ਢੰਨ ਮੁਹੱੱਲੇ ਵਿੱਚ ਪੁਲਿਸ ਦਾ ਛਾਪਾ, 6 ਜੂਏਬਾਜ਼ ਗ੍ਰਿਫਤਾਰ…13260 ਨਕਦੀ ਅਤੇ ਤਾਸ਼ ਦੇ 52 ਪੱੱਤੇ ਬਰਾਮਦ ...

ਢੰਨ ਮੁਹੱੱਲੇ  ਵਿੱਚ ਪੁਲਿਸ ਦਾ ਛਾਪਾ, 6 ਜੂਏਬਾਜ਼ ਗ੍ਰਿਫਤਾਰ…

13260 ਨਕਦੀ ਅਤੇ ਤਾਸ਼  ਦੇ 52 ਪੱੱਤੇ ਬਰਾਮਦ 

Posted By:Vijay Kumar Ramanਜਲੰਧਰ,26ਫਰਵਰੀ (ਵਿਜੈ ਕੁਮਾਰ ਰਮਨ):- ਕਮਿਸ਼ਨਰੇਟ ਪੁਲਿਸ ਜਲੰਧਰ ਦੇ  ਥਾਣਾ 3 ਦੀ ਪੁਲਿਸ ਨੇ ਅੱਧੀ ਦਰਜਨ ਜੁਆਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਰਜਨੀਸ਼ ਪੰਡਰੀ ਪੁੱਤਰ ਓਮ ਪ੍ਰਕਾਸ਼ ਪੰਡਰੀ, ਸੁਰਿੰਦਰ ਕੁਮਾਰ ਪੁੱਤਰ ਅਯੁੱਧਿਆ ਨਾਥ, ਡਿੰਪਲ ਪੁੱਤਰ ਰਮੇਸ਼ ਕੁਮਾਰ, ਹਰਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਸਾਰੇ ਚਾਰ ਨਿਵਾਸੀ ਢੰਨ ਮੁਹੱਲਾ, ਪਵਨ ਕੁਮਾਰ ਪੁੱਤਰ ਰਾਮ ਜੀ ਦਾਸ ਨਿਵਾਸੀ ਬਸੀਰਪੁਰਾ, ਰਾਜੇਸ਼ ਕੁਮਾਰ ਪੁੱਤਰ ਜਗਦੀਸ਼ ਲਾਲ ਵਸੀ ਕਾਦੇਸ਼ਾਹ ਚੌਕ ਵਜੋਂ ਹੋਈ ਹੈ ।


ਏਸੀਪੀ ਨੋੌਰਥ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਢੰਨ ਮੁਹੱਲੇ ਦੀ ਗਰਾਉਂਡ ਵਿੱਚ ਜੂਆ ਖੇਡ ਰਹੇ ਹਨ। ਇਸ 'ਤੇ ਕਾਰਵਾਈ ਕਰਦੇ ਹੋਏ ਥਾਣਾ ਤਿੱੰਨ ਦੇ ਇੰਚਾਰਜ ਮੁਕੇਸ਼ ਕੁਮਾਰ ਨੇ 6 ਜੂਏਬਾਜ਼ਾਂ ਨੂੰ 13260 ਨਕਦੀ ਅਤੇ ਤਾਸ਼  ਦੇ 52 ਪੱੱਤਿਆ ਸਮੇਤ ਕਾਬੂ ਕੀਤਾ। ਪੁਲਿਸ ਨੇ ਮੁਲਜ਼ਮ ਖਿਲਾਫ ਗੈਂਬਲ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। 

Post a Comment

0 Comments