Post : V news 24
ਜਲੰਧਰ, 21 ਜਨਵਰੀ (ਵਿਜੇ ਕੁਮਾਰ ਰਮਨ/ਰਾਜ ਕੁਮਾਰ ਚਾਵਲਾ):- ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ , ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜ ਦੇ ਭੈੜੇ ਅਨੁਸਾਰ / ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਦੇ ਤਹਿਤ ਸਰਬਜੀਤ ਸਿੰਘਬਾਹੀਆ ਪੀ.ਪੀ.ਐਸ , ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ ) ਅਤੇ ਸਰਬਜੀਤ ਰਾਏ ਪੀ.ਪੀ.ਐਸ , ਉਪ ਪੁਲਿਸ ਕਪਤਾਨ ਸਬ - ਡਵੀਜਨ ਆਦਮਪੁਰ ਜੀ ਦੀ ਯੋਗ ਅਗਵਾਈ ਹੇਠ ਇੰਸ : ਹਰਦੀਪ ਸਿੰਘ ਮੁੱਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵਲੋ PO ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਿਲ ਕੀਤੀ । ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਰਬਜੀਤ ਰਾਏ ਪੀ.ਪੀ.ਐਸ , ਉਪ ਪੁਲਿਸ ਕਪਤਾਨ ਸਬ - ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 20.01.2023 ਨੂੰ ASI ਭਗਵੰਤ ਸਿੰਘ ਇੰਚਾਰਜ ਚੌਂਕੀ ਜੰਡੂਸਿੰਘਾ ਸਮੇਤ ਪੁਲਿਸ ਪਾਰਟੀ ਮੁਕੱਦਮਾ ਨੰਬਰ 115 ਮਿਤੀ 10.05.2020 ਅ : ਧ 188,269 ਭ : ਦ 51 ( b ) Disaster Management Act ਥਾਣਾ ਆਦਮਪੁਰ ਵਿੱਚ ਦੋਸ਼ੀ ਤਨਵੀਰ ਸਿੰਘ ਉਰਫ ਤੰਨਾ ਪੁੱਤਰ ਪਰਮਜੀਤ ਸਿੰਘ ਵਾਸੀ ਪੱਤੀ ਮੋਗਾ , ਜੰਡੂ ਸਿੰਘਾ ਥਾਣਾ ਆਦਮਪੁਰ , ਜਿਲ੍ਹਾ ਜਲੰਧਰ ਜਿਸ ਨੂੰ ਮਿਤੀ 30.09.2022 ਨੂੰ ਬਾ ਅਦਾਲਤ ਮਿਸ ਮਨਦੀਪ ਕੌਰ JMIC ਜਲੰਧਰ ਵਲੋਂ 299 CrPC ਤਹਿਤ PO ਕਰਾਰ ਦਿੱਤਾ ਗਿਆ ਸੀ , ਦੌਰਾਨੇ ਗਸ਼ਤ ਬਾ ਚੈਕਿੰਗ ਭੈੜੇ ਪੁਰਸ਼ਾ ਕਪੂਰ ਪਿੰਡ ਤੋਂ ਜੰਡੂਸਿੰਘਾ ਰੋੜ ਪਰ ਦੋਸ਼ੀ / PO ਉਕਤ ਨੂੰ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਅਤੇ ਜਿਸਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ।
0 Comments