*ਕੋਵਿਡ -19 ਮਹਾਂਮਾਰੀ ਦੇ ਦੌਰ ਵਿੱਚ ਕਮਿਸ਼ਨਰੇਟ ਪੁਲਿਸ ਜਲੰਧਰ ਨੇ ਸਰਕਾਰ ਦੇ ਪ੍ਰੋਟੋਕੋਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾ ਕੇ ਪੁਲਿਸਿੰਗ ਵਿਚ ਮਿਸਾਲ ਕਾਇਮ ਕੀਤੀ : ਗੁਰਪ੍ਰੀਤ ਸਿੰਘ ਭੁੱਲਰ*






Post.  V news 24
    By.  Vijay Kumar Raman
ਜਲੰਧਰ,12 ਅਪ੍ਰੈਲ  (V news 24 ਬਿਓਰੋ):- ਕਮਿਸ਼ਨਰੇਟ ਪੁਲਿਸ ਜਲੰਧਰ  ਦੇ ਮੁੱਖੀ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ -19  ਮਹਾਂਮਾਰੀ ਦੇ ਦੌਰ ਵਿੱਚ ਕਮਿਸ਼ਨਰੇਟ ਪੁਲਿਸ ਜਲੰਧਰ ਨੇ ਸਰਕਾਰ ਦੇ ਪ੍ਰੋਟੋਕੋਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾ ਕੇ ਪੁਲਿਸਿੰਗ ਵਿਚ ਮਿਸਾਲ ਕਾਇਮ ਕੀਤੀ : 
ਕਿਹਾ, ਮਹਾਂਮਾਰੀ ਦੀ ਮਿਆਦ ਦੌਰਾਨ ਵੱਡੇ ਪੱਧਰ 'ਤੇ ਬਰਾਮਦਗੀ ਦੇ ਨਾਲ ਨਸ਼ੇ ਦੇ ਕਾਰੋਬਾਰੀਆਂ ਅਤੇ ਸਮੱਗਲਰਾਂ ਵਿਰੁੱਧ ਨਿਰੰਤਰ ਕਾਰਵਾਈ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ, ਜਿੰਨਾਂ  ਵਿੱਚ 1790 ਐਫ.ਆਈ.ਆਰਜ਼, 1252 ਗ੍ਰਿਫ਼ਤਾਰੀਆਂ ਤੋਂ ਇਲਾਵਾ ਕੋਵਿਡ ਸਬੰਧੀ ਢੁੱਕਵੇਂ ਵਿਵਹਾਰ ਦੀ ਉਲੰਘਣਾ ਕਰਨ ਵਾਲਿਆਂ ਨੂੰ 3.92 ਕਰੋੜ ਰੁਪਏ ਜੁਰਮਾਨਾ ਕੀਤਾ ਗਿਆ ।

Post a Comment

0 Comments