*20 ਰੁਪਏ ਦੀ ਸਵਾਰੀ ਨੂੰ ਲੈ ਕੇ 2 ਰਿਕਸ਼ਾ ਚਾਲਕਾਂ 'ਚ ਝੜਪ, ਮੀਂਹ ਵਾਂਗ ਚਁਲੇ ਇਁਟਾਂ- ਪਁਥਰ*
ਲੰਮਾ ਪਿੰਡ-ਕਿਸ਼ਨਪੁਰਾ ਰੋਡ ’ਤੇ ਡੇਢ ਘੰਟੇ ਤੱਕ ਹੰਗਾਮਾ ਹੋਇਆ, ਦੁਕਾਨਾਂ ਹੋਈਆਂ ਬੰਦ,ਦੋ ਥਾਣਿਆਂ ਦੀ ਪੁਲੀਸ ਪਹੁੰਚੀ ਮੌਕੇ ਤੇ*
ਜਲੰਧਰ, 02 ਸਤੰਬਰ, (ਵਿਜੈ ਕੁਮਾਰ ਰਮਨ):- ਬੀਤੀ ਰਾਤ ਲੰਮਾ ਪਿੰਡ-ਕਿਸ਼ਨਪੁਰਾ ਰੋਡ 'ਤੇ 1 ਸਵਾਰੀ ਤੇ 20 ਰੁਪਏ ਦੀ ਸਵਾਰੀ ਨੂੰ ਲੈ ਕੇ ਦੋ ਈ-ਰਿਕਸ਼ਾ ਚਾਲਕ ਆਹਮੋ-ਸਾਹਮਣੇ ਹੋ ਗਏ। ਦੋਵਾਂ ਗੁੱਟਾਂ ਵਿਚਾਲੇ ਕਾਫੀ ਇੱਟ-ਪੱਥਰ ਵੀ ਚੱਲੇ। ਇਸ ਵਿੱਚ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਸੰਤੋਖਪੁਰਾ ਦੇ ਈ-ਰਿਕਸ਼ਾ ਚਾਲਕ ਦੀ ਲੰਮਾ ਪਿੰਡ ਦੇ ਈ-ਰਿਕਸ਼ਾ ਚਾਲਕ ਨਾਲ ਬੀਤੀ ਰਾਤ 20 ਰੁਪਏ ਦੀ ਸਵਾਰੀ ਨੂੰ ਲੈ ਕੇ ਝਗੜਾ ਹੋ ਗਿਆ ਸੀ। ਥੋੜੀ ਜਿਹੀ ਤਕਰਾਰ ਤੋਂ ਬਾਅਦ ਗੱਲ ਮੁੱਕ ਗਈ। ਇਸ ਤੋਂ ਬਾਅਦ ਉਹ ਸ਼ੁੱਕਰਵਾਰ ਰਾਤ ਕਰੀਬ 10 ਵਜੇ ਸਮਝੌਤੇ ਲਈ ਇਕੱਠੇ ਹੋਏ ਅਤੇ ਫਿਰ ਬਹਿਸ ਕਰਨ ਲੱਗੇ। ਇਸ ਤੋਂ ਬਾਅਦ ਦੋਵਾਂ ਦੇ ਨਾਲ ਆਏ ਲੋਕਾਂ ਨੇ ਇਕ-ਦੂਜੇ 'ਤੇ ਇੱਟਾਂ-ਪੱਥਰ ਚਲਾਏ। ਕਰੀਬ ਡੇਢ ਘੰਟੇ ਤੱਕ ਹੰਗਾਮਾ ਚੱਲਿਆ। ਇਸ 'ਚ ਯਾਤਰੀਆਂ ਨੂੰ ਵੀ ਨੁਕਸਾਨ ਪਹੁੰਚਿਆ ਅਤੇ ਦੋਵਾਂ ਪਾਸਿਆਂ ਦੇ ਦੋ ਲੋਕ ਜ਼ਖਮੀ ਵੀ ਹੋਏ। ਇੱਕ ਰਾਹਗੀਰ ਦੁਆਰਾ
ਪੁਲਸ ਨੂੰ ਸੂਚਨਾ ਮਿਲਦੇ ਹੀ ਥਾਣਾ 8 ਅਤੇ ਰਾਮਾ ਮੰਡੀ ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਉਥੋਂ ਲੋਕਾਂ ਨੂੰ ਭਜਾ ਦਿੱਤਾ, ਪੁਲਿਸ ਨੇ ਮਿਲ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਗਰੋਂ ਥਾਣਾ ਰਾਮਾ ਮੰਡੀ ਦੀ ਪੁਲੀਸ ਨੇ ਕਾਰਵਾਈ ਕੀਤੀ
*ਲੋਕਾਂ 'ਚ ਦਹਿਸ਼ਤ, ਦੁਕਾਨਾਂ ਬੰਦ*
ਰਾਤ ਕਰੀਬ 10 ਵਜੇ ਜਦੋਂ ਦੋਵੇਂ ਧਿਰਾਂ ਦੇ ਲੋਕਾਂ ਨੇ ਇਕ-ਦੂਜੇ ਨੂੰ ਗਾਲ੍ਹਾਂ ਕੱਢਣ ਤੋਂ ਬਾਅਦ ਇੱਟਾਂ ਦੀ ਵਰਖਾ ਸ਼ੁਰੂ ਕਰ ਦਿੱਤੀ ਤਾਂ ਬਾਜ਼ਾਰ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਦੌਰਾਨ ਜ਼ਿਆਦਾਤਰ ਦੁਕਾਨਦਾਰਾਂ ਨੇ ਉਥੇ ਆਪਣੀਆਂ ਦੁਕਾਨਾਂ ਬੰਦ ਕਰ ਦਿਁਤੀਆਂ ਅਤੇ ਕੁਝ ਸਮੇਂ ਲਈ ਸੜਕ ਪੂਰੀ ਤਰ੍ਹਾਂ ਬੰਦ ਰਹੀ।
0 Comments