*ਜਿਲ੍ਹਾ ਕੁਸ਼ਤੀ ਚੈਂਪੀਅਨਸ਼ਿਪ ਯਾਦਗਾਰੀ ਬਣ ਹੋਈ ਸੰਪਨ* *ਜਸਟਿਨ ਸਿੱਧੂ ਦੀ ਹੋਈ ਬੱਲ੍ਹੇ-ਬੱਲ੍ਹੈ**ਫਰੀ ਤੇ ਗ੍ਰੀਕੋ ਸਟਾਇਲ ਦੇ ਸੁਪਰਹੈਵੀ ਵੇਟ 'ਚ ਬਣਿਆ ਜਿਲ੍ਹਾ ਚੈਂਪੀਅਨ*

*ਜਿਲ੍ਹਾ ਕੁਸ਼ਤੀ ਚੈਂਪੀਅਨਸ਼ਿਪ ਯਾਦਗਾਰੀ ਬਣ ਹੋਈ ਸੰਪਨ* 

*ਜਸਟਿਨ ਸਿੱਧੂ ਦੀ ਹੋਈ ਬੱਲ੍ਹੇ-ਬੱਲ੍ਹੈ*

*ਫਰੀ ਤੇ ਗ੍ਰੀਕੋ ਸਟਾਇਲ ਦੇ ਸੁਪਰਹੈਵੀ ਵੇਟ 'ਚ ਬਣਿਆ ਜਿਲ੍ਹਾ ਚੈਂਪੀਅਨ*

ਜਲੰਧਰ, 13 ਸਤੰਬਰ, (ਵਿਜੈਕੁਮਾਰ ਰਮਨ):- ਸਿਖਿਆ ਵਿਭਾਗ ,ਪੰਜਾਬ ਦੂਆਰਾ ਨਿਰਧਾਰਿਤ ਖੇਡ ਪ੍ਰੋਗਰਾਮ ਦੇ ਜ਼ਿੱਲ੍ਹਾ ਸਕੂਲ ਖੇਡਾਂ ਤਹਿਤ ਜਿੱਲ੍ਹਾ ਕੁਸ਼ਤੀ ਚੈਂਪੀਅਨਸ਼ਿਪ ਯਾਦਗਾਰੀ ਬਣ ਸੰਪਨ ਹੋਈਆਂ।
                   ਸਥਾਨਕ ਹੰਸ ਰਾਜ ਸਟੇਡੀਅਮ ਦੇ ਖੇਡ ਮੈਦਾਨ ਵਿਖੇ ਜਿੱਲ੍ਹਾ ਟੂਰਨਾਮੈਂਟ ਕਮੇਟੀ  ਪ੍ਰਧਾਨ ਕਮ ਜਿੱਲ੍ਹਾ ਸਿਖਿਆ ਅਫਸਰ ਸਰਦਾਰ ਗੁਰਸ਼ਰਨ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਨਰਲ ਸਕੱਤਰ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ (ਸਟੇਟ ਅਵਾਰਡੀ) ਦੀ ਯੋਗ ਅਗਵਾਈ ਵਿਚ ਉਲੀਕੇ ਕੁੱਸ਼ਤੀ ਮੁਕਾਬਲਿਆਂ  'ਚ ਮੁੱਖ ਮਹਿਮਾਨ ਵਜੋਂ ਖੇਡ ਵਿਭਾਗ ਦੇ ਜਿੱਲ੍ਹਾ ਸੀਨੀਅਰ ਲੇਖਾਕਾਰ ਗੁਰਸੇਵਕ ਸਿੰਘ , ਵਿਸ਼ੇਸ਼ ਮਹਿਮਾਨ ਵਜੋਂ ਸਟੇਟ ਅਵਾਰਡੀ ਕੌਚ ਹਰਮੇਸ਼ ਲਾਲ ,ਰਸ਼ਮਿੰਦਰ ਸਿੰਘ ਸੈਣੀ ਵਲੋਂ ਖਿਡਾਰੀਆਂ ਨੂੰ ਵਧੀਆ ਪ੍ਰਦਰਸ਼ਨ ਲਈ ਪ੍ਰੇਰਿਤ ਕਰਦਿਆਂ ਅਸ਼ੀਰਵਾਦ ਦਿੱਤਾ ਗਿਆ।
                    ਚੈਂਪੀਅਨਸ਼ਿਪ ਦੋਰਾਨ ਆਖਰੀ ਦਿਨ ਲੜਕਿਆਂ ਦੇ ਕਰਵਾਏ ਵੱਖ ਵੱਖ ਮੁਕਾਬਲਿਆਂ ਵਿਚ ਖੇਡਦਿਆਂ  ਉਭਰਦੇ  ਪਹਿਲਵਾਨ ਜਸਟਿਨ ਸਿੱਧੂ ਆਪਦੇ ਵਿਰੋਧੀਆਂ ਨੂੰ ਪਛਾੜਦਿਆਂ ਖੇਡ 'ਚ ਧਾਕ ਜਮਾ ਕੀਤੇ ਵਧੀਆ ਪ੍ਰਦਰਸ਼ਨ ਸੱਦਕਾ  ਬੱਲ੍ਹੇ-ਬੱਲ੍ਹੈ ਕਰਵਾਈ। 
             ਅੱਜ ਖੇਡੇ ਗਏ 19 ਸਾਲਾ ਵਰਗ 'ਚ ਫਰੀ ਤੇ ਗ੍ਰੀਕੋ ਸਟਾਇਲ ਦੇ ਸੁਪਰਹੈਵੀ ਵੇਟ 'ਚ ਭਾਗ ਲੈਂਦਿਆਂ ਸ.ਸ.ਸ.ਸ. ਭੋਗਪੁਰ ਦੇ ਪਹਿਲਵਾਨ ਸਿੱਧੂ ਨੇ ਖੇਡ 'ਚ ਧਾਕ ਜਮਾ ਜਿੱਲ੍ਹਾ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। 
                    ‌     ਜ਼ਿਕਰਯੋਗ ਹੈ ਕਿ ਉੱਕਤ ਉਭਰਦੇ ਪਹਿਲਵਾਨ ਵਲੋਂ ਦਿੱਲ੍ਹੀ ਵਿਖੇ ਜੂਨ ਮਹੀਨੇ ਹੋਈਆਂ ਸਕੂਲ ਨੈਸਨਲ ਖੇਡਾਂ ਵਿਚ ਵੀ ਉਪ ਜੇਤੂ ਬਣ ਸਿਲਵਰ ਮੈਡਲ ਹਾਸਲ ਕਰਨ ਵਿਚ ਵੀ ਕਾਮਯਾਬ ਹੋਇਆ ਸੀ।
           ਕੁੱਸ਼ਤੀ ਮੁਕਾਬਲਿਆਂ ਦੋਰਾਨ   ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਜੀ ਦਾ ਨਿੱਘਾ ਸਵਾਗਤ ਖੇਡ ਕਨਵੀਨਰ- ਕਾਰਜਕਾਰੀ ਪ੍ਰਿੰਸੀਪਲ ਕਮ ਲੈਕ.ਸੋਮ ਪਾਲ ਬੰਗੜ  , ਮੀਡੀਆ ਇੰਚਾਰਜ ਕਮ ਰਾਸ਼ਟਰੀ ਹਾਕੀ ਕੌਚ  ਅਮਰਿੰਦਰ ਜੀਤ ਸਿੰਘ ਸਿੱਧੂ  ਕੋ -ਕਨਵੀਨਰ ਰਜਿੰਦਰ ਕੁਮਾਰ,ਲੈਕ.ਪਰਮਜੀਤ ਕੌਰ ਬਾਜਵਾ, ਲੈਕ . ਨਵਜੀਤ ਕੌਰ , ਪ੍ਰਭਜੋਤ ਕੌਰ ਨਾਲ ਮਿਲ ਕੀਤਾ ਗਿਆ।
             ਟੂਰਨਾਮੈਂਟ ਕਮੇਟੀ ਮੀਡੀਆ ਇੰਚਾਰਜ ਅਮਰਿੰਦਰ ਜੀਤ ਸਿੰਘ ਸਿੱਧੂ ਨੇ ਜਾਣਕਾਰੀ ਦਿੰਦੇ ਦਸਿਆ ਕਿ ਅੱਜ ਜਿੱਲ੍ਹਾ ਕੁੱਸ਼ਤੀ ਚੈਂਪੀਅਨਸ਼ਿਪ  ਦੇ ਆਖਰੀ ਦਿਨ ਲੜਕਿਆਂ ਦੇ 19 ਸਾਲਾ ਵਰਗ ' ਚ ਫਰੀ ਸਟਾਈਲ ਮੁਕਾਬਲੇ  ਦਾ ਪੰਕਜ ਮਤਾਰ (ਸ.ਸ.ਸ.ਬਿਆਸ ਪਿੰਡ) ਰੋਹਨ (ਦੁ.ਖਾ.ਸੀ.ਸੈ.ਸ),ਗੌਰਵ ਕੁਮਾਰ (ਸ.ਸ.ਸ.ਫਿਲੌਰ) ਕ੍ਰਮਵਾਰ ਪਹਿਲਾ,ਦੁਸਰਾਤੇ ਤੀਸਰਾ ਸਥਾਨ ਹਾਸਲ ਕਰਨ ਵਿਚ ਸੱਫਲ ਹੋਏ। 
           
        ਇਸੇ ਵਰਗ ਦੇ ( 61ਕਿਲੋ ਭਾਰ ) ਮੁਕਾਬਲੇ ਵਿਚ ਰਘੂਨੰਦਨ  (ਸ.ਸ.ਸ.ਸ.,ਮੰਡ) , ਦਾਨਿਸ਼ (ਪੁਲਿਸ ਡੀ ਏਵੀ ਸਕੂਲ) ਤੇ ਅਜੈ ਕੁਮਾਰ ( ਸ.ਸ.ਸ., ਹਜਾਰਾ) , 65 ਕਿਲੋ ਵਰਗ 'ਚ ਸਾਗਰ (ਸਪੋਰਟਸ ਸਕੂਲ), ਜਗਜੋਤ ਸਿੰਘ (ਸ.ਸ.ਸ.ਸ.ਰਹੀਮਪੁਰ) ਤੇ ਨਸੀਬ ਦਾਦਰਾ ((ਸ.ਸ.ਸ.ਸ.ਸਮਰਾਏ ਜੰਡਿਆਲਾ) ,97 ਕਿਲੋ ਵਰਗ 'ਚ ਹਰਜੀਤ (ਪੀਏਪੀ ਸਕੂਲ) , ਤਨੇਸ਼ਕ ( ਕੈਂਬਰਿਜ ਸਕੂਲ) ,ਨੇ ਕ੍ਰਮਵਾਰ ਪਹਿਲਾ ,ਦੁਸਰਾ, ਤੀਸਰਾ ਸਥਾਨ ਹਾਸਿਲ ਕਰਨ ਵਿਚ ਕਾਮਯਾਬੀ ਪਾਈ।
         ਜਦ ਕਿ 17ਸਾਲਾ ਵਰਗ ਦੇ ਗ੍ਰੀਕੋ ਸਟਾਇਲ 48  ਮਨੀਸ਼ (ਮਕਸੂਦਾਂ) , ਮਨਿੰਦਰ ਸਿੰਘ ( ਇੰਡੋ ਕੈਨੇਡੀਅਨ) 90 ਕਿਲੋ ਭਾਰ 'ਚਯੋਗੇਸ਼ ਸ਼ਰਮਾ (ਸੰਸਕ੍ਰਿਤੀ ਸਕੂਲ) ਸਰਬਜੋਤ ਸਿੰਘ (ਡਿਪਸ ਸਕੂਲ ਕਰੋਲ ਬਾਗ)  92 ਕਿਲੋ ਭਾਰ ਵਰਗ 'ਚ ਰਾਜ ਅਰੀਆਨ (ਸ.ਹ.ਸ. ਵਰਿਆਣਾ), ਉਦੇ ਵੀਰ (ਸ.ਸ.ਸ.ਸ., ਲਾਡੋਵਾਲੀ) ਪਹਿਲਾ ਤੇ ਦੁਸਰਾ ਸਥਾਨ ਹਾਸਲ ਕਰਨ ਵਿਚ ਸੱਫਲਤਾ ਹਾਸਲ ਕੀਤੀ।
          ਸਮੂਹ ਕੁਸ਼ਤੀ ਮੁਕਾਬਲਿਆਂ ਨੂੰ ਨਿਯਮਬੱਦ ਹੋ  ਕਰਵਾਉਣ ਦੀ ਅਹਿਮ ਜ਼ੁਮੇਵਾਰੀ ਕਨਵੀਨਰ ਕਾਰਜਕਾਰੀ ਪ੍ਰਿੰਸੀਪਲ ਕਮ ਲੈਕ. ਸੋਮਪਾਲ ਬੰਗੜ , ਕੋ- ਕਨਵੀਨਰ ਰਜਿੰਦਰ ਕੁਮਾਰ , ਟੈਕਨੀਕਲ ਡੈਲੀਗੇਟ ਇਕਬਾਲ ਸਿੰਘ ਰੰਧਾਵਾ, ਕੋਚ ਰਾਮਫਲ (ਪੀ.ਏ.ਪੀ.), ਕੋਚ ਰਣਜੀਤ ਸਿੰਘ, ਜਸਪਾਲ ਸਿੰਘ, ਲੈਕ.  ਨਵਜੀਤ ਕੌਰ, ਹਰਪ੍ਰੀਤ ਕੌਰ , ਮਨਜੀਤ ਕੌਰ, ਲੈਕ.ਪਰਮਜੀਤ ਕੌਰ ਬਾਜਵਾ,ਕੋਚ ਸ਼ਾਮ ਲਾਲ  ਤੇ ਹੋਰ ਮਾਹਿਰਾਂ ਵਲੋਂ ਬਾਖੂਬੀ ਨਿਭਾਈ ਗਈ। 
             ਖੇਡ ਮੇਲੇ ਨੂੰ ਚਾਰ ਚੰਨ੍ਹ ਲਾਉਣ ਲਈ  ਜਗਰਾਜ ਸਿੰਘ ਪੰਨੂ , ਪਰਮਿੰਦਰ  ਸਿੰਘ , ਪ੍ਰਦੀਪ ਸਿੰਘ,ਕੋਚ ਅਨੂਪ ਕੁਮਾਰ ,ਪ੍ਰਭਜੋਤ ਕੌਰ, ਕੋਚ ਲਵਪ੍ਰੀਤ ਸਿੰਘ ਤੇ ਹੋਰ ਪੱਤਵੰਤੇ ਖੇਡ ਪ੍ਰੇਮੀਆਂ ਵਜੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।

Post a Comment

0 Comments