ਬੇਗਮਪੁਰਾ , ਐਸਾ ਚਾਹੂੰ ਰਾਜ ਮੈਂ ਦੇ ਸੰਕਲਪ ਵਿਚ ਵਿਆਪਕ ਹੈ, ਇਸ ਅਧੂਰੇ ਕੰਮ ਨੂੰ ਪੂਰਾ ਕਰਨ ਲਈ ਜੀਅ ਜਾਨ ਨਾਲ ਡਟਕੇ ਬਿਖਰੇ ਸਮਾਜ ਨੂੰ ਜੋੜਕੇ ਸੱਤਾ ਦਾ ਮਾਲਿਕ ਬਣਾਉਣ ਲਈ ਹਰ ਉਪਰਾਲਾ ਕਰਨਾ ਚਾਹੀਦਾ - ਜਸਵੀਰ ਸਿੰਘ ਗੜ੍ਹੀ
-ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਲੰਧਰ ਦੀ ਸ਼ੋਭਾ ਯਾਤਰਾ ਵਿਖੇ ਸ਼ਾਮਿਲ ਹੋਏ
Posted By:Vijay Kumar Ramanਜਲੰਧਰ,26 ਫਰਵਰੀ (ਵਿਜੈ ਕੁਮਾਰ ਰਮਨ):-ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਲੰਧਰ ਦੀ ਸ਼ੋਭਾ ਯਾਤਰਾ ਵਿਖੇ ਸ਼ਾਮਿਲ ਹੁੰਦੇ ਹੋਏ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਮੰਚ ਤੋਂ ਸੰਦੇਸ਼ ਦਿੰਦਿਆ ਕਿਹਾ ਕਿ ਗੁਰੂ ਜੀ ਦੇ 644ਵੇ ਪਰਕਾਸ਼ ਪੁਰਬ ਮੌਕੇ ਸਮੂਹ ਲੋਕਾਈ ਨੂੰ ਜਾਤਾਂ ਧਰਮਾਂ ਤੋਂ ਉਪਰ ਉੱਠਕੇ ਗੁਰੂ ਸਾਹਿਬ ਦੇ ਅਧੂਰੇ ਸੁਪਨੇ ਜੋ ਕਿ ਸਮਾਜ ਵਿਚ ਸਮਾਨਤਾ, ਭੁੱਖਿਆ ਲਈ ਅੰਨ ਅਤੇ ਦੁਖੀਆ ਦੇ ਦੁੱਖ ਕੱਟਣ ਲਈ ਸੀ ਜੋਕਿ ਸਵਰਾਜ, ਬੇਗਮ ਪੁਰਾ , ਐਸਾ ਚਾਹੂੰ ਰਾਜ ਮੈਂ ਦੇ ਸੰਕਲਪ ਵਿਚ ਵਿਆਪਕ ਹੈ, ਇਸ ਅਧੂਰੇ ਕੰਮ ਨੂੰ ਪੂਰਾ ਕਰਨ ਲਈ ਜੀਅ ਜਾਨ ਨਾਲ ਡਟਕੇ ਬਿਖਰੇ ਸਮਾਜ ਨੂੰ ਜੋੜਕੇ ਸੱਤਾ ਦਾ ਮਾਲਿਕ ਬਣਾਉਣ ਲਈ ਹਰ ਉਪਰਾਲਾ ਕਰਨਾ ਚਾਹੀਦਾ ਹੈ।
ਸਾਡੇ ਉਪਰਾਲਿਆ ਦੇ ਰੂਪ ਵਿਚ ਗੁਰੂ ਸਾਹਿਬ ਦੇ ਸੁਪਨੇ ਪੂਰੇ ਕਰਨ ਹਿਤ ਤਿੰਨ ਚੀਜ਼ਾਂ ਦੀ ਜਰੂਰਤ ਹੈ ਸਮਾਂ, ਦਿਮਾਗ ਤੇ ਧਨ। ਸਾਨੂੰ ਸਾਰਿਆਂ ਨੂੰ ਸਮਾਜ ਨੂੰ ਜਗਾਉਣ ਲਈ ਸਮਾਂ ਅਤੇ ਦਿਮਾਗ ਤਾਂ ਦੇਣਾ ਹੀ ਹੈ ਨਾਲ ਦੀ ਨਾਲ ਸੱਤਾ ਤੇ ਕਬਜਾ ਕਰਨ ਹਿਤ ਧੰਨ ਦਾ ਸਹਿਜੋਗ ਦੇਣਾ ਵੀ ਬਹੁਤ ਜ਼ਰੂਰੀ ਹੈ। ਲੋਕਤੰਤਰ ਵਿੱਚ ਇਹਨਾਂ ਤਿੰਨ ਚੀਜ਼ਾਂ ਦਾ ਸੁਮੇਲ ਅੰਦੋਲਨ ਦੀ ਨੀਂਹ ਹੈ। ਤਿੰਨਾ ਦੀ ਸੁਜੋਗ ਵਰਤੋਂ ਨਾਲ ਹੀ ਅੰਦੋਲਨ ਦਾ ਪਰਚਾਰ ਤੇ ਬਰਾਂਡਿੰਗ ਹੁੰਦੀ। ਇਸ ਅੰਦੋਲਨ ਦਾ ਨਾਮ ਹੈ ਬਹੁਜਨ ਸਮਾਜ ਪਾਰਟੀ, ਜੋਕਿ ਲੋਕਤੰਤਰ ਦੇ ਯੁੱਗ ਵਿਚ ਬੇਗਮਪੁਰਾ ਬਸਾਕੇ ਦੁੱਖ ਕੱਟਣ ਲਈ , ਰੋਜਗਾਰ ਤੇ ਸਮਾਨਤਾ ਲਈ ਐਸਾ ਚਾਹੂੰ ਰਾਜ ਮੈਂ ਅਤੇ ਸਵਰਾਜ ਦਾ ਸੁਖ ਲੈਣ ਭਾਰਤ ਦੇਸ਼ ਵਿਚ ਤੀਜਾ ਵੱਡਾ ਰਾਸ਼ਟਰੀ ਦਲ ਹੈ ਜਿਸਦੀ ਵਿਸ਼ਾਲਤਾ ਕਸ਼ਮੀਰ ਤੋਂ ਲੈਕੇ ਕੰਨਿਆਕੁਮਾਰੀ ਤੱਕ ਹੈ।
ਆਓ ਸਾਰੇ ਸਾਥੀ ਜਿਹੜੇ ਸ਼੍ਰੀ ਗੁਰੂ ਰਵਿਦਾਸ ਜੀ ਦਾ ਅਧੂਰਾ ਸੁਪਨਾ ਪੂਰਾ ਕਰਨਾ ਚਾਹੁੰਦੇ ਹਨ, ਸਮਾਜ ਦੇ ਦੁੱਖ ਦਰਦ ਪੱਕੇ ਤੌਰ ਤੇ ਕੱਟਣਾ ਚਾਹੁੰਦੇ ਹਾਂ ਉਹ ਬਹੁਜਨ ਸਮਾਜ ਪਾਰਟੀ ਨਾਲ ਜੁੜਨ ਅਤੇ ਸਮਾਂ ਦਿਮਾਗ ਅਤੇ ਧਨ ਦਾ ਬੇਸੁਮਾਰ ਯੋਗਦਾਨ ਪਾਉਣ। ਇਸ ਮੌਕੇ ਸੂਬਾ ਜਨਰਲ ਸਕੱਤਰ ਸ਼੍ਰੀ ਬਲਵਿੰਦਰ ਕੁਮਾਰ, ਡਾ ਸੁਖਬੀਰ ਸਲਾਰਪੁਰ, ਐਡਵੋਕੇਟ ਵਿਜਯ ਬੱਧਣ, ਪਰਮਜੀਤ ਮੱਲ, ਰਾਜਿੰਦਰ ਰੀਹਲ, ਵਿਜੇ ਯਾਦਵ, ਵਿਨੇ ਮਹੇ, ਸੋਮ ਨਾਥ ਸਰਪੰਚ, ਦਵਿੰਦਰ ਗੋਗਾ, ਬਲਵਿੰਦਰ ਰੱਲ, ਰਣਜੀਤ ਕੁਮਾਰ, ਇੰਦਰਜੀਤ ਸਿੰਘ, ਸਰਬਜੀਤ ਸਿੰਘ, ਮਨੀ ਸਹੋਤਾ, ਆਦਿ ਵਡੀ ਗਿਣਤੀ ਵਿਚ ਬਸਪਾ ਵਰਕਰ ਸੰਗਤ ਦੀ ਅਗਵਾਈ ਕਰ ਰਹੇ ਹਾਜ਼ਿਰ ਸਨ।
0 Comments