾਨ ਪੁੱਤਰ ਰਾਜਾ ਰਾਮ ਚੌਹਾਨ ਵਾਸੀ ਪੰਜਾਬੀ ਬਾਗ ਵਜੋਂ ਹੋਈ ਹੈ, ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਕੱਲ੍ਹ 11 ਵਜੇ ਤੋਂ ਲਾਪਤਾ ਸੀ, ਜਿਸ ਨੇ ਰਾਤ ਤੱਕ ਘਰ ਨਹੀਂ ਪਰਤਿਆ, ਜਿਸ ਦੀ ਸ਼ਿਕਾਇਤ ਉਸ ਨੇ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ, ਜਿਸ ਤੋਂ ਬਾਅਦ ਥਾਣਾ ਮਕਸੂਦਾਂ ਤੋਂ ਸਬ-ਇੰਸਪੈਕਟਰ ਮੇਜਰ ਸਿੰਘ ਅਤੇ ਏ.ਐਸ.ਆਈ ਜੋਗਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਪੜਤਾਲ ਕੀਤੀ, ਪਰ ਪੁਲਿਸ ਵੱਲੋਂ ਰਿਸ਼ਤੇਦਾਰਾਂ ਨੂੰ ਕੁਝ ਨਹੀਂ ਦੱਸਿਆ ਗਿਆ | ਜਿਸ ਤੋਂ ਬਾਅਦ ਅਗਲੇ ਦਿਨ ਸਵੇਰੇ 7 ਵਜੇ ਲਾਸ਼ ਮਿਲਣ 'ਤੇ ਚੌਕੀਦਾਰ ਇੰਚਾਰਜ ਨਰਿੰਦਰ ਮੋਹਨ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।
ਇਧਰ ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲੜਕੇ ਦੀ ਮੌਤ ਡੁੱਬਣ ਨਾਲ ਨਹੀਂ ਹੋਈ, ਉਸ ਦਾ ਕਤਲ ਹੋਇਆ ਹੈ, ਪੁਲਿਸ ਇਸ ਦੀ ਜਾਂਚ ਕਰੇ, ਮ੍ਰਿਤਕ ਦੀ ਮਾਂ ਦਰੋਪਤੀ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਦਾ ਲੜਕਾ ਅਜੇ ਪੰਜਾਬੀ ਬਾਗ ਸਥਿਤ ਮੰਦਰ ਦੇ ਦਰਸ਼ਨਾਂ ਲਈ ਗਿਆ ਸੀ, ਜਿਸ ਤੋਂ ਬਾਅਦ ਉਹ ਘਰ ਨਹੀਂ ਪਰਤਿਆ।ਜਿਸ ਦੀ ਸ਼ਿਕਾਇਤ ਥਾਣਾ ਮਕਸੂਦਾਂ ਵਿਖੇ 112 'ਤੇ ਕਾਲ ਕਰਕੇ ਕੀਤੀ ਗਈ, ਜਿਸ ਤੋਂ ਬਾਅਦ ਅੱਜ ਲਾਸ਼ ਮਿਲਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਪੱਧਰ 'ਤੇ ਜਾਂਚ ਕੀਤੀ ਤਾਂ ਇਕ ਥਾਂ 'ਤੇ ਸੀ.ਸੀ.ਟੀ.ਵੀ. ਕਿ 3-4 ਬੱਚੇ ਅਜੈ ਨੂੰ ਲੈ ਕੇ ਜਾ ਰਹੇ ਸਨ,
ਇਕ ਬੱਚੇ ਦੀ ਪਛਾਣ ਹੋਣ ਤੇ ਜਦੋਂ ਅਜੇ ਬਾਰੇ ਪੁੱਛਣ 'ਤੇ ਬੱਚੇ ਨੇ ਦੱਸਿਆ ਕਿ ਉਕਤ 3-4 ਲੜਕੇ ਰਾਏਪੁਰ ਬੱਲਾ 'ਚ ਨਹਿਰ 'ਤੇ ਨਹਾਉਣ ਗਏ ਸਨ, ਜਿੱਥੇ ਨਹਿਰ 'ਤੇ ਪਹਿਲਾਂ ਹੀ ਮੌਜੂਦ ਬੁਲੰਦਪੁਰ ਵਾਸੀ ਸੰਨੀ ਨਾਲ ਅਜੇ ਦੀ ਲੜਾਈ ਹੋ ਗਈ। ਝਗੜੇ 'ਚ ਸੰਨੀ ਨੇ ਅਜੈ ਨੂੰ ਨਹਿਰ 'ਚ ਧੱਕਾ ਦੇ ਦਿੱਤਾ ਅਤੇ ਭੱਜ ਗਿਆ, ਜਿਸ ਤੋਂ ਬਾਅਦ ਬਾਕੀ ਬੱਚਿਆਂ ਨੇ ਲੋਕਾਂ ਨੂੰ ਮਦਦ ਲਈ ਬੁਲਾਇਆ ਪਰ ਕੋਈ ਵੀ ਮਦਦ ਲਈ ਨਹੀਂ ਆਇਆ ਅਤੇ ਬੱਚੇ ਵੀ ਡਰ ਕੇ ਭੱਜ ਗਏ, ਮ੍ਰਿਤਕ ਦੀ ਮਾਂ ਦਰੋਪਤੀ ਨੇ ਪੁਲੀਸ ਨੂੰ ਅਪੀਲ ਕੀਤੀ ਕਿ ਉਸ ਦੇ ਪੁੱਤਰ ਨੂੰ ਇਨਸਾਫ਼ ਦਿਵਾਇਆ ਜਾਵੇ, ਉਸ ਦਾ ਕਤਲ ਕੀਤਾ ਗਿਆ ਹੈ।
ਜਦੋਂ ਮੀਡੀਆ ਨੇ ਏ.ਐਸ.ਆਈ ਜੋਗਿੰਦਰ ਮਕਸੂਦਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਆਲੇ-ਦੁਆਲੇ ਦੇ ਸੀਸੀਟੀਵੀ ਚੈੱਕ ਕਰਨਗੇ ਤੇ ਜੋ ਵੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ।
0 Comments