*ਸ਼ਹਿਰ ਵਾਸੀ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਨਾ ਕਰਦੇ ਹੋਏ ਸ਼ਾਂਤਮਈ ਢੰਗ ਨਾਲ ਨਵੇਂ ਸਾਲ ਦਾ ਸਵਾਗਤ ਕਰਨ-ਸੀਪੀ ਡਾ: ਐਸ. ਭੂਪਤੀ ਆਈ ਪੀ ਐੱਸ*

*ਸ਼ਹਿਰ ਵਾਸੀ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਨਾ ਕਰਦੇ ਹੋਏ ਸ਼ਾਂਤਮਈ ਢੰਗ ਨਾਲ ਨਵੇਂ ਸਾਲ ਦਾ ਸਵਾਗਤ ਕਰਨ-ਸੀਪੀ ਡਾ: ਐਸ. ਭੂਪਤੀ ਆਈ ਪੀ ਐੱਸ*  


*ਨਵੇਂ ਸਾਲ ਦੀਆਂ ਤਿਆਰੀਆਂ ਲਈ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ-ਕਮਿਸ਼ਨਰ ਆਫ ਪੁਲਿਸ ਜਲੰਧਰ ਡਾਕਟਰ ਐਸ. ਭੂਪਤੀ ਆਈ ਪੀ ਐੱਸ*





 Post :   V news 24
     By :   Vijay Kumar Raman 
ਜਲੰਧਰ, 30 ਦਸੰਬਰ (ਵਿਜੈ ਕੁਮਾਰ ਰਮਨ):- ਕਮਿਸ਼ਨਰ ਆਫ ਪੁਲਿਸ ਜਲੰਧਰ ਡਾਕਟਰ ਐਸ. ਭੂਪਤੀ ਆਈ ਪੀ ਐੱਸ, ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਨਵੇ ਸਾਲ ਦੇ ਆਗਮਨ ਪਰ ਸ਼ਹਿਰ ਵਾਸੀਆਂ ਵੱਲੋਂ ਸੈਲੀਬ੍ਰੇਸ਼ਨ ਕਰਨ ਤੇ ਉਹਨਾਂ ਦੀ ਸੁਰੱਖਿਆ ਜਿੰਮੇਵਾਰੀ ਨੂੰ ਨਿਭਾਉਂਦੇ ਹੋਏ ਕਮਿਸ਼ਨਰੇਟ ਪੁਲਿਸ ਦੇ ਸਾਰੇ  ਅਧਿਕਾਰੀ/ ਕਰਮਚਾਰੀ ਡਿਊਟੀ ਪਰ ਤਾਇਨਾਤ ਰਹਿਣਗੇ।
ਮਾਨਯੋਗ ਕਮਿਸ਼ਨਰ ਸਾਹਿਬ ਨੇ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਸ਼ਹਿਰ ਦੀ ਸੁਰੱਖਿਆ ਵਾਸਤੇ ਕੁੱਲ 800 ਤੋਂ ਵਧ ਮੁਲਾਜ਼ਮ ਦਿਠ ਅਤੇ ਦੇਰ ਰਾਤ ਤੱਕ ਮੁਸਤੈਦੀ ਨਾਲ ਤਾਇਨਾਤ ਰਹਿਣਗੇ। ਸ਼ਹਿਰ ਦੀ ਸੁਰੱਖਿਆ ਨੂੰ ਚਕਾਚੌਂਧ ਬਣਾਉਂਦੇ ਹੋਏ ਸ਼ਹਿਰ ਦੇ ਅੰਦਰ ਅਤੇ ਬਾਹਰ ਜਾਣ ਵਾਲੇ ਰਸਤੇ /ਚੌਂਕਾਂ ਵਿੱਚ ਨਾਕੇ ਲਗਾਏ ਜਾਣਗੇ। ਅਲੱਗ ਅਲੱਗ ਪੈਟਰੋਲਿੰਗ ਪਾਰਟੀਆਂ ਦੇ ਦਸਤੇ ਬਣਾਏ ਗਏ ਹਨ। ਪੀਸੀਆਰ ਟੀਮਾਂ, ਕਿੳ ਆਰ ਟੀ ਅਤੇ ਡੋਗ ਸਕੁਐਡ, ਬੰਬ ਡਿਸਪੋਜ਼ਲ ਟੀਮਾਂ ਨੂੰ ਸੰਬੋਧਨ ਕਰਦੇ ਹੋਏ ਅਲਰਟ ਕੀਤਾ ਗਿਆ ਅਤੇ ਇਸ ਡਿਊਟੀ ਸਬੰਧੀ ਬਰੀਕੀ ਨਾਲ ਬਰੀਫ ਕੀਤਾ ਗਿਆ।
ਕੱਲ ਦੀ ਡਿਊਟੀ ਸਬੰਧੀ ਡੀਸੀਪੀ ਸਾਹਿਬਾਨ, ਏਡੀਸੀਪੀ ਅਤੇ ਏਪੀਸੀ ਸਹਿਬਾਨਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਸ਼ਹਿਰ ਵਾਸੀਆ ਦੀ ਸੁਰੱਖਿਆ ਸਬੰਧੀ ਪਲਾਨ ਤਿਆਰ ਕੀਤਾ ਗਿਆ।
ਮਾਨਯੋਗ ਕਮਿਸ਼ਨਰ ਸਾਹਿਬ ਜੀ ਨੇ ਸ਼ਹਿਰ ਵਸੀਆਂ ਨੂੰ ਨਵੇ ਸਾਲ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਹੈ ਕਿ ਸ਼ਹਿਰ ਵਾਸੀ ਪੁਲਿਸ ਦਾ ਸਹਿਯੋਗ ਕਰਨ। ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਨਾ ਕਰਦੇ ਹੋਏ ਸ਼ਾਂਤਮਈ ਢੰਗ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ ਜਾਵੇ। ਪੁਲਿਸ ਆਪ ਦੀ ਸੁਰੱਖਿਆ ਲਈ ਵਚਨਬੱਧ ਹੈ।

 

Post a Comment

0 Comments