*ਗੋਆ ਵਿੱਚ ਹੋਣ ਵਾਲੀਆਂ 37ਵੀਆਂ ਰਾਸ਼ਟਰੀ ਖੇਡਾਂ ਵਿੱਚ ਪੰਜਾਬ ਦੇ ਨੈੱਟਬਾਲ ਖਿਡਾਰੀ ਵੀ ਭਾਗ ਲੈਣਗੇ*
*ਰਾਸ਼ਟਰੀ ਖੇਡਾਂ ਵਿੱਚ ਭਾਗ ਲੈਣ ਲਈ ਫਾਸਟ-5 ਪੰਜਾਬ ਸਟੇਟ ਨੈੱਟਬਾਲ ਦੇ ਫਾਈਨਲ ਟਰਾਇਲ 17 ਨੂੰ ਚੌਂਦਾ-ਮਾਲੇਰਕੋਟਲਾ ਵਿਖੇ ਹੋਣਗੇ*
ਜਲੰਧਰ, 15 ਸਤੰਬਰ,(ਵਿਜੈ ਕੁਮਾਰ ਰਮਨ):- ਭਾਰਤੀ ਓਲੰਪਿਕ ਸੰਘ ਵੱਲੋਂ ਇਸ ਵਾਰ 37ਵੀਆਂ ਰਾਸ਼ਟਰੀ ਖੇਡਾਂ ਗੋਆ ਵਿੱਚ ਕਰਵਾਈਆਂ ਜਾਣਗੀਆਂ। ਜਿਸ ਵਿੱਚ ਪੰਜਾਬ ਦੇ ਪੁਰਸ਼ ਅਤੇ ਮਹਿਲਾ (ਦੋਵੇਂ) ਵਰਗ ਦੇ ਖਿਡਾਰੀ ਵੀ ਭਾਗ ਲੈਣਗੇ। ਇਹ ਜਾਣਕਾਰੀ ਨੈਟਬਾਲ ਪ੍ਰਮੋਸ਼ਨ ਐਸੋਸਿਏਸ਼ਨ ਰਜਿ: ਪੰਜਾਬ ਦੇ ਜਨਰਲ ਸਕੱਤਰ ਕਰਨ ਅਵਤਾਰ ਕਪਿਲ ਐਡਵੋਕੇਟ ਨੇ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਗੋਆ ਵਿੱਚ ਹੋਣ ਵਾਲੀਆਂ ਕੌਮੀ ਖੇਡਾਂ ਵਿੱਚ ਨੈੱਟਬਾਲ ਮੁਕਾਬਲੇ 22 ਅਕਤੂਬਰ ਤੋਂ ਸ਼ੁਰੂ ਹੋ ਕੇ 27 ਅਕਤੂਬਰ ਤੱਕ ਚੱਲਣਗੇ। ਇਸ ਨੈਸ਼ਨਲ ਗੇਮਜ਼ ਵਿੱਚ ਭਾਗ ਲੈਣ ਲਈ ਪੰਜਾਬ ਰਾਜ ਤੋਂ ਸੀਨੀਅਰ ਫਾਸਟ 5 ਨੈੱਟਬਾਲ (ਮਹਿਲਾ/ਪੁਰਸ਼) ਦੀਆਂ (ਦੋਵੇਂ) ਸ਼੍ਰੇਣੀਆਂ ਦੀਆਂ ਟੀਮਾਂ ਪੁੱਜਣਗੀਆਂ। ਇਨ੍ਹਾਂ ਖੇਡਾਂ ਵਿੱਚ ਪੰਜਾਬ ਦੀਆਂ ਟੀਮਾਂ ਵਿੱਚੋਂ ਤੇਜ਼ਤਰ੍ਰਾਰ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ। ਜਿਸ ਦੇ ਫਾਈਨਲ ਟਰਾਇਲ 17 ਸਤੰਬਰ 2023 ਨੂੰ ਸ਼ਾਮ 3 ਤੋਂ 5 ਵਜੇ ਤੱਕ ਮਾਲੇਰਕੋਟਲਾ ਜ਼ਿਲ੍ਹੇ ਦੇ ਚੌਂਦਾ ਨੈੱਟਬਾਲ ਗਰਾਊਂਡ ਵਿਖੇ ਹੋਣਗੇ। ਸੂਬਾ ਜਨਰਲ ਸਕੱਤਰ ਕਪਿਲ ਨੇ ਦੱਸਿਆ ਕਿ ਟਰਾਇਲ ਦੀ ਨਿਗਰਾਨੀ ਰਾਸ਼ਟਰੀ ਖੇਡ ਸੰਸਥਾ (ਭਾਰਤੀ ਨੈੱਟਬਾਲ ਸੰਘ-ਐੱਨਐੱਫਆਈ) ਵੱਲੋਂ ਨਿਯੁਕਤ ਅਬਜ਼ਰਵਰ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਟੀਮ ਨੂੰ ਮਜ਼ਬੂਤ ਕਰਨ ਲਈ ਦੂਜੇ ਟਰਾਇਲ ਤੋਂ ਵਾਂਝੇ ਰਹਿ ਗਏ ਖਿਡਾਰੀਆਂ ਨੂੰ ਵੀ ਫਾਈਨਲ ਟਰਾਇਲ ਵਿੱਚ ਹਿੱਸਾ ਲੈਣ ਦਾ ਮੌਕਾ ਦਿੱਤਾ ਜਾਵੇਗਾ।
0 Comments