*ਵਿਧਾਇਕ ਨੂੰ ਵਿਜੀਲੈਂਸ ਦੇ ਨਾਅ 'ਤੇ ਧਮਕਾਉਣਾ ਨਿੰਦਣਯੋਗ- ਠੰਡਲ*
ਹੁਸ਼ਿਆਰਪੁਰ, 19 ਮਈ (ਗੁਰਪ੍ਰੀਤ ਸਿੰਘ ਡਾਂਡੀਆਂ) ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਲੋਂ ਚੁਣੇ ਹੋਏ ਵਿਧਾਇਕ ਨੂੰ ਧਮਕੀ ਦੇਣਾ ਬੇਹੱਦ ਨਿੰਦਣਯੋਗ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿੱਚ ਚੱਲ ਰਹੇ ਕਾਟੋ-ਕਲੇਸ਼ ਦਰਮਿਆਨ ਆਪਣੇ ਖਿਲਾਫ਼ ਉੱਠ ਰਹੀਆਂ ਵਿਰੋਧੀ ਸੁਰਾਂ ਨੂੰ ਦਬਾਉਣ ਲਈ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਜੀਲੈਂਸ ਨੂੰ ਸਿਰਫ ਸਿਆਸੀ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ। ਜਦਕਿ ਪਿਛਲੇ ਚਾਰ ਸਾਲਾਂ ਦੌਰਾਨ ਕਾਗਰਸੀ ਮੰਤਰੀਆਂ ਤੇ ਵਿਧਾਇਕਾਂ ਵਲੋਂ ਵੱਡੇ ਪੱਧਰ 'ਤੇ ਕੀਤੀਆਂ ਬੇਨਿਯਮੀਆਂ ਤੇ ਭ੍ਰਿਸ਼ਟਾਚਾਰ ਦੀਆਂ ਕਾਰਵਾਈਆਂ ਖਿਲਾਫ਼ ਡੱਕਾ ਦੂਹਰਾ ਨਹੀ ਕੀਤਾ। ਪਹਿਲਾਂ ਤਾਂ ਚਾਰ ਸਾਲ ਮੁੱਖ ਮੰਤਰੀ ਅੱਖਾਂ ਮੀਚ ਸਭ ਕੁਝ ਹੁੰਦਾ ਦੇਖਦਾ ਰਿਹਾ ਹੁਣ ਜਦ ਕੁਝ ਮੰਤਰੀ ਤੇ ਵਿਧਾਇਕ ਉਸਨੂੰ ਅੱਖਾਂ ਦਿਖਾ ਰਹੇ ਹਨ ਤਾਂ ਉਨ੍ਹਾਂ ਨੂੰ ਵਿਜੀਲੈੰਸ ਦੇ ਨਾਮ ਤੇ ਡਰਾਇਆ ਧਮਕਾਇਆ ਜਾ ਰਿਹਾ ਹੈ। ਸਾਬਕਾ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੇਕਰ ਸੱਚਮੁੱਚ ਆਪਣੇ ਭ੍ਰਿਸ਼ਟ ਮੰਤਰੀਆਂ ਤੇ ਵਿਧਾਇਕਾਂ ਵਿਰੁੱਧ ਕੋਈ ਕਦਮ ਉਠਾਉਣਾ ਚਾਹੁੰਦੇ ਹਨ ਤਾਂ ਪਹਿਲਾਂ ਵਜੀਫਾ ਘੁਟਾਲੇ ਵਿੱਚ ਸਰਕਾਰੀ ਅਧਿਕਾਰੀ ਵਲੋਂ ਨਸ਼ਰ ਕੀਤੇ ਮੰਤਰੀ ਧਰਮਸੋਤ ਸਮੇਤ ਮਾਇੰਨਿੰਗ, ਆਬਕਾਰੀ, ਫੂਡ ਸਪਲਾਈ ਮਹਿਕਮਿਆ ਵਿੱਚ ਹੋਈਆਂ ਬੇਨਿਯਮੀਆਂ ਦੇ ਜਿੰਮੇਵਾਰ ਲੋਕਾਂ ਖਿਲਾਫ਼ ਕਾਰਵਾਈ ਕਰਨ।
0 Comments