ਜਲੰਧਰ, 01 ਸਤੰਬਰ, (ਵਿਜੈ ਕੁਮਾਰ ਰਮਨ) : - ਚੌਕੀ ਦਕੋਹਾ ਦੀ ਪੁਲਿਸ ਨੇ ਮੁਖਬਰ ਖਾਸ ਦੀ ਸੂਚਨਾ 'ਤੇ ਛਾਪਾਮਾਰੀ ਕਰਦੇ ਹੋਏ ਲਾਟਰੀ ਦੀ ਆੜ ਵਿਚ ਦੜਾ ਸੱਟਾ ਲਾ ਰਹੇ ਨੌਜਵਾਨ ਨੂੰ ਕਾਬੂ ਕਰਕੇ ਉਸ ਕੋਲੋਂ ਹਜ਼ਾਰਾਂ ਦੀ ਨਕਦੀ ਤੇ ਦੜੇ ਸੱਟੇ ਦੀਆਂ ਦੜੇ ਸਟੇ ਦੀਆਂ ਪਰਚੀਆਂ ਬਰਾਮਦ ਕੀਤੀਆਂ ਹਨ। ਚੌਕੀ ਇੰਚਾਰਜ ਮਦਨ ਸਿੰਘ ਨੇ ਦੱਸਿਆ ਪੁਲਿਸ ਰਾਮਾ ਮੰਡੀ ਚੌਕ ਵਿੱਚ ਮੌਜੂਦ ਸੀ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਰਮਜੀਤ ਸਿੰਘ ਉਰਫ ਲੱਕੀ ਵਾਸੀ ਦਕੋਹਾ ਜੋ ਰਵਿਦਾਸ ਚੌਕ 'ਚ ਦੜੇ ਸੱਟੇ ਦਾ ਧੰਦਾ ਕਰਦਾ ਹੈ ਇਸ ਵੇਲੇ ਆਵਾਜ਼ਾਂ ਦੇ ਕੇ ਦੜਾ ਸੱਟਾ ਲਗਵਾ ਰਿਹਾ ਹੈ। ਇਸ 'ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਦੱਸੀ ਥਾਂ 'ਤੇ ਛਾਪਾਮਾਰੀ ਕਰਕੇ ਲੱਕੀ ਨੂੰ ਗਿ੍ਫ਼ਤਾਰ ਕਰ ਲਿਆ। ਪੁਲਿਸ ਨੇ ਉਸ ਦੇ ਕਬਜ਼ੇ 'ਚੋਂ 11070 ਰੁਪਏ ਤੇ ਦੜੇ ਸੱਟੇ ਦੀਆਂ ਪਰਚੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਮੁਲਜ਼ਮ ਦੇ ਖ਼ਿਲਾਫ਼ ਗੈਮਿਲੰਗ ਐਕਟ ਅਧੀਨ ਮਾਮਲਾ ਦਰਜ ਕਰ ਦਿੱਤਾ ਗਿਆ ਹੈ।
0 Comments