*ਐਨ ਆਰ ਆਈ ਵੀਰਾਂ ਅਤੇ ਸੁਖਜੀਤ ਸਿੰਘ ਬੈਂਸ ਵੱਲੋਂ ਦਿਲ ਦੀ ਬਿਮਾਰੀ ਤੋਂ ਪੀੜਤ 17 ਸਾਲਾ ਕੁੜੀ ਨੂੰ ਇਲਾਜ ਕਰਵਾਉਣ ਲਈ ਦਿੱਤੀ ਗਈ ਨਕਦ ਰਾਸ਼ੀ*
Post. V news 24
By. Vijay Kumar Raman
ਜਲੰਧਰ - 5 ਮਈ (ਗੁਰਦੀਪ ਸਿੰਘ ਹੋਠੀ):- ਰਾਜਵੀਰ ਕੌਰ ਪੁੱਤਰੀ ਰਵਿੰਦਰ ਕੌਰ ਪਿੰਡ ਰਾਣੀ ਭੱਟੀ ਜਿਸ ਦੇ ਪਿਤਾ ਦਾ ਦਿਹਾਂਤ ਕੁੱਝ ਸਮਾਂ ਪਹਿਲਾਂ ਹੋ ਚੁੱਕਿਆਂ ਸੀ। ਰਾਜਵੀਰ ਕੌਰ ਕੁਝ ਸਮੇ ਤੋਂ ਹੀ ਦਿਲ ਦੀ ਬਿਮਾਰੀ ਤੋਂ ਪੀੜਤ ਹੈ। ਅੱਜ ਐਨ.ਆਰ.ਆਈ ਵੀਰਾ ਵੱਲੋਂ ਸਹਾਇਤਾ ਰਾਂਸ਼ੀ ਭੇਜੀ ਗਈ। ਇਸ ਰਾਂਸ਼ੀ ਨੂੰ ਚੌਂਕੀ ਇੰਚਾਰਜ ਪੰਚਰੰਗਾ ਸੁਖਜੀਤ ਸਿੰਘ ਬੈੰਸ ਨੇ ਆਪਣੇ ਹੱਥੀ ਭੇਟ ਕੀਤਾ ਤੇ ਨਾਲ ਹੀ ਅਪੀਲ ਕੀਤੀ ਕਿ ਇਸ ਲੌੜਵੰਦ ਬੱਚੀ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਇਸ ਮੌਕੇ ਪ੍ਰਧਾਨ ਮੰਨਦੀਪ ਸਿੰਘ ਮੰਨਾਂ, ਹਰਿਮੰਦਰ ਸ਼ੈਫੀ ਨਿਜਾਮਦੀਪੁਰ, ਲਾਡੀ ਬੱਤਰਾ, ਭੁਪਿੰਦਰ ਲੱਕੀ ਹਾਜ਼ਰ ਹਨ।
0 Comments