*UAE ਰਹਿੰਦੇ ਚਾਚੇ ਦੀ ਜਿੰਦਗੀ ਭਰ ਦੀ ਜਮਾਂ ਪੂੰਜੀ ਲੁਁਟ ਕੇ 'ਠਁਗਬਾਜ ਭਤੀਜਾ' ਹੋਇਆ ਫਰਾਰ*

*UAE ਰਹਿੰਦੇ ਚਾਚੇ ਦੀ ਜਿੰਦਗੀ ਭਰ ਦੀ ਜਮਾਂ ਪੂੰਜੀ ਲੁਁਟ ਕੇ 'ਠਁਗਬਾਜ ਭਤੀਜਾ' ਹੋਇਆ ਫਰਾਰ*
ਜਲੰਧਰ, 08 ਅਪੈ੍ਲ,   (ਵਿਜੈ ਕੁਮਾਰ ਰਮਨ) : - ਥਾਣਾ ਬਾਰਾਂਦਰੀ ਦੀ ਪੁਲਿਸ ਨੇ ਦੁਬਈ ਰਹਿੰਦੇ ਆਪਣੇ ਚਾਚੇ ਦੇ ਨਾਂ ’ਤੇ ਜਾਇਦਾਦ ਖਰੀਦਣ ਦਾ ਝਾਂਸਾ ਦੇ ਕੇ 1 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਵਾਲੇ ਭਤੀਜੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਗਗਨਦੀਪ ਖੋਸਲਾ ਵਾਸੀ ਪ੍ਰੀਤ ਨਗਰ ਵਜੋਂ ਹੋਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਪ੍ਰਦੀਪ ਕੁਮਾਰ ਨਈਅਰ ਵਾਸੀ ਪ੍ਰੀਤ ਨਗਰ ਲਾਡੋਵਾਲੀ ਰੋਡ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਦੁਬਈ ਰਹਿ ਰਿਹਾ ਹੈ।


ਗਗਨਦੀਪ ਖੋਸਲਾ ਉਸ ਦਾ ਭਤੀਜਾ ਹੈ। ਕੁਝ ਸਮਾਂ ਪਹਿਲਾਂ ਉਸ ਨੇ ਜਲੰਧਰ ’ਚ ਕੁਝ ਜ਼ਮੀਨ ਖਰੀਦਣ ਲਈ ਗਗਨਦੀਪ ਖੋਸਲਾ ਨਾਲ ਸੰਪਰਕ ਕੀਤਾ। ਗਗਨ ਨੇ ਉਸ ਨਾਲ ਜਾਇਦਾਦ ਲੈਣ ਦੀ ਗੱਲ ਕੀਤੀ ਤੇ 1 ਕਰੋੜ 23 ਲੱਖ 86 ਹਜ਼ਾਰ 894 ਰੁਪਏ ਲੈ ਲਏ। ਕੁਝ ਸਮੇਂ ਬਾਅਦ ਪਤਾ ਲੱਗਾ ਕਿ ਗਗਨ ਨੇ ਕੋਈ ਜਾਇਦਾਦ ਨਹੀਂ ਖਰੀਦੀ। ਜਦੋਂ ਉਸ ਨੇ ਉਸ ਕੋਲੋਂ ਪੈਸੇ ਵਾਪਸ ਮੰਗੇ ਤਾਂ ਉਸ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਪੁਲਿਸ ਨੇ ਜਾਂਚ ਕਰਦਿਆਂ ਗਗਨ ਖ਼ਲਿਾਫ਼ ਕੇਸ ਦਰਜ ਕਰ ਲਿਆ ਹੈ। ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਗਗਨਦੀਪ ਖੋਸਲਾ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਗਿਆ ਹੈ। ਉਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।"

Post a Comment

0 Comments