*ਅੰਬੇਡਕਰ ਸੈਨਾ ਮੂਲ ਨਿਵਾਸੀ ਜਲੰਧਰ ਵੱਲੋਂ ਸੰਤੋਖ਼ਪੁਰਾ 'ਚ ਖੁਰਾਲਗੜ੍ਹ ਲਈ ਆਯੋਜਿਤ ਸ਼ੋਭਾ ਯਾਤਰਾ ਲਈ ਲਾਇਆ ਲੰਗਰ*

*ਅੰਬੇਡਕਰ ਸੈਨਾ ਮੂਲ ਨਿਵਾਸੀ ਜਲੰਧਰ ਵੱਲੋਂ ਸੰਤੋਖ਼ਪੁਰਾ 'ਚ ਖੁਰਾਲਗੜ੍ਹ ਲਈ ਆਯੋਜਿਤ ਸ਼ੋਭਾ ਯਾਤਰਾ ਲਈ ਲਾਇਆ ਲੰਗਰ*  

*ਪਵਿੱਤਰ ਯਾਤਰਾਵਾਂ ਆਪਣੇ ਗੁਰੂਆਂ ਦੇ ਬਾਰੇ ਜਾਨਣ ਅਨਮੋਲ ਸਾਧਨ : ਹਰਭਜਨ ਸੰਧੂ, ਅਮਰ ਨਾਥ*

Post.  V news 24
   By.    Vijay Kuman Raman
  On.     11 April.   2021
ਜਲੰਧਰ, (ਵਿੱਕੀ ਮਹੇ):- ਅੱਜ ਸ੍ਰੀ  ਸ੍ਰੀ ਗੁਰੂ ਰਵਿਦਾਸ ਜੀ ਦੇ ਇਤਿਹਾਸਕ ਅਤੇ ਪਵਿਤਰ ਧਾਰਮਿਕ ਅਸਥਾਨ ਖੁਰਾਲਗਡ਼ ਲਈ ਰੰਧਾਵਾ ਮਸੰਦਾਂ ਜਲੰਧਰ ਤੋਂ ਆਯੋਜਿਤ ਵਿਸ਼ਾਲ ਸ਼ੋਭਾ ਯਾਤਰਾ ਦਾ ਮੁਹੱਲਾ ਸੰਤੋਖਪੁਰਾ ਵਿਖੇ ਅੰਬੇਡਕਰ  ਸੈਨਾ ਮੂਲ ਨਿਵਾਸੀ ਜਲੰਧਰ ਵੱਲੋਂ ਸੰਤੋਖਪੁਰਾ ਗਲੀ ਨੰ. 9 ਦੇ ਬਾਹਰ ਸ਼ਰਧਾ ਤੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ ਅਤੇ ਸ਼ੋਭਾ ਯਾਤਰਾ ਵਿਚ ਆਈਆਂ ਸੰਗਤਾਂ ਲਈ ਫਲ-ਫਰੂਟ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਅੰਬੇਡਕਰ ਸੈਨਾ ਮੂਲ ਨਿਵਾਸੀ ਜਲੰਧਰ ਦੇ ਪ੍ਰਧਾਨ ਹਰਭਜਨ ਸੰਧੂ ਨੇ ਕਿਹਾ ਕਿ ਧਾਰਮਿਕ ਸਥਾਨਾਂ ਲਈ ਆਯੋਜਿਤ ਪਵਿੱਤਰ ਯਾਤਰਾਵਾਂ ਆਪਣੇ ਗੁਰੂਆਂ ਦੇ  ਸਿਮਰਨ ਅਤੇ  ਉਨ੍ਹਾਂ ਦੇ ਇਤਿਹਾਸ ਬਾਰੇ ਜਾਨਣ ਦਾ   ਇਕ ਅਨਮੋਲ ਸਾਧਨ ਹਨ, ਇਸ ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੇ ਗੁਰੂਆਂ ਦੇ ਦੇ ਇਤਿਹਾਸ ਅਤੇ ਫਲਸਫੇ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਇਸ ਮੌਕੇ ਅੰਬੇਡਕਰ ਸੈਨਾ ਮੂਲ ਨਿਵਾਸੀ ਜਲੰਧਰ ਦੇ ਜਨਰਲ ਸਕੱਤਰ ਅਮਰ ਨਾਥ ਨੇ ਕਿਹਾ ਕਿ ਸੰਤ ਮਹਾਂਪੁਰਸ਼ਾਂ ਵੱਲੋਂ ਆਯੋਜਿਤ ਇਹ ਵਿਸ਼ਾਲ ਸ਼ੋਭਾ ਯਾਤਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਅਸਥਾਨ ਉੱਤੇ ਵਿਸਾਖੀ ਦਾ ਪਵਿੱਤਰ ਤਿਉਹਾਰ ਅਤੇ ਡਾ. ਬੀ. ਆਰ. ਅੰਬੇਡਕਰ ਜੀ ਦੇ ਜਨਮ ਦਿਨ ਮਨਾਉਣ ਲਈ ਆਯੋਜਿਤ ਕੀਤੀ ਗਈ ਹੈ। ਸੰਗਤਾਂ ਇਸ ਦਿਨ ਵੱਡੀ ਗਿਣਤੀ ਵਿਚ ਇਕੱਤਰ ਹੋ ਕੇ ਵਿਸਾਖੀ ਦਾ ਪਵਿੱਤਰ ਤਿਉਹਾਰ ਅਤੇ ਡਾ. ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣਗੀਆਂ। ਇਸ ਦਿਨ ਵਿਸ਼ਾਲ ਸਮਾਗਮ ਆਯੋਜਿਤ ਕੀਤੇ ਜਾਣਗੇ। 
 ਇਸ ਮੌਕੇ ਬਲਵਿੰਦਰ ਕੁਮਾਰ ਸੰਧੂ, ਪਰਮਜੀਤ ਕੁਮਾਰ, ਸਰਦਾਰ ਮਹਿੰਦਰ ਸਿੰਘ, ਬਲਜਿੰਦਰ ਮਹਿਮੀ, ਮੋਨੂੰ, ਸੰਨੀ ਪਾਲ, ਸੌਰਵ ਚੋਪੜਾ, ਵਿਸ਼ਾਲ, ਰਿਸ਼ੀ, ਗੋਪੀ, ਜਤਿੰਦਰ, ਸਾਜਨ, ਪ੍ਰਿੰਸ, ਹਰਭਜਨ ਪੋਲ, ਸ਼ੁਭਮ, ਬਿਪਨ ਆਦਿ ਸੰਗਤ ਨੇ ਵਧ ਚਡ਼੍ਹ ਕੇ ਹਿੱਸਾ ਲਿਆ।

ਸ਼ੋਭਾ ਯਾਤਰਾ ਵਿਚ ਆਈਆ ਸ਼ਾਮਲ ਸੰਗਤਾਂ ਦਾ ਸਵਾਗਤ ਕਰਦੇ ਹੋਏ ਅੰਬੇਡਕਰ ਸੈਨਾ ਮੂਲ ਨਿਵਾਸੀ ਦੇ ਪ੍ਰਧਾਨ ਹਰਭਜਨ ਸੁਮਨ ਜਨਰਲ ਸਕੱਤਰ ਅਮਰਨਾਥ  ਤੇ ਹੋਰ।

Post a Comment

0 Comments