*ਪੱਤਰਕਾਰ ਰਵੀ ਗਿੱਲ ਸੁਸਾਇਡ ਮਾਮਲੇ ’ਚ ਮਹਿਲਾ ਪਁਤਰਕਾਰ ਸਮੇਤ ਚਾਰ ਪੱਤਰਕਾਰਾਂ ਦੇ ਖਿਲਾਫ ਐਫ. ਆਈ. ਆਰ. ਦਰਜ*
ਜਲੰਧਰ ਸਿਟੀ ਰੇਲਵੇ ਸਟੇਸ਼ਨ ਨਜ਼ਦੀਕ ਸਥਿਤ ਮੁਹਁਲਾ ਰਿਸ਼ੀ ਨਗਰ ਦੇ ਰਹਿਣ ਵਾਲਾ ਰਵੀ ਗਿੱਲ ਪਿਛਲ਼ੇ ਕੁਝ ਸਾਲਾਂ ਤੋਂ ਮੀਡੀਆ ਲਾਈਨ ਵਿਚ ਸੀ। ਉਸ ਨੇ ਕੀਰਤੀ ਗਿਁਲ ਨਾਮ ਦੀ ਇਕ ਮਹਿਲਾ ਪਁਁਤਰਕਾਰ ਨਾਲ ਮਿਲ ਕੇ ਸਾਂਝਾ ਟੀ. ਵੀ. ਨਾਂ ਨਾਲ ਨਿਊਜ ਪੋਰਟਲ ਸ਼ੁਰੂ ਕੀਤਾ ਸੀ। ਵਿਆਹੁਤਾ ਰਵੀ ਗਿੱਲ ਦੀਆਂ ਉਸ ਮਹਿਲਾ ਨਾਲ ਨਜ਼ਦੀਕੀਆਂ ਵਧੀਆਂ ਪਰ ਬਾਅਦ ਵਿਚ ਦੋਵਾਂ ਵਿਚਕਾਰ ਅਣਬਣ ਹੋ ਗਈ। ਮਹਿਲਾ ਆਪਣਾ ਪੋਰਟਲ ਚਲਾਉਣ ਲੱਗੀ ਸੀ। ਰਵੀ ਗਿੱਲ ਦੇ ਭਰਾ ਰਾਮ ਗਿੱਲ ਨੇ ਦੱਸਿਆ ਕਿ ਕੁਝ ਸਮੇਂ ਤੋਂ ਮਹਿਲਾ ਕਰਮਚਾਰੀ, ਇਕ ਪੱਤਰਕਾਰ, ਮਹਿਲਾ ਦਾ ਭਰਾ ਅਤੇ ਇਕ ਹੋਰ ਨੌਜਵਾਨ ਰਵੀ ਗਿੱਲ ਨੂੰ ਝੂਠੇ ਕੇਸ ਵਿਚ ਫਸਾਉਣ ਦੀਆਂ ਧਮਕੀਆਂ ਦੇ ਰਹੇ ਸਨ ਅਤੇ ਇਸਦੀ ਇਵਜ਼ ਵਿਚ ਉਸ ਕੋਲੋਂ 10 ਕਰੋੜ ਰੁਪਏ ਮੰਗ ਰਹੇ ਸਨ। ਇਸੇ ਕਾਰਨ ਰਵੀ ਪ੍ਰੇਸ਼ਾਨ ਸਨ। ਰਵੀ ਨੇ ਉਸ ਨਾਲ ਗੱਲ ਕੀਤੀ ਸੀ ਪਰ ਮੁਲਜ਼ਮ ਧਿਰ ਲਗਾਤਾਰ ਉਸਨੂੰ ਬਲੈਕਮੇਲ ਕਰ ਰਹੀ ਸੀ।
ਰਾਮ ਗਿੱਲ ਨੇ ਕਿਹਾ ਕਿ ਦੁਪਹਿਰ ਸਮੇਂ ਰਵੀ ਕਿਤੇ ਚਲਾ ਗਿਆ ਸੀ। ਉਸਨੂੰ ਕਾਫੀ ਫੋਨ ਕੀਤੇ ਪਰ ਪਹਿਲਾਂ ਤਾਂ ਉਸਨੇ ਫੋਨ ਨਹੀਂ ਚੁੱਕੇ ਪਰ ਬਾਅਦ ਵਿਚ ਫੋਨ ਬੰਦ ਕਰ ਦਿੱਤੇ। ਕੁਝ ਸਮੇਂ ਬਾਅਦ ਰਵੀ ਗਿੱਲ ਦੇ ਦੋਸਤਾਂ ਨੂੰ ਪਤਾ ਲੱਗਾ ਕਿ ਉਹ ਸਿਟੀ ਹੱਬ ਹੋਟਲ ਵਿਚ ਹੈ। ਉਹ ਤੁਰੰਤ ਹੋਟਲ ਪਹੁੰਚੇ ਤਾਂ ਦੇਖਿਆ ਕਿ ਰਵੀ ਗਿੱਲ ਬੈੱਡ ’ਤੇ ਲੰਮਾ ਪਿਆ ਹੋਇਆ ਸੀ ਅਤੇ ਉਸਦੀ ਹਾਲਤ ਕਾਫੀ ਗੰਭੀਰ ਸੀ। ਉਹ ਤੁਰੰਤ ਰਵੀ ਨੂੰ ਨਿੱਜੀ ਹਸਪਤਾਲ ਲੈ ਕੇ ਗਏ ਪਰ ਬਾਅਦ ਵਿਚ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਰਾਮ ਗਿੱਲ ਨੇ ਦੱਸਿਆ ਕਿ ਰਵੀ ਦੀ ਜੇਬ ਵਿਚੋਂ ਇਕ ਖੁਦਕੁਸ਼ੀ ਨੋਟ ਬਰਾਮਦ ਹੋਇਆ ਹੈ, ਜਿਸ ਨੂੰ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਖੁਦਕੁਸ਼ੀ ਨੋਟ ਵਿਚ ਉਸਨੇ 4 ਲੋਕਾਂ ਦੇ ਨਾਂ ਲਿਖੇ ਹਨ ਅਤੇ ਉਨ੍ਹਾਂ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ। ਦੇਰ ਰਾਤ ਪੁਲਸ ਪੀੜਤ ਪਰਿਵਾਰ ਦੇ ਬਿਆਨ ਦਰਜ ਕਰ ਕੇ ਰਵੀ ਗਿੱਲ ਦੀ ਸੁਸਾਇਡ ਦੇ ਮਾਮਲੇ ’ਚ ਪੁਲਸ ਨੇ ਚਾਰ ਪੱਤਰਕਾਰਾਂ ਦੇ ਖਿਲਾਫ ਐਫ ਆਈ. ਆਰ. ਦਰਜ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਰਵੀ ਗਿੱਲ ਨੇ ਇਕ ਸੁਸਾਇਡ ਨੋਟ ਵਿਚ ਇਨ੍ਹਾਂ ਚਾਰ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕੋਈ ਜ਼ਹੀਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਸੀ। ਪੁਲਸ ਪ੍ਰਸ਼ਾਸਨ ਨੇ ਪੱਤਰਕਾਰ ਰਵੀ ਗਿੱਲ ਦੇ ਭਰਾ ਰਾਮ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਹੈ। ਦਰਜ ਕੀਤੀ ਗਈ ਐਫ. ਆਈ. ਆਰ. ਵਿਚ ਮਹਿਲਾ ਪੱਤਰਕਾਰ ਕੀਰਤੀ ਗਿੱਲ (ਕੀਰਤ ਨਿਊਜ਼), ਸ਼ੁਭਮ ਗਿੱਲ (ਮਹਿਲਾ ਪੱਤਰਕਾਰ ਦਾ ਭਰਾ), ਸਾਜਨ ਨੇਹਵਾਲ ਉਰਫ ਗੋਰਾ ਅਤੇ ਰਾਜੇਸ਼ ਕਪਿਲ (ਮਾਲਕ ਜੈ ਹਿੰਦ ਨਿਊਜ਼) ਨੂੰ ਨਾਮਜ਼ਦ ਕੀਤਾ ਹੈ।
ਮ੍ਰਿਤਕ ਮੀਡੀਆ ਕਰਮਚਾਰੀ ਰਵੀ ਗਿੱਲ ਦੇ ਭਰਾ ਨੇ ਦੋਸ਼ ਲਾਏ ਕਿ ਰਵੀ ਦੀ ਮਹਿਲਾ ਨਾਲ ਕਾਫੀ ਵਧੀਆ ਦੋਸਤੀ ਸੀ। ਦੋਵਾਂ ਨੇ ਵਿਆਹ ਕਰਨ ਦੀ ਯੋਜਨਾ ਬਣਾਈ। ਇਸੇ ਵਿਚਕਾਰ ਮਹਿਲਾ ਨੇ ਮਾਂ ਦੇ ਗਹਿਣੇ ਅਤੇ ਘਰ ਗਿਰਵੀ ਪਏ ਹੋਣ ਦੀ ਗੱਲ ਕਹੀ ਤਾਂ ਰਵੀ ਗਿੱਲ ਨੇ ਉਸਦੀ ਕਾਫੀ ਮਦਦ ਕੀਤੀ ਅਤੇ ਗਹਿਣੇ ਅਤੇ ਘਰ ਛੁਡਵਾ ਦਿੱਤੇ।
ਰਾਮ ਗਿੱਲ ਨੇ ਕਿਹਾ ਕਿ ਮਹਿਲਾ ਕਹਿਣ ਲੱਗੀ ਕਿ ਜੇਕਰ ਉਸ ਨੇ ਉਸ ਨਾਲ ਵਿਆਹ ਕਰਨਾ ਹੈ ਤਾਂ ਉਸਨੂੰ ਆਪਣੀ ਪਤਨੀ ਨੂੰ ਤਲਾਕ ਦੇਣਾ ਹੋਵੇਗਾ। ਰਵੀ ਗਿੱਲ ਨੇ ਆਪਣੀ ਪਤਨੀ ਨੂੰ ਉਸ ਮਹਿਲਾ ਲਈ ਤਲਾਕ ਦੇ ਦਿੱਤਾ ਪਰ ਉਹ ਰਵੀ ਨਾਲ ਵਿਆਹ ਕਰਨ ਤੋਂ ਮੁੱਕਰ ਗਈ। ਉਨ੍ਹਾਂ ਕਿਹਾ ਕਿ ਇਸੇ ਵਿਚਕਾਰ ਇਕ ਪੱਤਰਕਾਰ ਦੀ ਐਂਟਰੀ ਹੋਈ, ਜਿਸ ਨੇ ਰਵੀ ਨੂੰ ਸ਼ਾਂਤ ਕਰਵਾਉਣ ਲਈ ਝੂਠੇ ਕੇਸ ਵਿਚ ਫਸਾਉਣ ਦੀ ਧਮਕੀ ਦਿੱਤੀ ਅਤੇ ਕਾਫੀ ਪੈਸੇ ਮੰਗ ਕੇ ਬਲੈਕਮੇਲ ਕਰਨ ਲੱਗਾ। ਰਵੀ ਨੇ ਜਦੋਂ ਮਹਿਲਾ ਕੋਲੋਂ ਆਪਣੇ ਪੈਸੇ ਮੰਗੇ ਤਾਂ ਉਸ ਨੇ ਝਗੜਾ ਸ਼ੁਰੂ ਕਰ ਦਿੱਤਾ। ਮਹਿਲਾ ਨੇ ਪੱਤਰਕਾਰ, ਆਪਣੇ ਭਰਾ ਅਤੇ ਇਕ ਹੋਰ ਸਾਥੀ ਨਾਲ ਮਿਲ ਕੇ ਉਸਨੂੰ ਬਲੈਕਮੇਲ ਕਰ ਕੇ ਇੰਨਾ ਪ੍ਰੇਸ਼ਾਨ ਕਰ ਦਿੱਤਾ ਕਿ ਰਵੀ ਗਿੱਲ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਜਾਨ ਦੇ ਦਿੱਤੀ।
ਮਿ੍ਤਕ ਰਵੀ ਗਿੱਲ ਪਰਿਵਾਰ ਤੇ ਪੱਤਰਕਾਰ ਭਾਈਚਾਰੇ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿਹੜੇ-ਜਿਹਡ਼ੇ ਲੋਕਾਂ ਦੇ ਖੁਦਕੁਸ਼ੀ ਨੋਟ ਦੇ ਅਧਾਰ ਤੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਓੁਨਾਂ ਦੀ ਗਿਰਫਤਾਰੀ ਨੂੰ ਲੈ ਕੇ ਸਿਵਲ ਹਸਪਤਾਲ ਦੇ ਭਗਵਾਨ ਵਾਲਮੀਕੀ ਚੌਕ ਚ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਤੇ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
0 Comments