*ਬੀਬੀ ਆਰਤੀ ਰਾਜਪੂਤ ਤੇ ਬੀਬੀ ਲਖਵਿੰਦਰ ਕੌਰ ਦਾ ਭਾਜਪਾ ਛੱਡ ਕੇ ਅਕਾਲੀ ਦਲ ‘ਚ ਸ਼ਾਮਿਲ ਹੋਣ ਤੇ ਕੀਤਾ ਮਾਣ - ਸਨਮਾਨ*
*ਜਲਦ ਹੀ ਇਸਤਰੀ ਅਕਾਲੀ ਦਲ ‘ਚ ਸਨਮਾਨ ਯੋਗ ਅਹੁਦਾ ਦੇ ਕੇ ਸਨਮਾਨਿਆ ਜਾਵੇਗਾ – ਮੰਨਣ*
ਜਲੰਧਰ 8 ਅਪ੍ਰੈਲ (ਵਿਜੈ ਕੁਮਾਰ ਰਮਨ):- ਭਾਰਤੀ ਜਨਤਾ ਪਾਰਟੀ ਮਹਿਲਾ ਵਿੰਗ ਜਲੰਧਰ ਸ਼ਹਿਰੀ ਦੀ ਪ੍ਰਧਾਨ ਰਹੀ ਬੀਬੀ ਆਰਤੀ ਰਾਜਪੂਤ ਅਤੇ ਮੰਡਲ ਨੰਬਰ 5 ਦੀ ਬੀਬੀ ਲਖਵਿੰਦਰ ਕੌਰ ਵੱਲੋਂ ਸਾਥੀਆਂ ਸਮੇਤ ਸ. ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਹਾਜ਼ਰੀ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਉਪਰੰਤ ਅੱਜ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ. ਕੁਲਵੰਤ ਸਿੰਘ ਮੰਨਣ ਤੇ ਇਕਬਾਲ ਸਿੰਘ ਢੀਂਡਸਾ ਹਲਕਾ ਇੰਚਾਰਜ ਸੈਂਟਰਲ ਵੱਲੋਂ ਵਿਸ਼ੇਸ਼ ਤੌਰ ਤੇ ਭਰਵਾਂ ਸਵਾਗਤ ਕਰਦੇ ਹੋਏ ਜੀ ਆਇਆ ਕਿਹਾ।ਇਸ ਮੌਕੇ ਬੀਬੀ ਆਰਤੀ ਰਾਜਪੂਤ ਨੇ ਦੱਸਿਆ ਕਿ ਭਾਜਪਾ ਦਲਿਤ ਸਮਾਜ ਤੇ ਮਿਹਨਤੀ ਵਰਕਰਾਂ ਪ੍ਰਤੀ ਕਦੇ ਸੰਜੀਦਾ ਨਹੀਂ ਹੋ ਸਕਦੀ।ਫਿਰਕਾ ਪ੍ਰਸਤੀ ਦੀ ਨੀਤੀ ਰਾਹੀਂ ਪੰਜਾਬ ਦੇ ਨਾਲ ਦੇਸ਼ ਦੇ ਘੱਟ ਗਿਣਤੀ ਲੋਕਾਂ ਪ੍ਰਤੀ ਉਸਾਰੂ ਸੋਚ ਨਹੀਂ ਰੱਖਦੀ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮੰਨਣ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਅਗਾਂਹ ਵਧੂ, ਉਸਾਰੂ ਸੋਚ ਰੱਖਣ ਵਾਲੀ, ਪੰਜਾਬ ਦੀ ਸੇਵਾ ਕਰਨ ਵਾਲੀ ਪਾਰਟੀ ਹੈ ਜਿਸ ਕਾਰਨ ਭਾਰਤੀ ਜਨਤਾ ਪਾਰਟੀ ਦੀ ਸੋਚ ਨੂੰ ਸਮਝ ਕੇ ਬੀਬੀ ਆਰਤੀ ਰਾਜਪੂਤ ਵੱਲੋਂ ਤੇ ਲਖਵਿੰਦਰ ਕੌਰ ਵੱਲੋਂ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਤੇ ਜ਼ਿਲ੍ਹਾ ਅਕਾਲੀ ਜਥਾ ਭਰਵਾਂ ਸਵਾਗਤ ਕਰਦਾ ਹੈ।ਆਉਣ ਵਾਲੇ ਸਮੇਂ ਵਿੱਚ ਬਹੁਤ ਸਾਰੇ ਦਲਿਤ ਸਮਾਜ ਦੇ ਲੋਕ ਕਾਂਗਰਸ, ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਹਨ।ਪੰਜਾਬ ਦਾ ਵਿਕਾਸ, ਉਨੱਤੀ, ਤਰੱਕੀ ,ਖੁਸ਼ਹਾਲੀ ਤੇ ਅਮਨ ਸ਼ਾਂਤੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਡੱਟ ਕੇ ਪਹਿਰਾ ਦਿੱਤਾ ਹ।ਇਸ ਮੌਕੇ ਮੀਤ ਪ੍ਰਧਾਨ ਪੰਜਾਬ ਰਣਜੀਤ ਸਿੰਘ ਰਾਣਾ ਤੇ ਸੁਭਾਸ਼ ਸੌਂਧੀ ਤੇ ਬੀ.ਸੀ. ਵਿੰਗ ਜਲੰਧਰ 2 ਦੇ ਪ੍ਰਧਾਨ ਸਤਿੰਦਰ ਸਿੰਘ ਪੀਤਾ, ਯੂਥ ਅਕਾਲੀ ਦਲ ਜਲੰਧਰ 2 ਦੇ ਪ੍ਰਧਾਨ ਅੰਮ੍ਰਿਤਬੀਰ ਸਿੰਘ, ਅਸ਼ਵਨੀ ਕੁਮਾਰ, ਸਿਮਰਨ ਸਿੰਘ ਭਾਟੀਆ ਸ਼ਾਮਿਲ ਸਨ।
(ਫੋਟੋ ਕੈਪਸ਼ਨ)
ਬੀਬੀ ਆਰਤੀ ਰਾਜਪੂਤ ਤੇ ਬੀਬੀ ਲਖਵਿੰਦਰ ਕੌਰ ਦਾ ਭਾਜਪਾ ਛੱਡ ਕੇ ਅਕਾਲੀ ਦਲ ‘ਚ ਸ਼ਾਮਿਲ ਹੋਣ ਤੇ ਭਰਵਾਂ ਸਵਾਗਤ ਕਰਦੇ ਹੋਏ ਜਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮੰਨਣ, ਇਕਬਾਲ ਸਿੰਘ ਢੀਂਡਸਾ, ਰਣਜੀਤ ਸਿੰਘ ਰਾਣਾ, ਸੁਭਾਸ਼ ਸੌਂਧੀ,ਸਤਿੰਦਰ ਸਿੰਘ ਪੀਤਾ ਤੇ ਹੋਰ ਆਗੂ ਦਿਖਾਈ ਦੇ ਰਹੇ ਹਨ।
0 Comments