*ਜਠੇਰਿਆਂ ਦੇ ਮੇਲੇ ਦੌਰਾਨ ਵਾਪਰੇ ਭਿਆਨਕ ਹਾਦਸੇ ਚ ਕਰੰਟ ਲੱਗਣ ਨਾਲ ਚਾਰ ਨੌਜਵਾਨ ਲੜਕਿਆਂ ਵਿੱਚੋਂ ਇੱਕ ਦੀ ਮੌਤ - ਤਿੰਨ ਜ਼ਖਮੀ*
(ਫਾਇਲ ਫੋਟੋ-ਜਗਦੀਪ ਸਿੰਘ ਉਰਫ ਜੱਗਾ)
ਜਲੰਧਰ/ਨੂਰਮਹਿਲ 08 ਅਪ੍ਰੈਲ (ਵਿਜੈ ਕੁਮਾਰ ਰਮਨ) :- ਜਲੰਧਰ ਦੇ ਇਤਿਹਾਸਿਕ ਕਸਬੇ ਨੂਰਮਹਿਲ ਦੇ ਨਜਦੀਕੀ ਪਿੰਡ ਭੰਡਾਲ ਹਿੰਮਤ ਵਿਖੇ ਹਰ ਸਾਲ ਦੀ ਤਰਾਂ ਭੰਡਾਲ ਜਠੇਰਿਆਂ ਤੇ ਸਲਾਨਾ ਜੋੜ ਮੇਲਾ ਬੀਤੇ ਦਿਨੀਂ ਕਰਵਾਇਆ ਜਾ ਰਿਹਾ ਸੀ ਹੈ ਕਿ ਜਦੋਂ ਪਿੰਡ ਦੇ ਹੀ ਨੌਜਵਾਨ ਲੜਕੇ ਜਠੇਰਿਆਂ ਤੇ ਨਿਸ਼ਾਨ ਸਾਹਿਬ ਦੀ ਰਸਮ ਅਦਾ ਕਰਨ ਲੱਗੇ ਤਾਂ 17ਕੇ.ਵੀ ਵੋਲਟ ਬਿਜਲੀ ਦੀ ਤਾਰ ਨਿਸ਼ਾਨ ਸਾਹਿਬ ਦਾ ਪਾਈਪ ਤਾਰਾ ਨਾਲ ਟਕਰਾ ਗਈ । ਜਿਸ ਵਿਚ ਚਾਰ ਲੜਕੇ ਜਗਦੀਪ ਸਿੰਘ ਉਰਫ ਜੱਗਾ, ਜਸਵਿੰਦਰ ਸਿੰਘ, ਜਗਦੀਪ ਸਿੰਘ ਤੇ ਅਮਰਜੀਤ ਸਿੰਘ ਵਾਸੀਆਂਨ ਪਿੰਡ ਭੰਡਾਲ ਹਿੰਮਤ ਜ਼ਖਮੀ ਹਾਲਤ ਵਿਚ ਨੂਰਮਹਿਲ ਦੇ ਇੱਕ ਪ੍ਰਾਈਵੇਟ ਹਸਪਤਾਲ ਕਰਵਾਇਆ ਦਾਖਲ ਗਿਆ। ਇੱਕ ਨੌਜਵਾਨ ਲੜਕਾ ਜਗਦੀਪ ਸਿੰਘ ਉਰਫ ਜੱਗਾ (26) ਜਿਆਦਾ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ। ਬਾਕੀ ਤਿੰਨ ਨੂੰ ਹਸਪਤਾਲ ਤੋਂ ਘਰ ਭੇਜ ਦਿੱਤਾ ਗਿਆ। ਪਿੰਡ ਭੰਡਾਲ ਹਿੰਮਤ ਤੇ ਭੰਡਾਲ ਬੂਟਾ ਵਿਖੇ ਸ਼ੋਕ ਦੀ ਲਹਿਰ।
0 Comments