ਹੁਸ਼ਿਆਰਪੁਰ - ਪਿੰਡ ਬਲੀਮਾ ਵਿਖੇ ਗੁੱਜਰਾਂ ਦੇ ਵਾੜੇ ਤੇ ਅਸਮਾਨੀ ਬਿਜਲੀ ਡਿੱਗਣ ਨਾਲ ਸੱਤ ਮੱਝਾਂ ਦੀ ਹੋਈ ਮੋੌਤ

ਹੁਸ਼ਿਆਰਪੁਰ - ਪਿੰਡ ਬਲੀਮਾ ਵਿਖੇ ਗੁੱਜਰਾਂ ਦੇ ਵਾੜੇ ਤੇ ਅਸਮਾਨੀ ਬਿਜਲੀ ਡਿੱਗਣ ਨਾਲ ਸੱਤ ਮੱਝਾਂ ਦੀ ਹੋਈ ਮੋੌਤ

Post.     V news 24
    By.     Vijay Kumar Raman
    On.     04 May, 2021

ਹੁਸ਼ਿਆਰਪੁਰ, 4 ਮਈ (ਗੁਰਪ੍ਰੀਤ ਸਿੰਘ ਡਾਂਡੀਆਂ) ਜਿਲਾ ਹੁਸ਼ਿਆਰਪੁਰ ਦੇ ਪਿੰਡ ਬਲੀਮਾ ਵਿਖੇ ਗੁੱਜਰਾਂ ਦੇ ਵਾੜੇ 'ਚ ਪਸ਼ੂਆਂ ਤੇ ਅਸਮਾਨੀ ਬਿਜਲੀ ਪੈਣ ਨਾਲ ਸੱਤ ਮੱਝਾ ਦੇ ਮਰਨ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਦੁਪਹਿਰ ਬਾਅਦ ਪੈਦੇ ਮੀਂਹ ਦੌਰਾਨ ਅਚਾਨਕ ਅਸਮਾਨੀ ਬਿਜਲੀ ਪੈਣ ਨਾਲ ਪਿੰਡ ਬਲੀਮਾ ਦੇ ਗੁੱਜਰ ਭਾਈਚਾਰੇ ਨਾਲ ਸਬੰਧਤ ਵਿਅਕਤੀ ਗਾਮੀ ਪੁੱਤਰ ਇਬਰਾਹਿਮ ਦੀਆਂ ਸੱਤ ਮੱਝਾਂ ਮਰ ਗਈਆਂ। ਪਸ਼ੂਆਂ ਦੇ ਮਾਲਕ ਗਾਮੀ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਅਸਮਾਨੀ ਬਿਜਲੀ ਪੈਣ ਨਾਲ ਹੋਏ ਨੁਕਸਾਨ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ। ਇਸ ਮੌਕੇ ਐਸ.ਐਚ.ਓ. ਪ੍ਰਦੀਪ ਕੁਮਾਰ ਥਾਣਾ ਚੱਬੇਵਾਲ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ।

Post a Comment

0 Comments