*ਫਿਲੋਰ ਤੋਂ ਨੂਰਮਹਿਲ ਰੋਡ ਤੇ ਪੈਂਦੇ ਪਿੰਡ ਬੇਗਮਪੁਰਾ ਵਿਖੇ ਬਣ ਰਹੀ ਨਜਾਇਜ਼ ਕਲੋਨੀ ਤੇ ਕਾਰਵਾਈ ਕਰਨ ਦੇ ਆਦੇਸ਼*

*ਫਿਲੋਰ ਤੋਂ ਨੂਰਮਹਿਲ ਰੋਡ ਤੇ ਪੈਂਦੇ ਪਿੰਡ ਬੇਗਮਪੁਰਾ ਵਿਖੇ ਬਣ ਰਹੀ ਨਜਾਇਜ਼ ਕਲੋਨੀ ਤੇ ਕਾਰਵਾਈ ਕਰਨ ਦੇ ਆਦੇਸ਼*


POST.    V news 24
     BY.    Vijay Kumar Raman 
    ON     04 May, 2021ਜਲੰਧਰ (V news 24 ਬਿਓਰੋ):- ਫਿਲੋਰ ਤੋ ਨੂਰਮਹਿਲ ਰੋਡ ਤੇ ਪੈਂਦੇ ਪਿੰਡ ਬੇਗਮਪੁਰਾ ਵਿਖੇ ਬਣ ਰਹੀ ਨਾਜਾਇਜ਼ ਕਲੋਨੀ ਵਿਰੁੱਧ ਕਾਰਵਾਈ ਕਰਨ ਦੇ ਆਦੇਸ਼ ਪੁੱਡਾ ਵੱਲੋਂ ਗਲਾਡਾ ਲੁਧਿਆਣਾ ਨੂੰ ਦੇ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਉਕਤ ਨਜਾਇਜ਼ ਕਲੋਨੀ ਜੋ ਕਿ ਚਾਰ ਖੇਤਾਂ ਦੇ ਲੱਗਭੱਗ ਕੱਟੀ ਜਾ ਰਹੀ ਹੈ ਅਤੇ ਸਰਕਾਰ ਨੂੰ ਕਲੋਨਾਈਜ਼ਰ ਨੇ ਕਰੋੜਾ ਰੁਪੈ ਦਾ ਚੂਨਾ ਲਗਾਇਆ ਹੈ। ਇਸ ਕਲੋਨੀ ਵਿੱਚ ਨਾ ਤਾਂ ਬਿਜਲੀ ਦੀ ਸਹੂਲਤ ਹੈ ਅਤੇ ਨਾ ਹੀ ਸੀਵਰੇਜ ਦੀ ਵਿਵਸਥਾ ਰੱਖੀ ਗਈ ਹੈ। 


ਮਿਲੀ ਜਾਣਕਾਰੀ ਅਨੁਸਾਰ ਫਿਲੋਰ ਤੋ ਨੂਰਮਹਿਲ ਰੋਡ ਤੇ ਪੈਂਦੇ ਪਿੰਡ ਬੇਗਮਪੁਰਾ ਵਿਖੇ ਨਜਾਇਜ਼ ਕਲੋਨੀ ਬਣ ਰਹੀ ਸੀ ਜਿਸ ਦੀ ਸ਼ਿਕਾਇਤ ਸ਼ਿਕਾਇਤਕਰਤਾ ਨੇ ਤਸਵੀਰਾਂ ਸਮੇਤ ਪੰਜਾਬ ਦੇ ਮੁੱਖ ਮੰਤਰੀ ਪ੍ਰਿੰਸੀਪਲ ਸੈਕਟਰੀ ਪੰਜਾਬ ਨੂੰ ਕੀਤੀ ਸੀ। ਇਸੇ ਸ਼ਿਕਾਇਤ ਉੱਤੇ ਕਾਰਵਾਈ ਕਰਨ ਲਈ ਐਸ ਏ ਐਸ ਮਹਾਲੀ ਮੁੱਖ ਦਫ਼ਤਰ ਵਿਖੇ ਭੇਜਿਆ ਗਿਆ। ਐਸ ਕੇ ਐਸ ਮੁਹਾਲੀ ਪੁੱਡਾ ਦੇ ਮੁੱਖ ਨਗਰ ਯੋਜਨਾਕਾਰ ਦੇ ਮੁੱਖ ਅਫਸਰ ਮੈਡਮ ਮਨਦੀਪ ਕੌਰ ਨੇ ਗਲਾਡਾ ਲੁਧਿਆਣਾ ਨੂੰ ਚਿੱਠੀ ਲਿਖ ਕੇ ਆਰਡਰ ਕੀਤੇ ਹਨ ਕਿ ਨਾਜਾਇਜ਼ ਕਲੋਨੀ ਜੋ ਬੇਗਮਪੁਰ ਵਿਖੇ ਬਣ ਰਹੀ ਹੈ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

Post a Comment

0 Comments