*ਮੰਗਲਵਾਰ ਸਵੇਰੇ ਸਿਟੀ ਰੇਲਵੇ ਸਟੇਸ਼ਨ 'ਤੇ ਲਾਲ ਰੰਗ ਦੇ ਬ੍ਰੀਫਕੇਸ 'ਚੋਂ ਇਕ ਨੌਜਵਾਨ ਦੀ ਲਾਸ਼ ਮਿਲਣ ਨਾਲ ਫੇੈਲੀ ਸਨਸਨੀ*

*ਮੰਗਲਵਾਰ ਸਵੇਰੇ ਸਿਟੀ ਰੇਲਵੇ ਸਟੇਸ਼ਨ 'ਤੇ ਲਾਲ ਰੰਗ ਦੇ ਬ੍ਰੀਫਕੇਸ 'ਚੋਂ ਇਕ ਨੌਜਵਾਨ ਦੀ ਲਾਸ਼ ਮਿਲਣ ਨਾਲ ਫੇੈਲੀ ਸਨਸਨੀ*



Post :    V news 24
    By :    Vijay Kumar Ramanਜਲੰਧਰ, 15 ਨਵੰਬਰ  (ਵਿਜੈ ਕੁਮਾਰ ਰਮਨ) :  ਰੇਲਵੇ ਸਟੇਸ਼ਨ 'ਚ ਮੰਗਲਵਾਰ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਲਾਲ ਰੰਗ ਦੇ ਬ੍ਰੀਫਕੇਸ 'ਚੋਂ ਲਾਸ਼ ਬਰਾਮਦ ਹੋਈ। ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਸਟੇਸ਼ਨ ਛਾਉਣੀ ਵਿੱਚ ਤਬਦੀਲ ਹੋ ਗਿਆ।    ਖਬਰਾਂ ਮੁਤਾਬਕ ਇਕ ਰਾਹਗੀਰ ਨੇ ਬ੍ਰੀਫਕੇਸ ਨਾਲ ਲਾਸ਼ ਦੀਆਂ ਲੱਤਾਂ ਲਟਕਦੀਆਂ ਦੇਖੀਆਂ, ਜਿਸ ਤੋਂ ਬਾਅਦ ਪੂਰੇ ਸਟੇਸ਼ਨ 'ਚ ਹਫੜਾ-ਦਫੜੀ ਮਚ ਗਈ। ਉੱਥੇ ਮੌਜੂਦ ਲੋਕਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਬ੍ਰੀਫਕੇਸ ਨੂੰ ਕਬਜ਼ੇ 'ਚ ਲੈ ਲਿਆ। ਡਾਗ ਸਕੁਐਡ ਟੀਮ ਵੀ ਮੌਕੇ 'ਤੇ ਪਹੁੰਚ ਗਈ ਹੈ।  
  ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੋੌਕੇ ਤੇ ਰੇਲਵੇ ਸਟੇਸ਼ਨ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਸ ਬੈਗ 'ਚ ਕਿਸੇ ਦੀ ਲਾਸ਼ ਪਈ ਹੈ। ਜੀਆਰਪੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ ਹੈ

Post a Comment

0 Comments