*ਵਾਰਡ ਨੰਬਰ 75 ਦੀ ਜਨਤਾ ਦੀ ਇੱਕ ਹੀ ਅਵਾਜ਼ - ਅਸੀਂ ਹਾਂ ਬਸਪਾ ਦੇ ਨਾਲ*
*ਜਸਵਿੰਦਰ ਕੌਰ ਨੂੰ ਮਿਲਿਆ ਇਲਾਕਾ ਨਿਵਾਸੀਆਂ ਦਾ ਭਾਰੀ ਜਨ-ਸਮਾਰਥਨ*
ਜਲੰਧਰ, 18 ਦਸੰਬਰ, (ਵਿਜੈ ਕੁਮਾਰ ਰਮਨ) ਨਗਰ ਨਿਗਮ ਚੋਣਾਂ ਚ ਜਲੰਧਰ ਦੇ ਵਾਰਡ ਨੰਬਰ 75 ਤੋਂ ਬਸਪਾ ਉਮੀਦਵਾਰ ਤੇ ਬਹੁਜਨ ਸਮਾਜ ਪਾਰਟੀ ਦੇ ਨੌਜਵਾਨ ਆਗੂ ਮਦਨ ਲਾਲ ਰਁਤੂ (ਬਿਁਲਾ) ਦੀ ਪਤਨੀ ਜਸਵਿੰਦਰ ਕੌਰ ਰਁਤੂ ਅਤੇ ਪਾਰਟੀ ਦੇਂ ਮੈਂਬਰਾਂ ਨੇ ਅੱਜ ਵਾਰਡ-75 ਦੇ ਕਈ ਇਲਾਕਿਆਂ ਵਿੱਚ ਘਰ-ਘਰ ਜਾ ਕੇ ਵੋਟਾਂ ਮੰਗੀਆਂ। ਇਸ ਮੌਕੇ ਬਸਪਾ ਉਮੀਦਵਾਰ ਜਸਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਮਦਨ ਲਾਲ ਬਿਁਲਾ ਦਾ ਸਮਾਜ ਦੀ ਸੇਵਾ ਕਰਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦਾ ਇਤਿਹਾਸ ਰਿਹਾ ਹੈ। ਦਁਸਣਯੋਗ ਹੈ ਕਿ ਵਾਰਡ ਨੰ 75 (ਮੁਹਁਲਾ ਸੰਤੋਖ ਪੁਰਾ) ਦੀ ਅਬਾਦੀ ਜਿਆਦਾਤਰ ਦਲਿਁਤ ਭਾਈਚਾਰੇ ਨਾਲ ਸਬੰਧ ਰਁਖਣ ਵਾਲੀ ਹੈ ਤੇ ਬਸਪਾ ਇਸ ਵਾਰਡ ਚ ਪਹਿਲਾਂ ਵੀ ਜਿਁਤ ਦਰਜ ਕਰ ਚੁਁਕੀ ਹੈ ਤੇ ਇਸ ਵਾਰ ਵੀ ਬਸਪਾ ਦਾ ਹਾਥੀ ਆਪਣੀ ਮਸਤ ਚਾਲ ਚ ਚਁਲਦਾ ਹੋਇਆ ਜਿਁਤ ਦੀ ਦਹਿਜੀਤ ਤੇ ਪਹੁੰਚ ਚੁਁਕਾ ਹੈ, ਜਸਵਿੰਦਰ ਕੌਰ ਨੇ ਕਿਹਾ ਕਿ ਉਹ ਵਾਰਡ ਦਾ ਪਹਿਲਾਂ ਨਾਲੋਂ ਵੀ ਵੱਧ ਵਿਕਾਸ ਕਰਵਾਉਣਗੇ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 75 ਦੀ ਹਰ ਸਮੱਸਿਆ ਦਾ ਹੱਲ ਕਰਨਾ ਉਨ੍ਹਾਂ ਦੀ ਪਹਿਲ ਹੋਵੇਗੀ।
ਇਸ ਮੌਕੇ ਤੇ ਵਾਰਡ ਨੰ 75 ਤੋਂ ਬਹੁਜਨ ਸਮਾਜ ਪਾਰਟੀ ਦੀ ਉਮੀਦਵਾਰ ਜਸਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਵਾਰਡ ਨੰਬਰ 75 ਵਿੱਚ ਵਧੀਆ ਸੀਵਰੇਜ ਸਿਸਟਮ, ਪੀਣ ਵਾਲਾ ਸਾਫ਼ ਪਾਣੀ, ਸਾਫ਼ ਸੜਕਾਂ ਅਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਲੋਕਾਂ ਨੂੰ ਵਾਰਡ ਨੰ 75 ਦੀ ਬਿਹਤਰੀ ਲਈ ਬਹੁਜਨ ਸਮਾਜ ਪਾਰਟੀ (ਬਸਪਾ) ਨੂੰ ਵੋਟ ਪਾਉਣ ਦੀ ਅਪੀਲ ਕੀਤੀ।
0 Comments