ਜਲੰਧਰ, 23 ਜਨਵਰੀ, (ਵਿਜੈ ਕੁਮਾਰ ਰਮਨ) : 'ਆਪ' ਪਾਰਟੀ ਦੇ ਸੀਨੀਅਰ ਆਗੂ, ਸਾਬਕਾ ਕੌਂਸਲਰ ਅਤੇ ਸ਼੍ਰੀ ਗੁਰੂ ਰਵਿਦਾਸ ਸਮਾਜ ਸੁਧਾਰ ਸਭਾ ਦੇ ਪ੍ਰਧਾਨ ਹੰਸਰਾਜ ਰਾਣਾ ਦਾ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸੁਣਦਿਆਂ ਹੀ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ। ਵਰਨਣਯੋਗ ਹੈ ਕਿ ਹੰਸਰਾਜ ਰਾਣਾ ਮੁਹਁਲਾ ਸੰਤੋਖਪੁਰਾ ਦੇ ਕੌਂਸਲਰ ਵੀ ਰਹਿ ਚੁੱਕੇ ਹਨ ਅਤੇ ਉਹ ਹਰ ਸੁੱਖ-ਦੁੱਖ ਵਿੱਚ ਲੋਕਾਂ ਦੇ ਨਾਲ ਸਨ। ਹੰਸਰਾਜ ਰਾਣਾ ਨੇ ਸ਼੍ਰੀ ਗੁਰੂ ਰਵਿਦਾਸ ਸਮਾਜ ਸੁਧਾਰ ਸਭਾ ਸੰਤੋਖਪੁਰਾ ਦੇ ਪ੍ਰਧਾਨ ਹੋਣ ਦੇ ਨਾਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਉਤਸਵ 'ਤੇ ਵਿਸ਼ਾਲ ਨਗਰ ਕੀਰਤਨ ਕੱਢ ਤੇ ਧਾਰਮਿਕ ਸਮਾਗਮ ਕਰਵਾ ਕੇ ਹਮੇਸ਼ਾ ਸਾਰਿਆਂ ਵਰਗਾਂ ਦੇ ਲੋਕਾਂ ਨੂੰ ਜੋੜਿਆ। ਉਸ ਨੇ ਸਮਾਜ ਵਿਚ ਰਹਿੰਦੇ ਬਹੁਤ ਸਾਰੇ ਲੋੜਵੰਦ ਲੋਕਾਂ ਦੀ ਮਦਦ ਕੀਤੀ।ਦੈਨਿਕ ਸਵੇਰਾ ਦੇ ਮੁੱਖ ਸੰਪਾਦਕ ਸ਼ੀਤਲ ਵਿਜ, ਵੀ ਨਿਊਜ 24 ਦੇ ਮੁਁਖ ਸੰਪਾਦਕ ਵਿਜੈ ਕੁਮਾਰ ਰਮਨ, ਕੈਬਨਿਟ ਮੰਤਰੀ ਮਹਿੰਦਰ ਭਗਤ, ਵਿਧਾਇਕ ਰਮਨ ਅਰੋੜਾ, ਬੀਬੀ ਰਾਜਵਿੰਦਰ ਕੋਕ ਥਿਆੜਾ, ਚੰਦਨ ਗਰੇਵਾਲ, ਕਾਂਗਰਸੀ ਆਗੂ ਅਵਤਾਰ ਹੈਨਰੀ, ਵਿਧਾਇਕ ਬਾਵਾ ਹੈਨਰੀ, ਸਾਬਕਾ ਸੀਪੀਐਸ ਕੇਡੀ ਭੰਡਾਰੀ, ਲੋਕ ਸਭਾ ਇੰਚਾਰਜ ਅਸ਼ਵਨੀ ਅਗਰਵਾਲ ਬਿੱਲਾ, ਬਾਲ ਕਿਸ਼ਨ ਬਾਲੀ, ਬਾਲ ਕਿਸ਼ਨ ਬਾਲਾ ਅਕਾਲੀ ਆਗੂ, ਸਮਾਜ ਸੇਵਕ ਸ਼ਿਵੀ ਕਾਲਰਾ, ਸੁਰਜੀਤ ਸਿੰਘ ਨੀਲਾਮਹਿਲ, ਕੌਂਸਲਰ ਰਾਜੇਸ਼ ਠਾਕੁਰ ਮੌਂਟੀ, ਰਕੇਸ਼ ਕੁਮਾਰ ਸਾਬਕਾ ਪ੍ਧਾਨ, ਬਸਪਾ ਆਗੂ ਮਦਨ ਲਾਲ ਬਿਁਲਾ ਨੇ ਹੰਸਰਾਜ ਰਾਣਾ ਜੀੇ ਦੇਹਾਂਤ ’ਤੇ ਗਰਿਰਾ ਦੁੱਖ ਪ੍ਰਗਟ ਕੀਤਾ। ਹੰਸਰਾਜ ਰਾਣਾ ਦੇ ਪਰਿਵਾਰ ਨਾਲ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਵਰਗ ਨਾਲ ਸਬੰਧਤ ਲੋਕਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹੰਸ ਰਾਜ ਰਾਣਾ ਜੀ ਦਾ ਅੰਤਿਮ ਸੰਸਕਾਰ ਉਨਾਂ ਦੀ ਸਪੁਁਤਰੀ ਦੇ ਵਿਦੇਸ਼ ਤੋਂ ਪਰਤਣ ਉੰੰਪਰਾਤ ਕਁਲ ਮਿਤੀ 24/01/2025 ਦਿਨ ਸ਼ੁਁਕਰਵਾਰ ਨੂੰ ਸ਼ਾਮ 4 ਵਜੇ ਕਿਸ਼ਨਪੁਰਾ ਸਥਿਁਤ ਸ਼ਮਸ਼ਾਨ ਘਾਟ ਤੇ ਕੀਤਾ ਜਾਵੇਗਾ !
0 Comments