*ਕਿਸ਼ਨਗੜ੍ਹ ਡਰੇਨ ਵਿੱਚੋ ਅਣਪਛਾਤੇ ਵਿਅਕਤੀ ਦੀ ਗਲੀ-ਸੜੀ ਲਾਸ਼ ਮਿਲਣ ਨਾਲ ਫੇੈਲੀ ਸਨਸਨੀ*

*ਕਿਸ਼ਨਗੜ੍ਹ ਡਰੇਨ ਵਿੱਚੋ ਅਣਪਛਾਤੇ ਵਿਅਕਤੀ ਦੀ ਗਲੀ-ਸੜੀ ਲਾਸ਼ ਮਿਲਣ ਨਾਲ ਫੇੈਲੀ ਸਨਸਨੀ*




Post :   V news 24
   By  :   Vijay Kumar Raman
ਜਲੰਧਰ/ਕਿਸ਼ਨਗੜ੍ਹ,11 ਦਸੰਬਰ  (ਰਾਜ ਕੁਮਾਰ ਚਾਵਲਾ):- ਜਲੰਧਰ ਦਿਹਾਤੀ ਪੁਲਿਸ ਥਾਣਾ ਆਦਮਪੁਰ ਇਲਾਕੇ ਕਿਸ਼ਨਗੜ੍ਹ ਦੇ ਕੋਲੋਂ ਲੰਘਦੀ ਬਰਸਾਤੀ ਡਰੇਨ ਵਿੱਚੋਂ ਅਣਪਛਾਤੇ ਵਿਅਕਤੀ ਦੀ ਗਲੀ-ਸੜੀ ਲਾਸ਼ ਮਿਲਣ ਨਾਲ ਸਨਸਨੀ ਫੇੈਲ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਹਰਦੀਪ ਸਿੰਘ ਆਦਮਪੁਰ ਅਤੇ ਚੌਕੀ ਇੰਚਾਰਜ ਅਲਾਵਲਪੁਰ AsI ਪ੍ਰਿਤਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੁਪੈਹਰੇ ਉਨ੍ਹਾਂ ਨੂੰ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਡੇਰੇ ਵਿਚ ਕਿਸੇ ਵਿਅਕਤੀ ਦੀ ਲਾਸ਼ ਪਈ ਹੈ ! ਹੁਣ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਭਾਰੀ ਜੱਦੋਜਹਿਦ ਬਾਅਦ ਲਾਸ਼ ਨੂੰ ਬਾਹਰ ਕੱਢਿਆ ! ਕਰੀਬ ਇੱਕ ਹਫਤਾ ਲਾਸ਼ ਪਹਿਲਾਂ ਦੀ ਲਗਦੀ ਹੈ ਤੇ ਗਲੀ ਸੜੀ ਹੋਈ ਹੈ ! ਸਿਰੋਂ ਵਿਅਕਤੀ ਮੋਨਾ , ਦੇ ਸਰੀਰ ਤੇ ਕਾਲੀ ਬਨੈਣ ਪਾਈ ਹੈ ਤਾਂ ਤੂੰ ਉਸ ਦੀ ਪੈਂਟ ਗਲ ਸੜ ਗਈ ਸੀ ! ਉਹਨਾਂ ਮੌਕੇ ਤੇ ਵਿਅਕਤੀ ਦੀ ਸ਼ਨਾਖਤ ਕਰਵਾਈ ਪ੍ਰੰਤੂ ਵਿਅਕਤੀ ਦੀ ਸ਼ਨਾਖ਼ਤ ਨਹੀਂ ਹੋ ਸਕੀ ! ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਸ਼ਨਾਖਤ ਵਾਸਤੇ ਮਿਰਤਕ ਦੇਹ ਨੂੰ ਜਲੰਧਰ ਦੇ ਮੁਰਦਾ ਘਰ ਵਿਚ ਰੱਖਵਾਇਆ ਗਿਆ ਹੈ।

Post a Comment

0 Comments