*ਬੇਖੌਫ ਲੁਟੇਰੇ ਦਿਨ ਦਿਹਾੜੇ ਗੁਰੂ ਨਾਨਕ ਪੁਰਾ ਚ ਘਰ ਦੇ ਬਾਹਰ ਖੜ੍ਹੀ ਬਜ਼ੁਰਗ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਕੇ ਹੋਏ ਫ਼ਰਾਰ*

*ਬੇਖੌਫ ਲੁਟੇਰੇ ਦਿਨ ਦਿਹਾੜੇ ਗੁਰੂ ਨਾਨਕ ਪੁਰਾ ਚ ਘਰ ਦੇ ਬਾਹਰ ਖੜ੍ਹੀ ਬਜ਼ੁਰਗ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਕੇ ਹੋਏ ਫ਼ਰਾਰ*
 

 
 Post :   V news 24
    By  :   Vijay Kumar Raman 
 ਜਲੰਧਰ, 29 ਦਸੰਬਰ (ਵਿਜੈ ਕੁਮਾਰ ਰਮਨ): - ਮਹਾਨਗਰ 'ਚ ਦਿਨ-ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਬੇਖੌਫ ਲੁਟੇਰੇ ਫਰਾਰ ਹੋ ਰਹੇ ਹਨ। ਹੁਣੇ ਦੁਪਹਿਰ ਤਕਰੀਬਨ 2 ਵਜੈ ਦੇ ਕਰੀਬ ਗਲੀ ਨੰਬਰ 10 ਤੋਂ ਗੁਰੂ ਨਾਨਕ ਪੁਰਾ ਵੈਸਟ ਜਿੱਥੇ ਦੋ ਲੁਟੇਰੇ ਘਰ ਦੇ ਬਾਹਰ ਖੜ੍ਹੀ ਬਜ਼ੁਰਗ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਹੋ ਗਏ।  ਜਾਣਕਾਰੀ ਦਿੰਦਿਆਂ ਪੀੜਤ ਦੇ ਲੜਕੇ ਪ੍ਰਦੀਪ ਨੇ ਦੱਸਿਆ ਕਿ ਉਸ ਦੀ ਮਾਤਾ 80 ਸਾਲਾ ਅਮਰਜੀਤ ਕੌਰ ਬੀਤੀ ਦੁਪਹਿਰ 2 ਵਜੇ ਗਲੀ ਵਿੱਚੋਂ ਲੰਘ ਰਹੀ ਸੀ।  ਇਸੇ ਦੌਰਾਨ ਲਾਲ ਰੰਗ ਦੀ ਡਿਸਕਵਰ ਬਾਈਕ ’ਤੇ ਦੋ ਲੁਟੇਰੇ ਆਏ ਅਤੇ ਉਸ ਦੀ ਮਾਂ ਦੇ ਕੰਨਾਂ ’ਚੋਂ ਸੋਨੇ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਹੋ ਗਏ।  ਸੀ.ਸੀ.ਟੀ.ਵੀ 'ਚ ਚੋਰੀਆਂ ਦੀ ਫੋਟੋ ਸਾਫ ਦਿਖਾਈ ਦੇ ਰਹੀ ਹੈ।ਘਟਨਾ ਦੀ ਸੂਚਨਾ ਮਿਲਦੇ ਹੀ ਪੀ.ਸੀ.ਆਰ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਪੀੜਤ ਔਰਤ ਅਮਰਜੀਤ ਕੌਰ ਦੀ ਸ਼ਿਕਾਇਤ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਦੂਜੇ ਪਾਸੇ ਇਸ ਘਟਨਾ ਸਬੰਧੀ ਥਾਣਾ ਰਾਮਾਮੰਡੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਚੋਰੀ ਦੀ ਘਟਨਾ ਦੀ ਸ਼ਿਕਾਇਤ ਮਿਲੀ ਹੈ।  ਇਸ ਦੇ ਨਾਲ ਹੀ ਵਾਰਦਾਤ ਸਮੇਂ ਉੱਥੇ ਲੱਗੇ ਸੀਸੀਟੀਵੀ ਫੁਟੇਜ ਵੀ ਕਬਜ਼ੇ ਵਿੱਚ ਲੈ ਲਈ ਗਈ ਹੈ, ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

Post a Comment

0 Comments