*ਸਭ ਤੋਂ ਪਹਿਲਾਂ ਮਨਮੋਹਨ ਸਿੰਘ ਰਾਜੂ ਨੇ ਟੀਕਾ ਲਗਵਾਇਆ ‘ਤੇ ਵਾਰਡ ਦੇ ਲੋਕਾਂ ਨੂੰ ਟੀਕਾ ਲਗਾਉਣ ਲਈ ਕੀਤਾ ਪ੍ਰੇਰਿਤ *
Post. V news 24
By. Vijay Kumar Raman
On. 12 April, 2021
ਜਲੰਧਰ (V news 24 ਬਿਓਰੋ):-
ਕੌਂਸਲਰ ਮਨਮੋਹਣ ਸਿੰਘ ਰਾਜੂ ਦੇ ਯਤਨਾਂ ਸਦਕਾ ਵਾਰਡ ਨੰਬਰ 16 ਵਿੱਚ (ਕੋਵਿਡ-19 ਵੇੈਕਸਿਨ) ਕੋਰੋਨਾ ਵੈਕਸਿਨ ਟੀਕਾਕਰਣ ਕੈਂਪ ਲਗਾਇਆ ਗਿਆ, ਇਸ ਵਿੱਚ ਲਗਪਗ 100 ਲੋਕਾਂ ਨੇ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਇਆ। ਇਸ ਮੌਕੇ ਤੇ ਸਿਵਲ ਹਸਪਤਾਲ ਦੇ ਡਾ.ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਇਹ ਕੇੈਪ ਕੌਂਸਲਰ ਮਨਮੋਹਨ ਸਿੰਘ ਰਾਜੂ ਦੀ ਮੰਗ ਤੇ ਉਲੀਕਿਆ ਗਿਆ, ਇਸ ਮੌਕੇ ਤੇ ਸਿਵਲ ਹਸਪਤਾਲ ਦੇ ਡਾ. ਇੰਦੂ ਅਤੇ ਚਰਨਜੀਤ ਕੌਰ, ਨੇ ਵੀ ਆਪਣੀ ਅਹਿਮ ਭੂਮਿਕਾ ਨਿਭਾਈ ਇਸ ਮੌਕੇ ਤੇ ਸਭ ਤੋਂ ਪਹਿਲਾਂ ਮਨਮੋਹਨ ਸਿੰਘ ਰਾਜੂ ਨੇ ਟੀਕਾ ਲਗਵਾਇਆ ‘ਤੇ ਲੋਕਾਂ ਨੂੰ ਟੀਕਾ ਲਗਾਉਣ ਲਈ ਤਿਆਰ ਕੀਤਾ, ਇਸ ਮੌਕੇ ਤੇ ਆਏ ਲੋਕਾਂ ਨੂੰ ਕੌਂਸਲਰ ਮਨਮੋਹਨ ਸਿੰਘ ਰਾਜੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਸਰਕਾਰ ਵੱਲੋਂ ਕਰੋਨਾ ਨੂੰ ਰੋਕਣ ਵਾਸਤੇ ਜੋ ਵੀ ਗਾਈਡ ਲਾਈਨ ਆਉਂਦੀ ਹੈ, ਉਸ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਅਤੇ ਵੈਕਸੀਨ ਪ੍ਰਤੀ ਗ਼ਲਤ ਅਫਵਾਹਾਂ ਤੋਂ ਬਚਣਾ ਚਾਹੀਦਾ ਹੈ। ਤਾਂ ਹੀ ਅਸੀਂ ਕੋਰੋਨਾ ਨੂੰ ਮਾਤ ਦੇ ਕੇ ਅੱਗੇ ਵਧ ਸਕਾਂਗੇ, ‘ਤੇ ਜਲਦੀ ਹੀ ਇਕ ਹੋਰ ਵੈਕਸੀਨ ਕੈਂਪ ਲਗਾਇਆ ਜਾਵੇਗਾ। ਇਸ ਮੌਕੇ ਤੇ ਮੱਖਣ ਸਿੰਘ ਨੰਬਰਦਾਰ, ਰੋਸ਼ਨ ਲਾਲ ਸੈਣੀ, ਅਮਰਜੀਤ ਸਿੰਘ ਰੱਖੀ, ਬਲਵੀਰ ਚੰਦ ਜਸਬੀਰ ਟਿੰਕੂ, ਨੇ ਵੀ ਟੀਕਾ ਲਗਵਾਇਆ ਇੱਥੇ ਹੋਰ ਕਈ ਲੋਕਾਂ ਨੇ ਇਸ ਟੀਕਾਕਰਨ ਕੈਂਪ ਦਾ ਲਾਭ ਉਠਾਇਆ।
0 Comments