*ਲਾਉਕਡਾਉਣ ਕਰੋਨਾ ਦਾ ਕੋਈ ਹੱਲ ਨਹੀਂ, ਕਰੋਨਾ ਨਾਲ ਨਹੀਂ ਸਗੋਂ ਹੁਣ ਭੁੱਖਮਰੀ ਨਾਲ ਮਰਨਗੇ ਲੋਕ--ਰਾਏਪੁਰ*
ਮਾਨਸਾ 6 ਮਈ,(ਗੁਰਜੰਟ ਸਿੰਘ ਬਾਜੇਵਾਲੀਆ):- ਲਾਉਕਡਾਉਣ ਦੇ ਵਿਰੋਧ ਵਿੱਚ ਹੁਣ ਪੰਜਾਬ ਦੇ ਤਕਰੀਬਨ ਸਾਰੇ ਜਿਲਿਆਂ ਵਿੱਚ ਲੋਕ ਸੜਕਾਂ ਉੱਤੇ ਉਤਰਨ ਲਈ ਮਜ਼ਬੂਰ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ਼ ਪਾਰਟੀ ਜਿਲ੍ਹਾ ਮਾਨਸਾ ਦੇ ਸੀਨੀਅਰ ਉਪ ਪ੍ਰਧਾਨ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ ਕਰੋਨਾ ਦੇ ਚੱਲਦਿਆਂ ਕੇਂਦਰ ਦੀ ਭਾਜਪਾ ਮੋਦੀ ਸਰਕਾਰ ਭਾਰਤ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਉਤਰ ਪਰਦੇਸ ਦੀ ਭਾਜਪਾ ਦੀ ਯੋਗੀ ਸਰਕਾਰ ਅਤੇ ਪੰਜਾਬ ਦੀ ਕਾਗਰਸ ਕੈਪਟਨ ਸਰਕਾਰ ਕਰੋਨਾ ਦੇ ਹੱਲ ਲਈ ਲੋਕਾਂ ਨੂੰ ਸਹੂਲਤਾਂ ਦੇਣ ਵੱਜੋਂ ਬਿਲਕੁਲ ਫੇਲ੍ਹ ਸਰਕਾਰ ਸਾਬਤ ਹੋਈ ਹੈ। ਰਾਏਪੁਰ ਨੇ ਕਿਹਾ ਕਿ ਲਾਉਕਡਾਉਣ ਕਰੋਨਾ ਦਾ ਕੋਈ ਪੱਕਾ ਹੱਲ ਨਹੀਂ ਹੈ। ਗਰੀਬ ਵਰਗ ਬਿਲਕੁਲ ਤਬਾਹ ਹੋ ਚੁੱਕਿਆ ਹੈ ਅਤੇ ਮੱਧ ਵਰਗ ਤਬਾਹੀ ਵੱਲ ਵੱਧ ਰਿਹਾ ਹੈ। ਇਸ ਕਰਕੇ ਹੁਣ ਪੂਰੇ ਪੰਜਾਬ ਵਿੱਚ ਲੋਕ ਲਾਉਕਡਾਉਣ ਦੇ ਵਿਰੋਧ ਵਿੱਚ ਸੜਕਾਂ ਉੱਤੇ ਉਤਰਨ ਲਈ ਮਜ਼ਬੂਰ ਹਨ ਕਿਉਂਕਿ ਕੈਪਟਨ ਸਰਕਾਰ ਮੁਤਾਬਕ ਸਬਜ਼ੀਆਂ ਅਤੇ ਫਲਾਂ ਦੀਆਂ ਰੇਹੜੀਆਂ ਜਰੂਰੀ ਸੇਵਾਵਾਂ ਵਿੱਚ ਹਨ ਪਰ ਦੂਜੇ ਪਾਸੇ ਕੈਪਟਨ ਦੀ ਪੁਲਿਸ ਵੱਲੋਂ ਰੇਹੜੀਆਂ ਵਾਲਿਆਂ ਦੀਆਂ ਸਬਜ਼ੀਆਂ ਨੂੰ ਜਬਰਦਸਤੀ ਠੁਡੇ ਮਾਰ ਕੇ ਧਰਤੀ ਉੱਤੇ ਖਿਲਾਰ ਦਿੱਤਾ ਜਾਦੈ ਹੈ ਅਤੇ ਰੇਹੜੀਆਂ ਵਾਲਿਆਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ। ਲੋਕ ਇਨਸਾਫ਼ ਪਾਰਟੀ ਵੱਲੋਂ ਅਸੀਂ ਅਜਿਹੀਆਂ ਘਟੀਆ ਹਰਕਤਾਂ ਦਾ ਸਖਤ ਵਿਰੋਧ ਕਰਦੇ ਹਾਂ। ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਹੈ ਕਿ ਅਸੀਂ ਲੋਕ ਇਨਸਾਫ਼ ਪਾਰਟੀ ਮਾਨਸਾ ਵੱਲੋਂ ਕੈਪਟਨ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਰਕਾਰ ਨੂੰ ਪਿੰਡਾਂ ਵਿੱਚ ਜਾਗਰੂਕ ਕੈਪ ਲਗਾ ਕੇ ਕਰੋਨਾ ਤੋਂ ਬਚਣ ਦੀਆਂ ਸਾਵਧਾਨੀਆਂ ਦੱਸਣੀਆਂ ਚਾਹੀਦੀਆਂ ਹਨ ਅਤੇ ਪਿੰਡਾਂ ਵਿੱਚ ਹੀ ਕਰੋਨਾ ਟੈਸਟ ਕੀਤੇ ਜਾਣ, ਪਿੰਡਾਂ ਵਿੱਚ ਹੀ ਕਰੋਨਾ ਵੈਕਸੀਨ ਮੁਹੱਈਆ ਕਰਾਈ ਜਾਵੇ, ਮਾਸਕ ਤੇ ਸੈਨੀਟਾਈਜਰ ਮੁਫ਼ਤ ਮੁਹੱਈਆ ਕਰਾਏ ਜਾਣ ਤਾਂ ਜੋ ਲੋਕ ਸਰਕਾਰ ਉਤੇ ਵਿਸ਼ਵਾਸ ਰੱਖ ਸਕਣ। ਰਾਏਪੁਰ ਨੇ ਕਿਹਾ ਕਿ ਪਿਛਲੇ ਸਾਲ ਵੀ ਲਾਉਕਡਾਉਣ ਲਗਾਇਆ ਗਿਆ ਸੀ। ਉਸਤੋਂ ਸਾਬਤ ਹੁੰਦਾ ਹੈ ਕਿ ਲਾਉਕਡਾਉਣ ਕਰੋਨਾ ਮਸਲੇ ਦਾ ਕੋਈ ਹੱਲ ਨਹੀਂ ਹੈ। ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਹੁਣ ਚਾਹੀਦਾ ਹੈ ਕਿ ਉਹ ਆਂਮ ਲੋਕਾਂ ਨੂੰ ਭਾਰਤ ਦੀ ਪ੍ਰਾਚੀਨ ਆਯੁਰਵੈਦਿਕ ਪਰਨਾਲੀ ਪਰਤਿ ਜਾਗਰੂਕ ਕਰ। ਰਾਏਪੁਰ ਨੇ ਕਿਹਾ ਕਿ ਜੇਕਰ ਸਰਕਾਰਾਂ ਲਾਉਕਡਾਉਣ ਨੂੰ ਹੀ ਹੱਲ ਸਮਝਦੀਆਂ ਹਨ ਤਾਂ ਮੁਕੰਮਲ ਲਾਉਕਡਾਉਣ ਲਾਕੇ ਲੋਕਾਂ ਦੀ ਆਰਥਿਕ ਮੱਦਦ ਕਰਨ। ਸਾਰੇ ਲੋਕਾਂ ਦੇ ਬਿਜਲੀ ਦੇ ਬਿੱਲ, ਬੈਂਕ ਕਿਸਤਾਂ, ਸਕੂਲ ਫੀਸਾਂ, ਦੁਕਾਨਦਾਰਾਂ ਦੇ ਕਿਰਾਏ, ਪਾਣੀ ਦੇ ਬਿੱਲ ਆਦਿ ਹੋਰ ਖਰਚੇ 2 ਸਾਲ ਤੱਕ ਮੁਆਫ਼ ਕਰਨ ਤਾਂ ਜੋ ਲੋਕਾਂ ਨੂੰ ਡਿਪਰੈਸ਼ਨ ਵਿੱਚ ਜਾਣ ਤੋਂ ਬਚਾਇਆ ਜਾ ਸਕੇ। ਤਕਰੀਬਨ 1-1/2 ( ਡੇਢ ਸਾਲ) ਸਾਲ ਤੋਂ ਕਰੋਨਾ ਦੀ ਮਾਰ ਝੱਲ ਰਹਿਆ ਹੁਣ ਕੋਈ ਵੀ ਵਿਅਾਕਤੀ ਅਮੀਰ ਨਹੀਂ ਹੈ। ਸਾਰੇ ਹੀ ਗਰੀਬ ਹਨ। ਐਸੀ, ਬੀਸੀ, ਜਨਰਲ ਸਭ ਹੁਣ ਇੱਕ ਹੈ। ਸਾਨੂੰ ਆਪਣੇ ਘਰ ਦਾ ਰਾਸਨ ਲੈਣ ਲਈ ਪੰਜਾਬ ਸਰਕਾਰ 6000/ ਰੁਪਏ ਪ੍ਰਤੀ ਮਹੀਨਾ ਲਾਗੂ ਕਰੇ ਅਤੇ ਲਾਉਕਡਾਉਣ ਜਾਰੀ ਰੱਖੇ। ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਤੁਸੀਂ ਸਾਡੀਆਂ ਇਹ ਮੰਗਾਂ ਪੂਰੀਆਂ ਕਰੋ। ਜੇ ਨਹੀਂ ਕਰ ਸਕਦੇ ਤਾਂ ਅਸੀਂ ਇਸਦੇ ਵਿਰੋਧ ਵਿੱਚ ਆਪਣੀਆਂ ਦੁਕਾਨਾਂ ਖੋਲਾਗੇ ਤੇ ਆਪਣੇ ਬੱਚਿਆਂ ਦਾ ਪੇਟ ਪਾਲਣ ਲਈ ਆਪਣੇ ਰੋਜਗਾਰ ਦਾ ਇੰਤਜਾਮ ਖੁਦ ਕਰਾਗੇ। ਤੁਸੀਂ ਆਪਣੀ ਕੁਰਸੀ ਛੱਡੋ। ਕੈਪਟਨ ਸਾਹਿਬ ਹੁਣ ਲੋਕਾਂ ਨੇ ਕਰੋਨਾ ਬਿਮਾਰੀ ਨਾਲ ਨਹੀਂ ਸਗੋਂ, ਭੁੱਖ ਨਾਲ ਮਰਨਾ ਹੈ।
0 Comments