*ਪਿੰਡ ਪੇਧਨੀ ਕਲਾਂ ਦੀ ਰਹਿਣ ਵਾਲੀ ਔਰਤ ਦੇ ਮਾਮਲੇ ਨੂੰ ਲੈ ਕੇ ਐਸ.ਸੀ ਕਮਿਸ਼ਨ ਦੇ ਮੈਂਬਰ ਨੇ ਕੀਤਾ ਸੰਗਰੂਰ ਦਾ ਦੌਰਾ*
*ਮਾਮਲੇ ਦੀ 21 ਮਈ ਤੱਕ ਕਮਿਸ਼ਨ ਨੂੰ ਰਿਪਰੋਟ ਭੇਜਣ ਦੇ ਆਦੇਸ਼*
Post. V news 24
By. Vijay Kumar Raman
ਸੰਗਰੂਰ,6 ਮਈ (ਨਵਜੋਤ ਜੋਸ਼ੀ/ਨਾਨਕ ਰਾਜ):- ਪਿੰਡ ਪੇਧਨੀ ਕਲਾਂ ਦੀ ਰਹਿਣ ਵਾਲੀ ਐਸ.ਸੀ. ਭਾਈਚਾਰੇ ਨਾਲ ਸਬੰਧਤ ਔਰਤ ਵੱਲੋਂ ਆਪਣੇ ਪਤੀ, ਸੱਸ ਸਹੁਰੇ ਸਮੇਤ ਹੋਰਨਾਂ ਵੱਲੋਂ ਆਪਣੇ ਨਾਲ ਕੀਤੀ ਜਾ ਰਹੀ ਤਸ਼ੱਦਦ ਨੂੰ ਲੈ ਕੇ ਐਸ.ਸੀ.ਕਮਿਸ਼ਨ ਕੋਲ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਰਾਜ ਕੁਮਾਰ ਹੰਸ ਨੇ ਸੰਗਰੂਰ ਦਾ ਦੌਰਾ ਕੀਤਾ।
ਰਾਜਕੁਮਾਰ ਹੰਸ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਸਮੇਤ ਕੁੱਝ ਸਮਾਜ ਸੇਵੀ ਜੱਥੇਬੰਦੀਆਂ ਵੱਲੋਂ ਪੁਲਿਸ ਲਾਈਨ ਦੇ ਨੇੜੇ ਧਰਨਾ ਲਗਾਇਆ ਗਿਆ ਸੀ, ਜਿੱਥੇ ਮੌਕੇ ਤੇ ਪਹੰਚ ਕੇ ਸਿਕਾਇਤਾ ਕਰਤਾ ਦੀ ਸ਼ਿਕਾਇਤ ਨੂੰ ਗਹੁ ਨਾਲ ਸੁਣਿਆ ਗਿਆ। ਉਨਾਂ ਦੱਸਿਆ ਕਿ ਸ਼ਿਕਾਇਤ ਕਰਤਾ ਨੂੰ ਪੂਰੀ ਦਲੀਲ ਨਾਲ ਸਮਝਾ ਕੇ ਧਰਨਾ ਪ੍ਰਦਰਸ਼ਨ ਨਾ ਕਰਨ ਦੀ ਅਪੀਲ ਕਰਦਿਆਂ ਮਾਮਲੇ ਨੂੰ ਪੂਰੇ ਪਾਰਦਰਸ਼ੀ ਢੰਗ ਨਾਲ ਨਜਿੱਠਣ ਦਾ ਬਕਾਇਦਾ ਭਰੋਸਾ ਦਿੱਤਾ ਗਿਆ।
ਹੰਸ ਨੇ ਮੌਕੇ ’ਤੇ ਮਾਮਲੇ ਦੀ ਪੜਤਾਲ ਲਈ ਪਹੰਚੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ 21 ਮਈ ਤੱਕ ਮਾਮਲੇ ਦੀ ਪੜਤਾਲ ਕਰਕੇ ਰਿਪਰੋਟ ਐਸ.ਸੀ. ਕਮਿਸ਼ਨਰ ਕੋਲ ਪਹੁੰਚਾਉਣ ਦੇ ਆਦੇਸ਼ ਜਾਰੀ ਕੀਤੇ। ਉਨਾਂ ਇਹ ਕਿਹਾ ਕਿ ਐਸ.ਸੀ. ਭਾਈਚਾਰੇ ਨਾਲ ਸਬੰਧਤ ਲੋਕਾਂ ਦੀ ਸ਼ਿਕਾਇਤਾਂ ਨੂੰ ਪਹਿਲਕਦਮੀ ਨਾਲ ਹਲ ਕਰਨ ਲਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕਾਰਜ਼ਸੀਲ ਹੈ।
0 Comments