ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਕੱਢੀ ਸ਼ੋਭਾ ਯਾਤਰਾ ਮੌਕੇ ਹਰਪਾਲ ਸਿੰਘ ਚੀਮਾ ਹੋਏ ਨਤਮਸਤਕ
ਜਲੰਧਰ,26ਫਰਵਰੀ (ਵਿਜੈ ਕੁਮਾਰ ਰਮਨ)-: ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਮੌਕੇ ਜਲੰਧਰ ਜ਼ਿਲ੍ਹੇ ਦੇ ਬੂਟਾਂ ਮੰਡੀ ਵਿੱਚ ਗੁਰੂ ਰਵਿਦਾਸ ਧਾਮ ਵਿੱਚ ਸ਼ੋਭਾ ਯਾਤਰਾ ਕੱਢੀ ਗਈ। ਇਸ ਸੋਭਾ ਯਾਤਰਾ ਦੌਰਾਨ ਸ੍ਰੀ ਗੁਰੂ ਰਵਿਦਾਸ ਜੀ ਵੱਲੋਂ ਰਚਿਤ ਸ਼ਬਦ ਬਾਣੀ ਦਾ ਗੁਣਗਾਨ ਕੀਤਾ ਗਿਆ। ਸੋਭਾ ਯਾਤਰਾ ਵਿੱਚ ਵੱਡੀ ਗਿਣਤੀ ਸੰਗਤ ਨੇ ਹਿੱਸਾ ਲਿਆ। ਇਸ ਮੌਕੇ ਪੰਜਾਬ ਦੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਇਕ ਨਿਮਾਣੇ ਸ਼ਰਧਾਲੂ ਵਜੋਂ ਇਸ ਸੋਭਾ ਯਾਤਰਾ ਵਿੱਚ ਸ਼ਾਮਲ ਹੋਏ। ਹਰਪਾਲ ਚੀਮਾ ਨੇ ਕਿਹਾ ਕਿ ਮੇਰੇ ਲਈ ਅੱਜ ਬੜਾ ਖੁਸ਼ੀ ਵਾਲਾ ਦਿਨ ਹੈ ਜੋ ਮੈਨੂੰ ਗੁਰੂ ਰਵਿਦਾਸ ਧਾਮ ਦੇ ਦਰਸ਼ਨ ਕਰਨ ਤੇ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਇਸ ਮੌਕੇ ਉਨ੍ਹਾਂ ਸੰਸਾਰ ਭਰ ਵਿਚ ਵਸਦੇ ਸਮੁੱਚੀ ਰਵਿਦਾਸ ਭਾਈਚਾਰੇ ਅਤੇ ਸ੍ਰੀ ਗੁਰੂ ਰਵਿਦਾਸ ਜੀ ਨੂੰ ਤੇ ਉਨ੍ਹਾਂ ਦੀ ਗੁਰਬਾਣੀ ਨੂੰ ਮੰਨਣ ਵਾਲਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਦੱਬੇ ਕੁਚਲੇ ਮਜ਼ਲੂਮਾਂ ਨੂੰ ਉਚਾ ਚੁੱਕਣ ਲਈ ਆਵਾਜ਼ ਬੁਲੰਦ ਕੀਤੀ। ਸ੍ਰੀ ਗੁਰੂ ਰਵਿਦਾਸ ਜੀ ਨੇ ਸਾਂਝੀਵਾਲਤਾ ਦਾ ਸੁਨੇਹਾ ਦਿੰਦਿਆਂ ਇਹ ਉਸ ਸਮੇ ਦੀ ਲੁਕਾਈ ਵਿੱਚ ਮੌਜੂਦ ਊਚ ਨੀਚ, ਛੂਤ ਛਾਤ ਅਤੇ ਪਖੰਡ ਦੇ ਸਖਤ ਖਲਿਾਫ ਬੋਲੇ। ਉਨ੍ਹਾਂ ਕਿਹਾ ਕਿ ਬਹੁਤ ਵੱਡੀ ਜ਼ਰੂਰਤ ਹੈ ਕਿ ਸ੍ਰੀ ਗੁਰੂ ਰਵਿਦਾਸ ਜੀ ਵੱਲੋਂ ਦਿਖਾਏ ਗਏ ਮਾਰਗ ਦਰਸ਼ਨ ਉੱਤੇ ਚਲਦੇ ਹੋਏ ਦੱਬੇ ਕੁਚਲੇ ਜਾ ਰਹੇ, ਮਜ਼ਲੂਮਾਂ ਉੱਤੇ ਹੋ ਰਹੇ ਅੱਤਿਆਚਾਰ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾਵੇ।
ਇਸ ਮੌਕੇ ਉਨ੍ਹਾਂ ਨਾਲ ਰਾਜਵਿੰਦਰ ਕੌਰ ਪ੍ਰਧਾਨ ਜਲੰਧਰ ਸ਼ਹਿਰੀ, ਦਰਸ਼ਨ ਲਾਲ ਭਗਤ, ਰਮਣੀਕ ਸਿੰਘ ਰੰਧਾਵਾ, ਸੰਜੀਵ ਭਗਤ, ਤਰਨਦੀਪ ਸਨੀ, ਆਤਮ ਪ੍ਰਕਾਸ਼ ਸਿੰਘ ਬਬਲੂ, ਅਮ੍ਰਿਤਪਾਲ ਸਿੰਘ, ਡਾ ਸ਼ਿਵ ਦਿਆਲ ਮਾਲੀ, ਡਾ. ਸੰਜੀਵ ਸ਼ਰਮਾ, ਚੰਦਰ ਸੋਢੀ, ਅਜੈ ਠਾਕੁਰ, ਕੁਲਵਿੰਦਰ ਸਿੰਘ, ਤਜਿੰਦਰ ਸਿੰਘ ਰਾਮਪੁਰ, ਸੰਤੋਖ ਸਿੰਘ ਸਿੰਘ ਪੁਰ, ਮਾਸਟਰ ਸਦਾ ਰਾਮ, ਮਾਸਟਰ ਨਿਰਮਲ ਸਿੰਘ, ਸਤਨਾਮ ਸਿੰਘ ਨੋਰਥ, ਸੁਭਾਸ਼ ਪਪੀ, ਆਈ ਐੱਸ ਬੱਗਾ, ਜਸਕਰਨ ਸਿੰਘ ਆਦਿ ਹਾਜ਼ਰ ਸਨ।
0 Comments