*ਭਗਤਾਂ ਦੇ ਮਨ ਨੂੰ ਬਹੁਤ ਭਾਅ ਰਿਹਾ ਗਾਇਕ ਰਮੇਸ਼ ਨੁਁਸੀਵਾਲ ਦਾ ਧਾਰਮਿਕ ਟਰੈਕ 'ਚੋਲਾ ਮਾਂ ਦਾ'*

*ਭਗਤਾਂ ਦੇ ਮਨ ਨੂੰ ਬਹੁਤ ਭਾਅ ਰਿਹਾ  'ਗਾਇਕ ਰਮੇਸ਼ ਨੁਁਸੀਵਾਲ' ਦਾ ਧਾਰਮਿਕ ਟਰੈਕ 'ਚੋਲਾ ਮਾਂ ਦਾ'*
ਜਲੰਧਰ, 20 ਅਗਸਤ,  (ਵਿਜੈ ਕੁਮਾਰ ਰਮਨ):- ਪੰਜਾਬੀ ਲੋਕ ਗੀਤ 'ਛਁਲ਼ਾ' ਦੀ ਤਰਜ਼ ਤੇ ਗਾਇਆ  ਇੰਟਰਨੈਸ਼ਨਲ ਸਟਾਰ ਗਾਇਕ ਰਮੇਸ਼ ਨੁਁਸੀਵਾਲ ਦਾ ਧਾਰਮਿਕ ਟਰੈਕ ‘ਚੋਲਾ ਮਾਂ ਦਾ' ਬੀਤੇ ਦਿਨ  ਸੋਸ਼ਲ ਮੀਡੀਆ ਦੇ ਚੈਨਲ ਯੂ ਟਿਊਬ ਤੇ 'ਸਰਗੁਨ ਮਿਊਜ਼ਿਕ' ਵੱਲੋਂ ਰਿਲੀਜ਼ ਕੀਤਾ ਗਿਆ। ਇਸ ਧਾਰਮਿਕ ਟਰੈਕ ਦਾ ਗੀਤਕਾਰ ਮੁਕਁਦਰ ਅਲੀ ਅਤੇ ਸੰਗੀਤ 'V ਮਿਊਜ਼ਿਕ' ਵੱਲੋਂ ਦਿੱਤਾ ਗਿਆ ਹੈ। ਵੀਡੀਓ MS Video ਵੱਲੋਂ ਧਾਰਮਿਕ ਅਸਥਾਨ ਅਤੇ ਹਿਮਾਚਲ ਪ੍ਰਦੇਸ਼ ਦੀਆਂ ਖੂਬਸੂਰਤ ਲੋਕੇਸ਼ਨਾਂ 'ਤੇ ਫਿਲਮਾਇਆ ਗਿਆ ਹੈ ਅਤੇ ਪ੍ਰੋਡਕਸ਼ਨ ਖੁਦ ਗਾਇਕ ਰਮੇਸ਼ ਨੁਁਸੀਵਾਲ ਵੱਲੋਂ ਆਪ ਹੀ ਕੀਤੀ ਗਈ ਹੈ। ਇਸ ਟਰੈਕ ਨੂੰ 'SM ਮਿਊਜ਼ਿਕ ਕੰਪਨੀ' ਵੱਲੋਂ ਪੇਸ਼ ਕੀਤਾ ਗਿਆ  ਇੰਟਰਨੈਸ਼ਨਲ ਸਟਾਰ ਗਾਇਕ ਰਮੇਸ਼ ਨੁਁਸੀਵਾਲ ਦਾ ਧਾਰਮਿਕ ਟਰੈਕ ਚੋਲਾ ਮਾਂ ਦਾ ਜਿਹੜਾ ਮਾਤਾ ਰਾਣੀ ਭਗਤਾਂ ਦੇ ਦਿਲਾਂ ਨੂੰ  ਬਹੁਤ ਭਾਅ ਰਿਹਾ ਜਿਸ ਦੀ ਗਵਾਹੀ ਭਰ ਰਹੇ ਹਨ ਮਾਤਾ ਚਿੰਤਪੁਰਨੀ ਜੀ ਦੇ ਚੱਲ ਰਹੇ ਮੇਲੇ ਦੋਰਾਨ ਥਾਂ-ਥਾਂ ਲੱਗੇ ਲੰਗਰਾਂ ਵਿੱਚ ਲਁਗੇ ਡੀਜਿਆ ਤੇ  ਥਾਂ ਥਾਂ ਵਜਦਾ ਮਾਂ ਦਾ ਚੋਲਾ ਧਾਰਮਿਕ ਟਰੈਕ ਤੇ ਨੱਚਦੇ ਗਾਉਂਦੇ, ਮਾਤਾ ਦੇ ਭਗਤ l 

https://youtu.be/JSHrx_G89b0

Post a Comment

0 Comments