*ਮਹਾਨਗਰ ਦੀ ਛੋਟੀ ਬਾਰਾਦਰੀ 'ਚ ਲੁੱਟ-ਖੋਹ ਦੀ ਵਾਰਦਾਤ ਟਰੇਸ, ਪੁਲਸ ਨੇ 4 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ*
Post : V news 24
ਜਲੰਧਰ, 22 ਨਵੰਬਰ (ਵਿਜੈ ਕੁਮਾਰ ਰਮਨ) :- ਸ਼ਹਿਰ ਦੇ ਮਹਾਨਗਰ 'ਚ ਲੁੱਟ-ਖੋਹ ਦੀਆਂ ਵਧਦੀਆਂ ਵਾਰਦਾਤਾਂ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਕਾਬੂ ਕੀਤੇ ਮੁਲਜ਼ਮਾਂ ਕੋਲੋਂ ਪੁਲੀਸ ਨੇ 8 ਲੱਖ ਰੁਪਏ ਦੀ ਨਕਦੀ, ਤੇਜ਼ਧਾਰ ਹਥਿਆਰ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਇਹ ਕਾਰਵਾਈ ਪੁਲਿਸ ਕਮਿਸ਼ਨਰ ਡੀ.ਐਸ.ਭੂਪਤੀ ਦੇ ਨਿਰਦੇਸ਼ਾਂ 'ਤੇ ਕੀਤੀ ਗਈ। ਪੁਲਿਸ ਵੱਲੋਂ ਗ੍ਰਿਫ਼ਤਾਰੀ ਦੌਰਾਨ ਉਨ੍ਹਾਂ ਕੋਲੋਂ 8 ਲੱਖ ਰੁਪਏ ਦੀ ਭਾਰਤੀ ਕਰੰਸੀ, ਸੋਨੇ ਦੀ ਮੁੰਦਰੀ, ਇੱਕ ਚੇਨ, ਐਕਟਿਵਾ (ਪੀ.ਬੀ.36-ਜੇ-7035), ਫਾਰਚੂਨਰ ਗੱਡੀ (ਪੀ.ਬੀ.ਪੀ.29-ਏ.ਡੀ-9295), ਤੇਜ਼ਧਾਰ ਹਥਿਆਰ ਬਰਾਮਦ ਹੋਏ ਹਨ। ਦੱਸ ਦੇਈਏ ਕਿ ਗ੍ਰਿਫਤਾਰ ਮੁਲਜ਼ਮਾਂ ਨੇ 14 ਅਕਤੂਬਰ ਨੂੰ ਛੋਟੀ ਬਾਰਾਦਰੀ ਸਥਿਤ ਹਰਵਿੰਦਰਜੀਤ ਕੌਰ ਦੇ ਘਰ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਘਟਨਾ ਸਮੇਂ ਹਰਵਿੰਦਰਜੀਤ ਕੌਰ ਆਪਣੀ ਧੀ ਨਾਲ ਘਰ ਵਿੱਚ ਮੌਜੂਦ ਸੀ। ਫੜੇ ਗਏ ਮੁਲਜ਼ਮਾਂ ਦੀ ਪਛਾਣ ਰਣਜੀਤ ਸਿੰਘ ਉਰਫ਼ ਕਾਕਾ ਪੁੱਤਰ ਤਰਸੇਮ ਸਿੰਘ ਵਾਸੀ ਮਹੇਲੀ ਗੇਟ ਸਿਟੀ ਫਗਵਾੜਾ, ਜ਼ਿਲ੍ਹਾ ਕਪੂਰਥਲਾ, ਰਾਜਵੀਰ ਕੈਥ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਮੌਲੀ ਥਾਣਾ ਸਤਨਾਮਪੁਰਾ ਫਗਵਾੜਾ, ਲਵਪ੍ਰੀਤ ਸਿੰਘ ਉਰਫ਼ ਲੱਬਾ ਵਾਸੀ ਪਿੰਡ ਮੌਲੀ ਵਜੋਂ ਹੋਈ ਹੈ। ਗੁਦਾਵਰ ਸਿੰਘ ਵਾਸੀ ਪਿੰਡ ਕੁਲਥਮ ਥਾਣਾ ਬਹਿਰਾਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਸੁਖਪ੍ਰੀਤ ਸਿੰਘ ਉਰਫ਼ ਸੁੱਖਾ ਪੁੱਤਰ ਮਝੈਲ ਸਿੰਘ ਵਾਸੀ ਕੁਲਥਮ ਥਾਣਾ ਬਹਿਰਾਮ ਸ਼ਹੀਦ ਭਗਤ ਸਿੰਘ ਨਗਰ। ਇਸ ਦੌਰਾਨ 3 ਨੌਜਵਾਨ ਮੇਨ ਗੇਟ ਤੋਂ ਉਸਦੇ ਘਰ ਅੰਦਰ ਆਏ ਅਤੇ 3 ਫਾਰਚੂਨਰ ਕਾਰ 'ਚ ਬਾਹਰੋਂ ਨਜ਼ਰ ਰੱਖ ਰਹੇ ਸਨ। ਇਨ੍ਹਾਂ ਤਿੰਨਾਂ ਨੇ ਅੰਦਰ ਆ ਕੇ ਕਿਹਾ ਕਿ ਉਹ ਐਕਸਿਸ ਵਿਭਾਗ ਦੇ ਹਨ ਅਤੇ ਚੈਕਿੰਗ ਕਰਨ ਆਏ ਸਨ, ਇਹ ਕਹਿੰਦੇ ਹੀ ਉਹ ਕਰੀਬ 25 ਤੋਲੇ ਸੋਨੇ ਦੇ ਗਹਿਣੇ ਲੈ ਕੇ ਭੱਜ ਗਏ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ। ਜਲਦੀ ਹੀ ਬਾਕੀ ਸੋਨਾ ਵੀ ਲੱਭ ਲਿਆ ਜਾਵੇਗਾ।
0 Comments