*ਪਿੰਡ ਬੱਲਾਂ ਵਿਖੇ ਸੀਵਰੇਜ ਦਾ ਰੁਕਿਆ ਕੰਮ ਜ਼ਲਦੀ ਹੋਵੇਗਾ ਸ਼ੁਰੂ ਹੋਵੇਗਾ -MLA ਬਲਕਾਰ ਸਿੰਘ*

*ਪਿੰਡ ਬੱਲਾਂ ਵਿਖੇ ਸੀਵਰੇਜ ਦਾ ਰੁਕਿਆ ਕੰਮ ਜ਼ਲਦੀ ਹੋਵੇਗਾ ਸ਼ੁਰੂ ਹੋਵੇਗਾ -MLA ਬਲਕਾਰ ਸਿੰਘ*

*ਗਲੀਆਂ-ਨਾਲੀਆਂ ਪਿੰਡ ਦੇ ਹੋਰ ਵਿਕਾਸ ਕਾਰਜ ਕਰਵਾਉਣ ਸਬੰਧੀ ਪੰਚਾਇਤ ਮਹਿਕਮੇ ਦੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼*




Post :  V news 24
    By :  Vijay Kumar Raman
ਜਲੰਧਰ/ਕਿਸ਼ਨਗੜ੍ਹ, 20ਜਨਵਰੀ (ਸੰਦੀਪ ਸਿੰਘ ਵਿਰਦੀ/ਰਾਜਕੁਮਾਰ ਚਾਵਲਾ):- ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਪਿੰਡ ਬੱਲਾ ਵਿਖੇ ਆਮ ਆਦਮੀ ਪਾਰਟੀ ਦੇ ਯੂਥ ਆਗੂ ਸੰਦੀਪ ਸਿੰਘ ਦੇ ਗ੍ਰਹਿ ਵਿਖੇ ਐਮ ਐਲ ਏ  ਬਲਕਾਰ ਸਿੰਘ ਵੱਲੋਂ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ । ਇਸ ਮੌਕੇ ਤੇ ਸਮੂਹ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿਖੇ ਸੀਵਰੇਜ ਦਾ ਕੰਮ ਸ਼ੁਰੂ ਹੋਇਆ ਸੀ ਪ੍ਰੰਤੂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਹੋਣ ਦੇ ਬਾਵਜੂਦ ਸਬੰਧਤ ਮਹਿਕਮੇ ਵੱਲੋਂ ਥੋੜੇ ਜਿਹੇ ਪਾਈਪ ਪਾਉਣ ਦੇ ਕੰਮ ਵਿੱਚੇ ਹੀ ਛੱਡ ਦਿੱਤਾ ਤੇ ਦੁਬਾਰਾ ਸ਼ੁਰੂ ਨਹੀਂ ਕਰਵਾਇਆ ਜਾ ਰਿਹਾ !ਪਿੰਡ ਵਿੱਚ ਗਲੀਆਂ, ਧਰਮਸ਼ਾਲਾ ਤੇ ਸ਼ਮਸ਼ਾਨਘਾਟ ਦੇ ਸਬੰਧੀ 24 ਲੱਖ ਰੁਪਏ ਦੀਆਂ ਗਰਾਂਟਾਂ ਵੀ ਪੰਚਾਇਤ ਕੋਲ ਪਈਆਂ ਹਨ ਪ੍ਰੰਤੂ ਪੰਚਾਇਤ ਮਹਿਕਮੇ ਵੱਲੋਂ ਕੰਮ ਸ਼ੁਰੂ ਨਹੀਂ ਕਰਵਾਇਆ ਜਾ ਰਿਹਾ ਇਸ ਸਬੰਧੀ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਕੀਤਾ ਗਿਆ !ਐਮ ਐਲੇ ਬਲਕਾਰ ਸਿੰਘ ਵੱਲੋਂ ਮੌਕੇ ਤੇ ਪੰਚਾਇਤ ਮਹਿਕਮੇ ਦੇ ਬੀਡੀਪੀਓ ਜੇਈ ਅਤੇ ਸੈਕਟਰੀ ਨੂੰ ਬੁਲਾਇਆ ਗਿਆ ਤੇ ਉਹਨਾਂ ਗ੍ਰਾਟਾ ਸਬੰਧੀ ਪੁੱਛਿਆ ਤਾ ਦੱਸਿਆ ਕਿ ਪੰਚਾਇਤ ਮਹਿਕਮੇ ਕੋਲ ਪੈਸੇ ਪਏ ਹਨ ।
ਐਮ ਐਲ ਏ ਸਰਕਾਰ ਬਲਕਾਰ ਸਿੰਘ ਵੱਲੋਂ ਪੰਚਾਇਤ ਮਹਿਕਮੇ ਨੂੰ ਸਖਤ ਨਿਰਦੇਸ਼ ਦਿੱਤੇ ਕਿ ਪਿੰਡ ਬੱਲਾਂ ਵਿੱਚ ਸੀਵਰੇਜ ਦਾ ਰੁਕਿਆ ਕੰਮ ਪਹਿਲ ਦੇ ਆਧਾਰ ਤੇ ਕਰਵਾਇਆ ਜਾਵੇ ਪਿੰਡ ਵਿਚ ਗਲੀਆਂ-ਨਾਲੀਆਂ ਤੇ ਹੋਰ ਵਿਕਾਸ ਕਾਰਜ ਵੀ ਜਲਦੀ ਕਰਵਾਉਣ ਸਬੰਧੀ ਸੱਖਤ ਨਿਰਦੇਸ਼ ਦਿੱਤੇ ! ਇਸ ਮੌਕੇ ਤੇ ਉਨ੍ਹਾਂ  ਅਧਕਾਰਿਆਂ ਨੂੰ ਕਿਹਾ ਕਿ ਕਿਸੇ ਤਰ੍ਹਾਂ ਦੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ! ਇਸ ਮੌਕੇ ਤੇ ਪਿੰਡ ਦੇ ਪਤਵੰਤੇ ਮੈਂਬਰ ਪੰਚਾਇਤ ਹਰਵਿੰਦਰ ਸਿੰਘ, ਨੰਬਰਦਾਰ ਸੰਦੀਪ ਵਿਰਦੀ , ਸੰਦੀਪ ਸਿੰਘ ਹੋਠੀ ,ਸਾਬਕਾ ਸਰਪੰਚ ਪਿਆਰਾ ਸਿੰਘ, ਸਾਬਕਾ ਸਰਪੰਚ ਸੁਖਦੇਵ ਸੁੱਖੀ, ਵਿਕਾਸ ਭਾਰਗਵ , ਮੁਖਤਿਆਰ ਸਿੰਘ ਮਦਨ ਲਾਲ ਗੁਰਪ੍ਰੀਤ ਸਿੰਘ ਵਲੋ ਸਾਂਝੇ ਤੌਰ ਤੇ MLA ਬਲਕਾਰ ਸਿੰਘ ਤੇ ਪੰਚਾਇਤ ਮਹਿਕਮੇ ਦੇ ਅਧਿਕਾਰੀਆਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ ! ਇਸ ਮੌਕੇ ਤੇ ਪਿੰਦਾ ਟਿਵਾਣਾ, ਡਾ: ਬਾਵਾ  ,ਬਲਬੀਰ ਕੁਮਾਰ ਲੱਕੀ, ਪ੍ਰਦੂਮਣ ਸਿੰਘ ,ਕੈਪਟਨ ਸਿੰਘ, ਸੁਰਿੰਦਰ ਸਿੰਘ ,ਸਾਗਰ ਭਾਰਗਵ , ਸੁਖਬੀਰ ਸਿੰਘ ਬਿੱਟੂ ,ਜਿੰਦਰ ਸਿੰਘ ਹੋਠੀ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨl

Post a Comment

0 Comments