*67ਵੀਆਂ ਪੰਜਾਬ ਰਾਜ ਅੰਤਰ -ਜਿੱਲ੍ਹਾ ਹਾਕੀ ਟੂਰਨਾਮੈਂਟ 'ਚ ਖਿਤਾਬੀ ਟੱਕਰ ਪੀਆਈਐਸ , ਜਲੰਧਰ ਤੇ ਮੋਹਾਲੀ ਵਿਚਾਲੇ*
ਜਲੰਧਰ, 28 ਸਤੰਬਰ (ਵਿਜੈ ਕੁਮਾਰ ਰਮਨ):- ਸਥਾਨਕ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਚੱਲ ਰਹੇ 67ਵੀਆਂ ਪੰਜਾਬ ਰਾਜ ਅੰਤਰ - ਜਿੱਲ੍ਹਾ ਹਾਕੀ ਟੂਰਨਾਮੈਂਟ ਦੇ ਤੀਸਰੇ ਦਿਨ ਖੇਡੇ ਗਏ ਸੈਮੀਫਾਈਨਲ ਮੁਕਾਬਲਿਆਂ ਵਿਚ ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ ਨਵਤੇਜ ਸਿੰਘ ਬੱਲ ਤੇ ਦਰੋਣਾਚਾਰੀਆ ਅਵਾਰਡੀ ਓਲੰਪੀਅਨ ਰਜਿੰਦਰ ਸਿੰਘ ਵਲੋਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਵਧੀਆ ਖੇਡ ਲਈ ਪ੍ਰਦਰਸ਼ਨ ਵਾਸਤੇ ਪ੍ਰੇਰਿਤ ਕੀਤਾ ਗਿਆ।
ਟੂਰਨਾਮੈਂਟ ਦੇ ਰੂਹੇ ਰਵਾਂ ਇਕਬਾਲ ਸਿੰਘ ਰੰਧਾਵਾ ਡੀ.ਐਮ ਸਪੋਰਟਸ ਜਲੰਧਰ , ਮੁੱਖ ਅਧਿਆਪਕ ਰਕੇਸ਼ ਭੱਟੀ , ਹਰਜਿੰਦਰ ਸਿੰਘ ਖੇਡ ਪ੍ਰਮੋਟਰ, ਅਮਰਜੀਤ ਸਿੰਘ ਪਿੰਕਾ , ਕੁਲਜਿੰਦਰ ਪਾਲ ਸਿੰਘ ਮੱਲ੍ਹੀ ਨੇ ਵਿਸ਼ੇਸ਼ ਮਹਿਮਾਨ ਵਜੋਂ ਖਿਡਾਰੀਆ ਦੀ ਹੋਂਸਲਾ ਅਫ਼ਜ਼ਾਈ ਕੀਤੀ ਗਈ।
ਦੁਸਰਾ ਸੈਮੀਫਾਈਨਲ ਮੁਕਾਬਲਾ ਸੁਰਜੀਤ ਅਕੈਡਮੀ ਪੀਸੀਐਸ ਜਲੰਧਰ ਤੇ ਮਾਲਵਾ ਅਕੈਡਮੀ ਪੀਆਈਐਸ ਲੁਧਿਆਣਾ ਵਿਚਾਲੇ ਖੇਡਿਆ ਗਿਆ। ਜਿਸ ਨੂੰ ਇਕ ਪਾਸੜ ਮੁਕਾਬਲਾ ਬਣਾ ਸੁਰਜੀਤ ਅਕੈਡਮੀ ਪੀਆਈਐਸ ਜਲੰਧਰ ਟੀਮ 5-0 ਨਾਲ ਜੇਤੂ ਬਣ 67ਵੀਆਂ ਪੰਜਾਬ ਰਾਜ ਅੰਤਰ-ਜਿੱਲ੍ਹਾ ਸਕੂਲ ਖੇਡਾਂ ਦੇ ਹਾਕੀ ਖੇਡ ਖਿਤਾਬ ਲਈ ਪੀਆਈਐਸ ਮੋਹਾਲੀ ਨਾਲ ਫਾਈਨਲ ਮੈਚ ਵਿਚ ਟੱਕਰ ਲੈਣ ਵਿਚ ਸੱਫਲ ਹੋਈ।
ਉਨ੍ਹਾਂ ਦਸਿਆ ਕਿ ਸਿਖਿਆ ਵਿਭਾਗ ਵਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ ਸਮੂਹ ਟੂਰਨਾਮੈਂਟ ਨੂੰ ਸੱਫਲਤਾ ਪੂਰਵਕ ਨੇਪਰੇ ਚਾੜ੍ਹਨ ਦੀ ਅਹਿਮ ਜੂਮੇਵਾਰੀ ਖੇਡ ਕਨਵੀਨਰ ਪ੍ਰਿੰਸੀਪਲ ਨਵਤੇਜ ਸਿੰਘ ਬੱਲ , ਰਜਿਸਟ੍ਰੇਸ਼ਨ ਕਮੇਟੀ ਚੇਅਰਮੈਨ ਮੁੱਖ ਅਧਿਆਪਕ ਰਕੇਸ਼ ਭੱਟੀ, ਲੈਕਚਰਾਰ ਹਰਿੰਦਰ ਸਿੰਘ ਸੰਘਾ, ਮਨਪ੍ਰੀਤ ਸਿੰਘ ਚੋਹਕਾ, ਲੈਕਚਰਾਰ ਬਲਵਿੰਦਰ ਕੁਮਾਰ,ਜਤਿੰਦਰ ਪਾਲ ਸਿੰਘ, ਹੀਰਾ ਲਾਲ ,ਰਾਜਵਿੰਦਰ ਕੌਰ, ਹਰਪ੍ਰੀਤ ਕੌਰ ਬਾਜਵਾ, ਸਵਰਨਜੀਤ ਕੌਰ , ਪਰਮਜੀਤ ਕੌਰ ਬਾਜਵਾ, ਰਾਜਵਿੰਦਰ ਕੌਰ, ਲਸ਼ਕਰੀ ਰਾਮ , ਬਲਜੋਤ ਸਿੰਘ ਸੰਘਾ ਤੇ ਹੋਰ ਖੇਡ ਮਾਹਿਰਾਂ ਵਜੋਂ ਜੁਮੇਵਾਰੀ ਨਿਭਾਉਂਦੇ ਸਫਲਤਾ ਪੂਰਵਕ ਅੱਜ ਦੇ ਨਿਰਧਾਰਿਤ ਮੈਚ ਕਰਵਾਏ ਗਏ।
ਪ੍ਰੈਸ ਜਾਣਕਾਰੀ ਦਿੰਦੇ ਟੂਰਨਾਮੈਂਟ ਮੁੱਖ ਪ੍ਰਬੰਧਕ ਡੀ.ਐਮ.ਸਪੋਰਟਸ ਇਕਬਾਲ ਸਿੰਘ ਰੰਧਾਵਾ ਨੇ ਦਸਿਆ ਕਿ ਪੀਸੀਐਸ ਲੁਧਿਆਣਾ ਤੇ ਪਟਿਆਲਾ ਦੀਆਂ ਟੀਮਾਂ ਵਿਚਾਲੇ ਤੀਸਰੇ -ਚੌਥੇ ਸਥਾਨ ਲਈ ਪਹਿਲਾ ਮੈਚ ਸਵੇਰੇ ਜਦ ਕਿ ਫਾਈਨਲ ਖਿਤਾਬੀ ਮੁਕਾਬਲਾ ਸੁਰਜੀਤ ਅਕੈਡਮੀ ਪੀਸੀਐਸ ਜਲੰਧਰ ਤੇ ਪੀਆਈਐਸ ਮੋਹਾਲੀ ਵਿਚਾਲੇ ਖੇਡਿਆ ਜਾਵੇਗਾ।
0 Comments