*ਸੈਂਟਰਲ ਹਲਕੇ ਦੇ ਵਿਧਾਇਕ ਰਮਨ ਅਰੋੜਾ ਨੇ ਕਾਕੂ ਆਹਲੂਵਾਲੀਆ, ਜੇਸੀ ਰਿਜ਼ੋਰਟ ਦੇ ਮਾਲਕ ਮਨਜਿੰਦਰ ਸਿੰਘ ਚੱਠਾ ਅਤੇ ਹੋਰ ਕਈ ਆਗੂਆਂ ਨੂੰ 'ਆਪ' 'ਚ ਸ਼ਾਮਲ ਕਰਵਾਇਆ*
Post : V news 24
By : Vijay Kumar Ramanਜਲੰਧਰ, 22 ਜਨਵਰੀ (ਵਿਜੈ ਕੁਮਾਰ ਰਮਨ):- ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਕਈ ਵਿਰੋਧੀ ਪਾਰਟੀਆਂ ਦੇ ਆਗੂ ‘ਆਪ’ ਵਿੱਚ ਸ਼ਾਮਲ ਹੋਣ ਲੱਗੇ ਹਨ। ਹਾਲ ਹੀ ਵਿੱਚ ਜਿੱਥੇ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਕਈ ਆਗੂ ਤੇ ਵਰਕਰ ‘ਆਪ’ ਵਿੱਚ ਸ਼ਾਮਲ ਹੋਏ ਹਨ, ਉੱਥੇ ਹੀ ਹੁਣ ਵੀ ਹੋਰਨਾਂ ਸਿਆਸੀ ਪਾਰਟੀਆਂ ਦੇ ਆਗੂ ‘ਆਪ’ ਵਿੱਚ ਸ਼ਾਮਲ ਹੋ ਰਹੇ ਹਨ। ਐਤਵਾਰ ਨੂੰ ਵੀ ਸੈਂਟਰਲ ਹਲਕੇ ਦੇ ਵਿਧਾਇਕ ਰਮਨ ਅਰੋੜਾ ਨੇ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਕਈ ਨੇਤਾਵਾਂ ਅਤੇ ਵਰਕਰਾਂ ਨੂੰ 'ਆਪ' 'ਚ ਸ਼ਾਮਲ ਕਰਵਾਇਆ।
ਨਗਰ ਨਿਗਮ ਚੋਣਾਂ ਤੋਂ ਪਹਿਲਾਂ ਐਤਵਾਰ ਨੂੰ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਵੱਡਾ ਝਟਕਾ ਦਿੰਦਿਆਂ ਇੰਮਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਲਜੀਤ ਆਹਲੂਵਾਲੀਆ ਦੇ ਪੁੱਤਰ ਕਾਕੂ ਆਹਲੂਵਾਲੀਆ, ਜੇ.ਸੀ ਰਿਜ਼ੋਰਟ ਦੇ ਮਾਲਕ ਮਨਜਿੰਦਰ ਸਿੰਘ ਚੱਠਾ, ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਾਜੇਸ਼ ਸ਼ੇਖਰ ਅਤੇ ਹੋਰ ਪਾਰਟੀ ਵਰਕਰਾਂ ਨੂੰ ਸ਼ਾਮਲ ਕੀਤਾ ਗਿਆ
ਇਸ ਤੋਂ ਇਲਾਵਾ ਤਰਸੇਮ ਲਾਲ, ਰਾਜਿੰਦਰ ਕੌਂਸਲਰ ਧਨੋਵਾਲੀ, ਕਾਂਗਰਸ ਤੋਂ ਗੰਗਾ ਦੇਵੀ, ਸਾਬਕਾ ਕੌਂਸਲਰ ਵਿੱਕੀ ਤੁਲਸੀ, ਪ੍ਰਵੀਨ ਪਹਿਲਵਾਨ, ਗੋਪੀ ਚੰਦ ਗੁਲਾਟੀ, ਬੰਟੀ ਬਾਜਵਾ, ਲੱਕੀ ਓਬਰਾਏ ਸਮੇਤ ਕਈ ਆਗੂ ਵੀ ‘ਆਪ’ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਵਿਧਾਇਕ ਰਮਨ ਅਰੋੜਾ ਨੇ ਸਰਕਟ ਹਾਊਸ ਵਿਖੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਦੀ ਹਾਜ਼ਰੀ ਵਿੱਚ ਇਨ੍ਹਾਂ ਸਾਰੇ ਆਗੂਆਂ ਤੇ ਵਰਕਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ। ਇਸ ਦੌਰਾਨ ਉੱਤਰੀ ਤੋਂ ਦਿਨੇਸ਼ ਢੱਲ ਅਤੇ ਪੱਛਮੀ ਹਲਕੇ ਤੋਂ ਸ਼ੀਤਲ ਅੰਗੁਰਾਲ ਨੇ ਵੀ ਕਈ ਵਰਕਰਾਂ ਨੂੰ ‘ਆਪ’ ਪਾਰਟੀ ਵਿੱਚ ਸ਼ਾਮਲ ਕੀਤਾ।"

0 Comments