*ਸੀਐਮ ਭਗਵੰਤ ਮਾਨ ਦੀ ਜਲੰਧਰ ਫੇਰੀ ਤੋਂ ਪਹਿਲਾਂ ਹੀ ਡੀਸੀ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹਾ ਹੈੱਡਕੁਆਰਟਰ ਤੇ ਤਹਿਸੀਲ ਦਫ਼ਤਰਾਂ ਦੇ 14 ਮੁਲਾਜ਼ਮਾਂ ਦਾ ਕੀਤਾ ਤਬਾਦਲਾ*
ਜਲੰਧਰ, 13 ਸਤੰਬਰ, (ਵਿਜੈ ਕੁਮਾਰ ਰਮਨ) : - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਮਦ ਤੋਂ ਠੀਕ ਪਹਿਲਾਂ ਡਿਪਟੀ ਕਮਿਸ਼ਨਰ ਜਲੰਧਰ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹਾ ਹੈੱਡਕੁਆਰਟਰ ਤੇ ਤਹਿਸੀਲ ਦਫ਼ਤਰਾਂ 'ਚ ਤਾਇਨਾਤ 14 ਮੁਲਾਜ਼ਮਾਂ ਦੀਆਂ ਬਦਲੀਆਂ ਕਰ ਦਿੱਤੀਆਂ ਹਨ। ਮੈਨੇਜਮੈਂਟ ਤੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹਾ ਹੈੱਡਕੁਆਰਟਰ ਅਤੇ ਤਹਿਸੀਲ ਦਫ਼ਤਰਾਂ ਵਿੱਚ ਤਾਇਨਾਤ 14 ਮੁਲਾਜ਼ਮਾਂ ਦੇ ਤਬਾਦਲੇ ਕਰ ਦਿੱਤੇ ਹਨ।
ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਮਦ ਤੋਂ ਇਕ ਦਿਨ ਪਹਿਲਾਂ ਕੀਤੀ ਗਈ ਤਬਾਦਲਿਆਂ ਦੀ ਸੂਚੀ ਅਨੁਸਾਰ ਪ੍ਰਭਜੋਤ ਸਿੰਘ ਸੀਨੀਅਰ ਸਹਾਇਕ ਨੂੰ ਰੀਡਰ ਟੂ ਐਸਡੀਐਮ ਫਿਲੌਰ, ਰਾਕੇਸ਼ ਕੁਮਾਰ ਅਰੋੜਾ ਸੀਨੀਅਰ ਸਹਾਇਕ ਨੂੰ ਐਸਡੀਏ ਐਸਡੀਐਮ ਫਿਲੌਰ, ਸੁਖਵਿੰਦਰ ਕੁਮਾਰ ਸੀਨੀਅਰ ਸਹਾਇਕ ਨੂੰ ਐਸਡੀਐਮ ਨੂੰ ਤਹਿਸੀਲ ਜਲੰਧਰ-1 ਬਣਾਇਆ ਗਿਆ ਹੈ। ਤਹਿਸੀਲ ਆਦਮਪੁਰ ਦੇ ਅਸਿਸਟੈਂਟ ਦੇ ਵਾਧੂ ਕਾਰਜਭਾਰ, ਰਮਾਣਰਾਣੀ ਸੀਨੀਅਰ ਸਹਾਇਕ ਨੂੰ ਰਾਹਤ ਅਤੇ ਪੁਨਰਵਾਸ ਬ੍ਰਾਂਚ ਅਲਾਟ ਕੀਤੀ ਗਈ ਹੈ।
ਬਲਵਿੰਦਰ ਕੌਰ ਸੀਨੀਅਰ ਸਹਾਇਕ ਨੂੰ ਆਰਆਈਏ ਸ਼ਾਖਾ, ਰਾਜਬੀਰ ਕੌਰ ਸੀਨੀਅਰ ਸਹਾਇਕ ਨੂੰ ਐਸਡੀਐਮ ਆਦਮਪੁਰ ਦਫ਼ਤਰ, ਤੇਜਿੰਦਰ ਸਿੰਘ ਸੀਨੀਅਰ ਸਹਾਇਕ ਨੂੰ ਨਕਲ ਸ਼ਾਖਾ ਨਾਲ ਵਿਕਾਸ ਸਹਾਇਕ, ਅਸ਼ੋਕ ਕੁਮਾਰ ਸੀਨੀਅਰ ਸਹਾਇਕ ਨੂੰ ਡੀਆਰਏਐੱਮਟੀ ਬ੍ਰਾਂਚ ਦੇ ਨਾਲ ਨਾਜਰ ਬ੍ਰਾਂਚ ਦਾ ਵਾਧੂ ਕਾਰਜਭਾਰ ਨਿਯੁਕਤ ਕੀਤਾ ਗਿਆ ਹੈ।
ਅਮਿਤ ਚੰਦ ਜੂਨੀਅਰ ਸਹਾਇਕ ਨੂੰ ਰਜਿਸਟਰੀ ਕਲਰਕ ਨਕੋਦਰ, ਕੁਲਦੀਪ ਚੰਦ ਨੂੰ ਨਾਜ਼ਰ ਸ਼ਾਖਾ, ਜਤਿੰਦਰ ਕੁਮਾਰ ਨੂੰ ਕੋਰਟ ਏਡੀਸੀ (ਜਨਰਲ), ਮੱਖਣ ਸਿੰਘ ਨੂੰ ਐਸਡੀਐਮ ਆਦਮਪੁਰ ਦਫ਼ਤਰ, ਅਮਨਦੀਪ ਕੌਰ ਨੂੰ ਫੁਟਕਲ ਬਰਾਂਚ ਇਕ ਅਤੇ ਸੇਵਾਦਾਰ ਹਰਜੋਤ ਸਿੰਘ ਨੂੰ ਅਮਲਾ ਬਰਾਂਚ ਲਾਇਆ ਗਿਆ ਹੈ।
0 Comments