*ਹਰਿਆਣੇ ਤੋਂ ਜਲੰਧਰ ਅਫ਼ੀਮ ਦੀ ਸਪਲਾਈ ਦੇਣ ਆਇਆ ਨਸ਼ਾ ਤਸਕਰ ਕਾਬੂ, 1 ਕਿਲੋਗਾ੍ਮ ਅਫੀਮ ਬਰਾਮਦ*

*ਹਰਿਆਣੇ ਤੋਂ ਜਲੰਧਰ ਅਫ਼ੀਮ ਦੀ ਸਪਲਾਈ ਦੇਣ ਆਇਆ ਨਸ਼ਾ ਤਸਕਰ ਕਾਬੂ, 1 ਕਿਲੋਗਾ੍ਮ ਅਫੀਮ ਬਰਾਮਦ*
 ਜਲੰਧਰ,12 ਜੂਨ, (ਵਿਜੈ ਕੁਮਾਰ ਰਮਨ) :- ਸੀਆਈਏ ਸਟਾਫ਼ ਨੇ ਇੱਕ ਕਿਲੋ ਅਫੀਮ ਸਮੇਤ ਇੱਕ ਤਸਕਰ ਨੂੰ ਕਾਬੂ ਕੀਤਾ ਹੈ।  ਜਾਣਕਾਰੀ ਦਿੰਦਿਆਂ ਏ.ਸੀ.ਪੀ ਪਰਮਜੀਤ ਸਿੰਘ ਨੇ ਦੱਸਿਆ ਕਿ ਸੀ.ਆਈ.ਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਇੰਦਰਜੀਤ ਸਿੰਘ ਦੀ ਪੁਲਿਸ ਟੀਮ ਢੰਨ ਮੁਹੱਲਾ ਨੇੜੇ ਇਕਹਰੀ ਪੁਲੀ ਵਿਖੇ ਗਸ਼ਤ ਕਰ ਰਹੀ ਸੀ, ਇਸ ਦੌਰਾਨ ਉਨ੍ਹਾਂ ਨੇ ਇੱਕ ਪੈਦਲ ਆ ਰਹੇ ਦੇਖਿਆ।  ਆਦਮੀ ਨੇ ਹੱਥ ਵਿੱਚ ਲਿਫ਼ਾਫ਼ਾ ਫੜਿਆ ਹੋਇਆ ਸੀ।  ਜਦੋਂ ਉਹ ਪੁਲੀਸ ਟੀਮ ਨੂੰ ਦੇਖ ਕੇ ਪਿੱਛੇ ਮੁੜਨ ਲੱਗਾ ਤਾਂ ਪੁਲੀਸ ਨੇ ਸ਼ੱਕ ਦੇ ਆਧਾਰ ’ਤੇ ਉਕਤ ਵਿਅਕਤੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ।  ਤਲਾਸ਼ੀ ਦੌਰਾਨ ਲਿਫਾਫੇ 'ਚੋਂ 1 ਕਿਲੋ ਅਫੀਮ ਬਰਾਮਦ ਹੋਈ।ਗ੍ਰਿਫਤਾਰ ਵਿਅਕਤੀ ਦੀ ਪਛਾਣ ਮਹਾਬੀਰ ਪੁੱਤਰ ਰਣ ਸਿੰਘ ਵਾਸੀ ਪਿੰਡ ਅਹੂਣ ਥਾਣਾ ਡੰਡ ਜ਼ਿਲਾ ਕੈਥਲ ਹਰਿਆਣਾ ਵਜੋਂ ਹੋਈ ਹੈ।

Post a Comment

0 Comments