*"ਪੰਜਾਬ ’ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ, ਸਕੂਲ, ਕਾਲਜ ਅਤੇ ਦਫਤਰ ਰਹਿਣਗੇ ਬੰਦ*

*"ਪੰਜਾਬ ’ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ, ਸਕੂਲ, ਕਾਲਜ ਅਤੇ ਦਫਤਰ ਰਹਿਣਗੇ ਬੰਦ*
ਚੰਡੀਗੜ੍ਹ, 07 ਅਪੈ੍ਲ,  (ਵਿਜੈ ਕੁਮਾਰ ਰਮਨ) :- ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਭਲਕੇ 8 ਅਪ੍ਰੈਲ 2024 ਦਿਨ ਸੋਮਵਾਰ ਨੂੰ ਸਰਕਾਰੀ ਛੁੱਟੀ ਰਹਿਣ ਵਾਲੀ ਹੈ। ਜਿਸ ਕਾਰਨ ਸੋਮਵਾਰ ਵਾਲੇ ਦਿਨ ਸੂਬੇ ਭਰ ਦੇ ਸਕੂਲ, ਕਾਲਜ, ਵਿੱਦਿਅਕ ਅਦਾਰੇ ਅਤੇ ਹੋਰ ਵਪਾਰਕ ਇਕਾਈਆਂ ਵਿਚ ਛੁੱਟੀ ਰਹੇਗੀ। ਦਰਅਸਲ ਇਸ ਦਿਨ ਸ੍ਰੀ ਗੁਰੂ ਨਾਭਾ ਦਾਸ ਜੀ ਦਾ ਜਨਮ ਦਿਵਸ ਸੂਬੇ ਭਰ ਵਿਚ ਮਨਾਇਆ ਜਾਵੇਗਾ। ਸਰਕਾਰ ਨੇ ਸਾਲ 2024 ਦੀ ਸਰਕਾਰੀ ਛੁੱਟੀਆਂ ਦੀ ਸੂਚੀ ਵਿਚ ਇਸ ਦਿਵਸ ਨੂੰ ਥਾਂ ਦਿੱਤੀ ਹੈ। ਇਸ ਦੇ ਚੱਲਦੇ ਸਰਕਾਰ ਵੱਲੋਂ ਛੁੱਟੀ ਐਲਾਨੀ ਗਈ ਹੈ। ਇਸ ਦਿਨ ਸਰਕਾਰੀ ਸਕੂਲ, ਕਾਲਜ ਸਮੇਤ ਹੋਰ ਸਰਕਾਰੀ ਅਦਾਰੇ ਬੰਦ ਰਹਿਣਗੇ।"

Post a Comment

0 Comments