*ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਡੀਐੱਸਪੀ ਆਦਮਪੁਰ ਵਿਜੈ ਕੁੰਵਰ ਪਾਲ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਕੱਢੀ ਸਾਈਕਲ ਰੈਲੀ*

*ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਡੀਐੱਸਪੀ ਆਦਮਪੁਰ ਵਿਜੈ ਕੁੰਵਰ ਪਾਲ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਕੱਢੀ ਸਾਈਕਲ ਰੈਲੀ*
ਜਲੰਧਰ, 28 ਸਤੰਬਰ,  (ਵਿਜੈ ਕੁਮਾਰ ਰਮਨ)  : - ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ 116ਵੇਂ ਜਨਮ ਦਿਹਾੜੇ ਮੌਕੇ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ਼ ਜਾਗਰੁਕ ਕਰਨ ਦੇ ਮੰਤਵ ਨਾਲ ਸਰਪੰਚ ਯੂਨੀਅਨ ਜਲੰਧਰ ਦੇ ਪ੍ਰਧਾਨ ਸਰਪੰਚ ਕੁਲਵਿੰਦਰ ਬਾਘਾ ਦੇ ਸਹਿਯੋਗ ਸਦਕਾ ਡੀ.ਐਸ.ਪੀ ਆਦਮਪੁਰ ਵਿਜੇ ਕੰਵਰ ਪਾਲ ਦੀ ਅਗਵਾਈ ਹੇਠ ਨਸ਼ਿਆਂ ਖਿਲਾਫ਼ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ । ਇਸ ਦੌਰਾਨ ਥਾਣਾ ਪਤਾਰਾ ਦੀ ਐਸ.ਐਚ.ਓ ਐਸ.ਆਈ ਅਮਨਪ੍ਰੀਤ ਕੌਰ ਨੇ ਥਾਣਾ ਪਤਾਰਾ ਦੀ ਪੁਲਿਸ ਟੀਮ ਨੇ ਸਾਈਕਲ ਚਲਾ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ । ਰਾਮਾ ਮੰਡੀ-ਹੁਸ਼ਿਆਰਪੁਰ ਰੋਡ 'ਤੇ ਸਥਿਤ ਡੇਰਾ ਨਿਰਮਲ ਕੁਟੀਆ ਦੇ ਗੇਟ ਤੋਂ ਸ਼ੁਰੂ ਕੀਤੀ ਗਈ ਸਾਈਕਲ ਰੈਲੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੋਲੀਨਾ ਦੁਆਬਾ ਵਿਖੇ ਜਾ ਕੇ ਸਮਾਪਤ ਹੋਈ । 

Post a Comment

0 Comments