*ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪਲੀ—ਬਾਰਗੇਨਿੰਗ ਸਬੰਧੀ ਸੈਮੀਨਾਰ*
*ਦੋਸ਼ਾਂ ਦਾ ਸਾਹਮਣਾ ਕਰ ਰਹੇ ਲੋਕ ਪਲੀ—ਬਾਰਗੇਨਿੰਗ ਦਾ ਲਾਭ ਲੈਣ - ਸਿ਼ਲਪਾ*
Post. V news 24
By. Vijay Kumar Raman
ਮਾਨਸਾ, 4 ਮਈ, (ਗੁਰਜੰਟ ਸਿੰਘ ਬਾਜੇਵਾਲੀਆ):- ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜਿ਼ਲ੍ਹਾ ਜੇਲ੍ਹ ਤਾਮਕੋਟ ਵਿੱਚ ਬੰਦ ਹਵਾਲਾਤੀਆਂ ਨੂੰ ਪਲੀ—ਬਾਰਗੇਨਿੰਗ ਬਾਰੇ ਜਾਣਕਾਰੀ ਦੇਣ ਲਈ ਇੱਕ ਵੀਡੀਓ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਨੂੰ ਸੰਬੋਧਨ ਕਰਦਿਆਂ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ—ਕਮ—ਸਕੱਤਰ, ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਸਿ਼ਲਪਾ ਨੇ ਕਿਹਾ ਕਿ ਸੱਤ ਸਾਲ ਤੋਂ ਵੱਧ ਕੈਦ ਦੀ ਵਿਵਸਥਾ ਵਾਲੇ ਅਤੇ ਸਮਾਜਿਕ/ਆਰਥਿਕ ਮਾਮਲਿਆਂ ਬਾਰੇ ਸੰਬਧਤ ਗੁਨਾਹਾਂ ਨੂੰ ਛੱਡ ਕੇ ਬਾਕੀ ਗੁਨਾਹਾਂ ਦੇ ਮਾਮਲੇ ਭੁਗਤ ਰਹੇ ਵਿਅਕਤੀ ਜੇਕਰ ਆਪਣਾ ਗੁਨਾਹ ਪੂਰਨ ਜਾਂ ਅੰਸ਼ਕ ਰੂਪ ਵਿੱਚ ਕਬੂਲ ਲੈਦੇ ਹਨ ਤਾਂ ਅਦਾਲਤ ਉਨ੍ਹਾਂ ਨੂੰ ਬਹੁਤ ਘੱਟ ਸਜ਼ਾ ਦੇ ਕੇ ਮਾਮਲੇ ਦਾ ਨਬੇੜਾ ਕਰ ਸਕਦੀ ਹੈ, ਦੋਸ਼ਾਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਪਲੀ—ਬਾਰਗੇਨਿੰਗ ਦਾ ਲਾਭ ਲੈਣਾ ਚਾਹੀਦਾ ਹੈ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਜਿ਼ਲ੍ਹਾ ਨੋਡਲ ਅਫ਼ਸਰ ਐਡਵੋਕੇਟ ਬਲਵੰਤ ਭਾਟੀਆਂ ਨੇ ਕਿਹਾ ਕਿ ਸਾਲ 2005 ਵਿੱਚ ਦੇਸ਼ ਦੀ ਪਾਰਲੀਮੈਂਟ ਨੇ ਇੱਕ ਸੋਧ ਰਾਹੀਂ ਸੀ.ਆਰ.ਪੀ.ਸੀ. ਵਿੱਚ ਇੱਕ ਨਵਾਂ ਚੈਪਟਰ 21—ਏ ਸ਼ਾਮਲ ਕਰਕੇ ਅਦਾਲਤਾਂ ਵਿੱਚ ਚੱਲ ਰਹੇ ਕੇਸ਼ਾਂ ਦੇ ਫੌਰੀ ਨਿਪਟਾਰੇ ਲਈ ਪਲੀ—ਬਾਰਗੇਨਿੰਗ ਦੀ ਵਿਵਸਥਾ ਕੀਤੀ ਸੀ ਪਰ ਜਾਣਕਾਰੀ ਦੀ ਘਾਟ ਕਾਰਨ ਲੋਕ ਇਸ ਦਾ ਫਾਇਦਾ ਨਹੀ ਉੱਠਾ ਰਹੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ 7 ਸਾਲ ਤੋ ਘੱਟ ਕੈਦ ਦੀ ਵਿਵਸਥਾ ਵਾਲੇ ਮੁਕੱਦਮਿਆਂ ਵਿੱਚ ਅਦਾਲਤ ਨੂੰ ਦਰਖ਼ਾਸਤ ਦੇ ਕੇ ਆਪਣੇ ਕੇਸਾਂ ਦਾ ਨਿਪਟਾਰਾ ਜਲਦੀ ਕਰਵਾ ਸਕਦੇ ਹਨ।
ਇਸ ਵੀਡੀਓ ਸੈਮੀਨਾਰ ਵਿੱਚ ਹਵਾਲਾਤੀਆਂ ਨੇ ਆਪਣੇ ਕੇਸਾਂ ਦੀਆਂ ਸਮੱਸਿਆਵਾਂ ਬਾਰੇ ਮਸਲੇ ਵੀ ਉਠਾਏ ਜਿਨ੍ਹਾਂ ਉੱਪਰ ਬਣਦੀ ਕਾਰਵਾਈ ਦਾ ਭਰੋਸਾ ਜੂਡੀਸ਼ੀਅਲ ਅਧਿਕਾਰੀ ਵੱਲੋਂ ਦਵਾਇਆ ਗਿਆ। ਸੈਮੀਨਾਰ ਵਿੱਚ ਹੋਰਨਾਂ ਤੋਂ ਇਲਾਵਾ ਵਰੰਟ ਅਫ਼ਸਰ ਜਗਤਾਰ ਸਿੰਘ ਬਲਜੀਤ ਸਿੰਘ ਅਤੇ ਸੰਜੀਵ ਕੁਮਾਰ ਨੇ ਵੀ ਸ਼ਮੂਅਲੀਅਤ ਕੀਤੀ।
0 Comments