*ਪੁਲਿਸ ਵੱਲੋ ਸਬਜੀਆ ਦੀਆ ਰੇਹੜੀਆਂ ਵਾਲਿਆ ਨੂੰ ਪਰੇਸ਼ਾਨ ਕਰਨ ਤੇ ਦੁਕਾਨਦਾਰਾ ਨੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਰਨਲ ਸਕੱਤਰ ਕੁਲਦੀਪ ਸਿੰਘ ਸਰਦੂਲਗੜ੍ਹ ਦੀ ਅਗਵਾਈ ਕੀਤਾ ਹਾਈਵੇ ਜਾਮ*
*ਐਸ.ਐਚ.ਉ ਵੱਲੋ ਵਿਸਵਾਸ ਦਿਵਾਉਣ ਤੇ ਰੇਹੜੀ ਵਾਲਿਆ ਵੱਲੋ ਧਰਨਾ ਚੁੱਕਿਆ*
Post. V news 24
By. Vijay Kumar Raman
ਮਾਨਸਾ, 4 ਮਈ, (ਗੁਰਜੰਟ ਸਿੰਘ ਬਾਜੇਵਾਲੀਆ):- ਜਿਲ੍ਹੇ ਦੇ ਸਰਦੂਲਗੜ੍ਹ ਸ਼ਹਿਰ ਵਿੱਚ ਪੁਲਿਸ ਵੱਲੋ ਸਬਜੀਆ ਦੀਆ
ਰੇਹੜੀਆ ਅਤੇ ਦੁਕਾਨਦਾਰਾ ਨੂੰ ਪਰੇਸ਼ਾਨ ਕਰਨ ਤੇ ਸ਼ਬਜੀਆ ਦੀਆ ਰੇਹੜੀਆ ਅਤੇ ਦੁਕਾਨਦਾਰਾ ਨੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਰਨਲ ਸਕੱਤਰ ਕੁਲਦੀਪ ਸਿੰਘ ਸਰਦੂਲਗੜ੍ਹ ਦੀ ਅਗਵਾਈ ਵਿੱਚ ਬੱਸ ਸਟੈਂਡ ਦੇ ਕੋਲ ਨੈਸ਼ਨਲ ਹਾਈਵੇ ਜਾਮ ਕਰਕੇ ਧਰਨਾ ਲਗਾਇਆਂ।ਇਸ ਧਰਨੇ ਨੂੰ ਸੰਬੋਧਿਨ ਕਰਦਿਆ ਬਸਪਾ ਦੇ ਸੂਬਾ ਆਗੂ ਕੁਲਦੀਪ ਸਿੰਘ ਸਰਦੂਲਗੜ੍ਹ ਨੇ ਕਿਹਾ ਕਿ ਪੁਲਿਸ ਗਰੀਬ ਵਰਗ ਅਤੇ ਗਰੀਬ ਸਬਜੀਆ ਦੀਆ ਰੇਹੜੀਆ ਵਾਲਿਆ ਨੂੰ ਜਾਣ ਬੁਝਕੇ ਪਰੇਸ਼ਾਨ ਕਰ ਰਹੀ ਹੈ l ਉਨ੍ਹਾ ਨੇ ਕਿਹਾ ਕਿ ਜਦੋ ਪੰਜਾਬ ਸਰਕਾਰ ਵੱਲੋ ਜਰੂਰੀ ਵਸਤਾ ਲਈ ਛੋਟ ਦਿੱਤੀ ਹੋਈ ਹੈ l ਉਨ੍ਹਾ ਵਿੱਚ ਸਬਜੀਆ,ਫਲ,ਦੁੱਧ,ਮੈਡੀਕਲ ਅਤੇ ਕਰਿਆਣਾ ਦੀਆ ਦੁਕਾਨਾ ਨੂੰ ਛੋਟ ਦਿੱਤੀ ਗਈ ਫਿਰ ਵੀ ਪੁਲਿਸ ਰੇਹੜੀਆ ਵਾਲਿਆ ਨੂੰ ਜਾਣ ਬੁਝਕੇ ਪਰੇਸ਼ਾਨ ਕਰ ਰਹੀ ਹੈ।ਉਨ੍ਹਾ ਨੇ ਕਿਹਾ ਕਿ ਇਹ ਧੱਕਾ ਬਰਦਾਸ਼ਤ ਨਹੀ ਕੀਤਾ ਜਾਵੇਗਾ।ਐਸ.ਐਚ.ਉ ਸਰਦੂਲਗੜ੍ਹ ਅਜੈ ਪਰੋਚਾ ਨੇ
ਮੋਕੇ ਤੇ ਪਹੁੰਚਕੇ ਮਾਮਲਾ ਨੂੰ ਸ਼ਾਤ ਕਰਵਾਇਆ ਅਤੇ ਵਿਸ਼ਵਾਸ ਦਿਵਾਇਆ ਕਿ ਕਿਸੇ ਵੀ ਦੁਕਾਨਦਾਰ ਨੂੰ ਤੰਗ ਨਹੀ ਕੀਤਾ ਜਾਵੇਗਾ ਪਰੰਤੂ ਕਰੋਨਾ ਸੰਬੰਧੀ ਗਾਈਡਲਾਈਨ ਦਾ ਪੂਰਾ ਖਿਆਲ ਦੁਕਾਨਦਾਰ ਰੱਖਣ ਇਹ ਉਨ੍ਹਾ ਦੀ ਜਿੰਮੇਵਾਰੀ ਹੈ।ਉੱਧਰ ਸਮੂਹ ਦੁਕਾਨਦਾਰ ਮੰਗ ਕਰ ਰਹੇ ਹਨ ਕਿ ਸਾਰੀਆ ਦੁਕਾਨਾ ਕੁਝ ਸਮੇਂ ਲਈ ਖੁਲਵਾਇਆਂ ਜਾਣ।ਇਸ ਸੰਬੰਧ ਵਿੱਚ ਦੁਕਾਨਦਾਰ ਦਾ ਇੱਕ ਵਫਦ ਵਿਉਪਾਰ ਮੰਡਲ ਅਤੇ ਸਿਟੀ ਕਾਂਗਰਸ ਦੇ ਪ੍ਰਧਾਨ ਮਥਰਾ ਦਾਸ ਗਰਗ ਦੀ ਅਗਵਾਈ
ਵਿੱਚ ਡੀ.ਅੇਸ.ਪੀ ਸਰਦੂਲਗੜ੍ਹ ਅਮਰਜੀਤ ਸਿੰਘ ਨੂੰ ਮਿਿਲਆ ਜਿਸ ਵਿੱਚ ਜਰਨਲ ਮਰਚੈਂਟ ਦੇ ਸਾਬਕਾ ਪ੍ਰਧਾਨ ਸੱਤਪਾਲ ਸਿੰਗਲਾ,ਵਿਉਪਾਰ ਮੰਡਲ ਦੇ ਸਾਬਕਾ ਪ੍ਰਧਾਨ ਸ਼ਿਵਜੀ ਰਾਮ ਡੀ.ਐਮ,ਜਰਨਲ ਮਰਚੈਂਟਸ ਦੇ ਸਾਬਕਾ ਪ੍ਰਧਾਨ ਆਤਮ ਪ੍ਰਕਾਸ਼ ਲੱਛੀ ਮੋਜੂਦ
ਸਨ।ਡੀ.ਐਸ.ਪੀ ਸਰਦੂਲਗੜ੍ਹ ਅਮਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਡੀ.ਸੀ ਮਾਨਸਾ ਵੱਲੋ ਸਾਨੂੰ ਜੋ ਗਾਈਡਲਾਈਨ ਆਵੇਗੀ ਅਸੀ ਉਸ ਨੂੰ ਲਾਗੂ ਕਰਾਂਗੇ।ਤੁਸੀ ਡੀ.ਸੀ ਮਾਨਸਾ ਨੂੰ ਮਿਲਕੇ ਆਪਣੀ ਸਮੱਸਿਆ ਦੱਸ ਸਕਦੇ ਹੋ।ਜਿਸ ਨੂੰ ਲੈਕੇ ਦੁਕਾਨਦਾਰ ਦਾ ਇੱਕ ਵਫਦ ਏ.ਡੀ.ਸੀ ਮਾਨਸਾ ਨੂੰ ਮਿਿਲਆ।ਇਸ ਸੰਬੰਧ ਵਿੱਚ ਡੀ.ਅੇਸ.ਪੀ ਅਮਰਜੀਤ ਸਿੰਘ ਨੇ ਕਿਹਾ ਕਿ ਜੋ ਗਾਈਡਲਾਈਨ ਪੰਜਾਬ ਸਰਕਾਰ ਵੱਲੋ ਆਈ ਉਸ ਵਿੱਚ ਸਬਜੀ,ਫਲ,ਦੁੱਧ ਦੀਆ ਡੇਅਰੀਆ,ਪੈਸਟੀਸਾਈਡ ਦੀਆ ਦੁਕਾਨਾ ਖੁੱਲ ਸਕਦੀਆ ਹਨ ਅਤੇ ਕਰਿਆਣਾ ਵਾਲੇ ਹੋਮ ਡਿਲਵਰੀ ਕਰ ਸਕਦੇ ਹਨ।ਉਨ੍ਹਾ ਨੇ ਕਿਹਾ ਕਿ ਇਹ ਸਾਰੇ ਦੁਕਾਨਦਾਰ ਕਰੋਨਾ ਸੰਬੰਧੀ ਹਦਾਇਤਾ ਦਾ ਪਾਲਣ ਕਰਨ।ਉਧਰ ਫੱਤਾ ਮਾਲੋਕਾ ਵਿਖੇ ਵੀ ਦੁਕਾਨਦਾਰਾ ਨੇ ਧਰਨਾ ਦਿੱਤਾ ਗਿਆ ।
0 Comments